18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸਿਟੀ ਪੁਲਿਸ ਦੀ ਦਬੰਗ ਕਾਰਵਾਈ, ਝਪਟਮਾਰ ਨੂੰ ਝਪਟੇ ਹੋਏ ਸਾਮਾਨ ਸਮੇਤ ਦਬੋਚਿਆ

ਅਜੀਤ ਡੈਸਕ 31-03-2026
ਰਾਜਪੁਰਾ, 30 ਮਾਰਚ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਦਬੰਗੀ ਕਾਰਵਾਈ ਕਰਦਿਆਂ ਇਕ ਝਪਟਮਾਰ ਨੂੰ ਝਪਟੇ ਹੋਏ ਸਾਮਾਨ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਝਪਟਮਾਰ ਨੇ ਸ਼ਹਿਰ ਵਾਸੀਆਂ ਦਾ ਘਰਾਂ 'ਚੋਂ ਨਿਕਲਣਾ ਦੁਭਰ ਕੀਤਾ ਪਿਆ ਸੀ | ਝਪਟਮਾਰ ਦੁੂਜੇ ਚੌਥੇ ਦਿਨ ਕਿਸੇ ਨਾ ਕਿਸੇ ਥਾਂ 'ਤੇ ਕਾਰਵਾਈ ਪਾ ਕੇ ਲਾਲਾ ਲਾਲਾ ਕਰਵਾ ਦਿੰਦਾ ਸੀ | ਪੁਲਿਸ ਦੀ ਇਸ ਕਾਰਵਾਈ ਦੀ ਸ਼ਹਿਰ ਵਿਚ ਕਾਫੀ ਜਿਆਦਾ ਵਾਹ ਵਾਹ ਹੋ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਮੁਲਾਜਮਾਂ ਨੇ ਸ਼ਹਿਰ ਵਿਚ ਦਹਿਸ਼ਤ ਦਾ ਪ੍ਰਤੀਕ ਬਣੇ ਇਕ ਝਪਟਮਾਰ ਨੂੰ ਕਾਬੂ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਸੀ | ਪੁਲਿਸ ਨੂੰ ਮੁਖਬਰੀ ਮਿਲੀ ਕਿ ਇਕ ਵਿਆਕਤੀ ਨੇ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਲ ਦਹਿਸ਼ਤ ਫੇੈਲਾਈ ਹੋਈ ਹੈ ਉਹ ਦਿਨ ਦਿਹਾੜੇ ਇਕੱਲੀ ਜਾਂਦੀ ਔਰਤ ਨੂੰ ਵੇਖ ਕੇ ਉਸ ਕੋਲੋਂ ਪਰਸ ਮੋਬਾਇਲ, ਗਲ 'ਚ ਪਾਈ ਚੈਨੀ, ਕੰਨਾਂ ਦੀਆਂ ਵਾਲੀਆਂ ਝਪਟਦਾ ਸੀ ਅਤੇ ਮੌਕੇ 'ਤੇ ਤਿੱਤਰ ਹੋ ਜਾਂਦਾ ਹੈ | ਉਹ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਇਕਲ 'ਤੇ ਜਾ ਰਿਹਾ ਹੈ ਜੇਕਰ ਉਸ ਨੂੰ ਕਾਬੂ ਕੀਤਾ ਜਾਵੇ ਤਾਂ ਉਸ ਕੋਲੋਂ ਝਪਟੇ ਹੋਏ ਮੋਬਾਇਲ ਵੀ ਬਰਾਮਦ ਹੋ ਸਕਦੇ ਹਨ | ਇਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਵਿਆਕਤੀ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜੇ ਵਿਚੋਂ ਵੱਖ ਵੱਖ ਥਾਵਾ ਤੋਂ ਝਪਟੇ ਹੋਏ ਮੋਬਾਇਲ ਬਰਾਬਦ ਕੀਤੇ ਹਨ | ਇਸ ਨੇ ਸਿਟੀ ਥਾਣੇ ਦੇ ਐਨ ਜੜ ਵਿਚ ਪਿੰਕੀ ਨਾਮ ਦੀ ਔਰਤ ਦਾ ਪਰਸ ਝਪਟਿਆ ਸੀ | ਪਰਸ ਵਿਚ ਕੀਮਤੀ ਕਾਗਜਾਤ ਅਤੇ ਨਗਦੀ ਵੀ ਸੀ, ਇਸ ਦੇ ਨਾਲ ਹੀ ਹੋਰ ਵੀ ਕਈ ਵਾਰਦਾਤਾਂ ਵਿਚ ਉਸ ਦੀ ਸ਼ਮੂਲੀਅਤ ਸੀ | ਸ਼ਹਿਰ ਦੇ ਵਪਾਰਕ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਦੀ ਇਸ ਦਲੇਰਾਨਾ ਕਾਰਵਾਈ ਕੀ ਭਰਭੂਰ ਸ਼ਲਾਘਾ ਕੀਤੀ ਹੈ | ਐਸ.ਐਚ.ਓ. ਸਿੱਧੂ ਨੇ ਅੱਗੇ ਦੱਸਿਆ ਕਿ ਪੁਲਿਸ ਦੇ ਨੱਕ ਵਿਚ ਦਮ ਕਰਨ ਵਾਲੇ ਸਨੇੈਚਰ ਕੋਲੋ ਹੋਰ ਵੀ ਕਈ ਵਾਰਦਾਤਾਂ ਸੁਲਝਣ ਦੀ ਉਮੀਦ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਵਿਆਕਤੀ ਪਰਸ ਵਿਚੋਂ ਕੀਮਤੀ ਸਮਾਨ ਕੱਢ ਕੇ ਪਰਸ ਨੇੜੇ ਗੁਜਰਦੀ ਨਰਵਾਣਾਂ ਬਾਂ੍ਰਚ ਨਹਿਰ ਵਿਚ ਸੁੱਟ ਦਿੰਦਾ ਸੀ | ਐਸ.ਐਚ.ਓ. ਦਾ ਕਹਿਣਾ ਹੈ ਕਿ ਇਸ ਗਿ੍ਫਤਾਰੀ ਨਾਲ ਸ਼ਹਿਰ ਵਿਚ ਹੋ ਰਹੀਆਂ ਸਨੈੈਚਿੰਗ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ | ਪਿੁਲਸ ਨੇ ਇਕ ਤਰਾਂ ਨਾਲ ਸਚੈਨਿੰਗ ਗ੍ਰੋਹ ਦੇ ਹੋਸਲੇ ਚਕਨਾਚੂਰ ਕਰ ਦਿਤੇ ਹਨ | ਇਸ ਨੇ ਪੁਲਿਸ ਨੂੰ ਆਪਣੀ ਪਹਿਚਾਣ ਧਰਮਿੰਦਰ ਸਿੰਘ ਵਾਸੀ ਨਰੜੂ ਦੱਸੀ ਹੈ |
ਪਿਛਲੀ ਖ਼ਬਰ ਲੁਟੇਰਿਆਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਹਰੀ ਨੌਂ ਦੇ ਕਿਸਾਨ ਭਰਾਵਾਂ ਦੀ ਖ਼ੁਦਕੁਸ਼ੀ ਮਾਮਲੇ 'ਚ ਇਨਸਾਫ਼ ਲਈ ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਮੁੱਖ ਮੰਤਰੀ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।