22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰੰਗਮੰਚ ਸਿਰਫ਼ ਕਲਾ ਨਹੀਂ, ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ-ਡਾ. ਜਗਦੀਪ ਸਿੰਘ

ਪੰਜਾਬੀ ਯੂਨੀਵਰਸਿਟੀ ਵਿਖੇ ਜਰਨੈਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ ਨਾਲ ਡਾ. ਸੁਨੀਤਾ ਧੀਰ ਅਤੇ ਡਾ. ਰਿਤੂ ਲਹਿਲ | ਅਜੀਤ ਤਸਵੀਰ <br/> 29-03-2026
ਪਟਿਆਲਾ, 28 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਅਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਵੱਖ-ਵੱਖ ਸਮਾਗਮ ਕਰਵਾਏ ਗਏ | ਵਿਸ਼ਵ ਰੰਗਮੰਚ ਦਿਵਸ ਦੇ ਇਹ ਸਮਾਗਮ ਪਿਛਲੇ ਦਿਨੀਂ ਦੁਨੀਆਂ ਤੋਂ ਰੁਖ਼ਸਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰੰਗਮੰਚ ਦੀ ਵੱਡੀ ਹਸਤੀ ਡਾ. ਨਵਨਿੰਦਰਾ ਬਹਿਲ ਨੂੰ ਸਮਰਪਿਤ ਕੀਤੇ ਗਏ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹਨਾਂ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਰੰਗਮੰਚੀ ਗਤੀਵਿਧੀਆਂ ਨਾਲ ਜੁੜੀ ਹੋਈ ਹੈ | ਇਸ ਨੇ ਪੰਜਾਬੀ ਦੇ ਵੱਡੇ ਨਾਟਕਕਾਰ ਅਤੇ ਰੰਗਕਰਮੀ ਪੈਦਾ ਕੀਤੇ ਹਨ | ਉਨ੍ਹਾਂ ਕਿਹਾ ਕਿ ਰੰਗਮੰਚ ਸਿਰਫ ਕਲਾ ਨਹੀਂ ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ | ਇਸ ਮੌਕੇ ਸਮਾਗਮਾਂ ਦੀ ਲੜੀ 'ਚ ਉੱਘੇ ਨਾਟਕਕਾਰ ਬਲਵਿੰਦਰ ਬੁੱਲਟ ਦੇ ਨਾਟਕ 'ਬਾਰਾ ਸਿੰਗਾ ਮੋਰ' ਦਾ ਨਾਟ ਪਾਠ ਕਰਵਾਇਆ ਅਤੇ ਇਸ ਤੇ ਚਰਚਾ ਕਰਵਾਈ ਗਈ | ਬਲਵਿੰਦਰ ਬੁਲਟ ਦੇ ਨਾਟਕ ਬਾਰੇ ਹੋਈ ਚਰਚਾ 'ਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਡਾ. ਰਜਿੰਦਰ ਲਹਿਰੀ ਨੇ ਕਿਹਾ ਕਿ ਬੁਲਟ ਦਾ ਨਾਟਕ ਲੋਕ ਕਹਾਣੀਆਂ ਦੇ ਮੈਟਾਫਰ ਰਾਹੀਂ ਆਧੁਨਿਕ ਸਥਿਤੀਆਂ ਤੇ ਚੋਟ ਕਰਦਾ ਹੈ | ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਓਲ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਰੰਗਮੰਚ ਬੰਦੇ ਨੂੰ ਕਲਾਤਮਕ ਪੱਧਰ 'ਤੇ ਹੀ ਅਮੀਰ ਨਹੀਂ ਕਰਦਾ ਬਲਕਿ ਉਸ ਦੀ ਸ਼ਖ਼ਸੀਅਤ ਨੂੰ ਚਾਰੇ ਕੰਨੀਆਂ ਤੋਂ ਸੰਵਾਰਦਾ ਹੈ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ, ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਸਫ਼ਰ ਇਕ ਸਦੀ ਤੋਂ ਵਧੇਰੇ ਹੋ ਚੁੱਕਾ ਹੈ ਤੇ ਇਸ ਨੇ ਪੰਜਾਬੀ ਸਮਾਜ ਨੂੰ ਸੇਧ ਦੇਣ ਵਿਚ ਗੌਲਣਯੋਗ ਭੂਮਿਕਾ ਨਿਭਾਈ ਹੈ | ਕਲਾ ਭਵਨ ਵਿਚ ਇਨਵਾਇਟੀ ਬੈਨਕੁਇਟ ਦੇ ਸਹਿਯੋਗ ਨਾਲ ਰੱਖੇ ਗਏ ਉੱਘੇ ਫ਼ਿਲਮਕਾਰ ਜਰਨੈਲ ਸਿੰਘ ਦੇ ਵਿਸ਼ੇਸ਼ ਸ਼ੋਅ ਵਿਚ ਜਰਨੈਲ ਸਿੰਘ ਨੇ ਪੰਜਾਬ ਦੀ ਵਿਰਾਸਤ 'ਲੋਕ ਬੁਝਾਰਤਾਂ' ਦੀ ਜੁਗਤ ਰਾਹੀਂ ਨੈਤਿਕ ਸਿੱਖਿਆ 'ਤੇ ਜੋਰ ਦਿੱਤਾ | ਸ਼ੋਅ ਦਾ ਮੁੱਖ ਥੀਮ ਇਸ ਗੱਲ 'ਤੇ ਕੇਂਦਰਿਤ ਰਿਹਾ ਕਿ ਤਕਨੀਕ ਦੇ ਇਸ ਦੌਰ 'ਚ ਆਪਣੇ ਮੂਲ ਨਾਲ ਜੁੜੇ ਰਹਿਣਾ ਵਧੇਰੇ ਜ਼ਰੂਰੀ ਹੈ | ਇਸ ਮੌਕੇ ਡਾ. ਰਿਤੂ ਲਹਿਲ, ਡੀਨ ਖੋਜ ਡਾ. ਸੁਨੀਤਾ ਧੀਰ, ਡਾ. ਗੁਰਚਰਨ, ਡਾ. ਕੁਲਪਿੰਦਰ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੰਜਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸਲੇਮਪੁਰ ਜੱਟਾਂ 'ਚ ਐਫ.ਐਲ.ਐਨ. ਮੇਲਾ, ਗ੍ਰੈਜੂਏਸ਼ਨ ਸੈਰਾਮਨੀ ਤੇ ਮੈਗਾ ਪੀ.ਟੀ.ਐਮ. ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।