28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਨਾਜ ਮੰਡੀ ਬਨੂੜ ਦੀ ਆੜ੍ਹਤੀ ਐਸੋਸੀਏਸ਼ਨ ਵਲੋਂ ਪਨਗਰੇਨ ਦੇ ਇੰਸਪੈਕਟਰ 'ਤੇ ਪੈਸੇ ਮੰਗਣ ਦੇ ਦੋਸ਼

ਅਜੀਤ ਡੈਸਕ 12-04-2026
ਬਨੂੜ, 11 ਅਪ੍ਰੈਲ (ਭੁਪਿੰਦਰ ਸਿੰਘ)-ਬਨੂੜ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ, ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜ ਕੇ ਬਨੂੜ ਮੰਡੀ ਵਿਚ ਨਿਯੁਕਤ ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ 'ਤੇ ਕਣਕ ਦੀ ਖ਼ਰੀਦ ਲਈ ਪੰਜ ਰੁਪਏ ਪ੍ਰਤੀ ਕੁਵਿੰਟਲ ਮੰਗਣ ਸੰਬੰਧੀ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ | ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਸ਼ੂ ਜੈਨ ਅਤੇ ਦਰਜਨ ਤੋਂ ਵੱਧ ਹੋਰ ਆੜ੍ਹਤੀਆਂ ਵਲੋਂ ਲਿਖੀ ਸ਼ਿਕਾਇਤ ਵਿਚ ਕਿਹਾ ਗਿਆ ਕਿ ਸੰਬੰਧਿਤ ਇੰਸਪੈਕਟਰ ਲੰਮੇ ਸਮੇਂ ਤੋਂ ਬਨੂੜ ਮੰਡੀ ਵਿਚ ਤਾਇਨਾਤ ਹੈ ਅਤੇ ਉਨ੍ਹਾਂ ਨੂੰ ਬਾਰਦਾਨਾ ਦੇਣ ਸਮੇਂ ਪੈਸੇ ਮੰਗਦਾ ਹੈ | ਉਨ੍ਹਾਂ ਲਿਖਿਆ ਕਿ ਮੰਡੀ ਵਿਚ ਕਣਕ ਦੀ ਖ਼ਰੀਦ ਲਈ ਫੜ੍ਹਾਂ ਦੀ ਵੰਡ ਸਮੇਂ ਵੀ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਵੀ ਸੰਬੰਧਿਤ ਇੰਸਪੈਕਟਰ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ ਅਤੇ ਉੱਚ ਅਧਿਕਾਰੀਆਂ ਨਾਲ ਜਾਣ ਪਛਾਣ ਦਾ ਡਰਾਵਾ ਦਿੰਦਾ ਹੈ | ਆੜ੍ਹਤੀਆਂ ਨੇ ਲਿਖਿਆ ਕਿ ਉਪਰੋਕਤ ਇੰਸਪੈਕਟਰ ਨੂੰ ਤੁਰੰਤ ਬਨੂੜ ਮੰਡੀ ਵਿਚੋਂ ਬਦਲਿਆ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਬੰਧਿਤ ਇੰਸਪੈਕਟਰ ਦੀ ਬਦਲੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਆੜ੍ਹਤੀ ਐਸੋਸੀਏਸ਼ਨ ਕੰਮ ਨਹੀਂ ਕਰੇਗੀ | ਆੜ੍ਹਤੀਆਂ ਵਿਚ ਸੰਬੰਧਿਤ ਇੰਸਪੈਕਟਰ ਖ਼ਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਤੁਰੰਤ ਇੱਥੋਂ ਬਦਲੇ ਜਾਣ ਦੀ ਮੰਗ ਕਰ ਰਹੇ ਹਨ |
ਮੇਰੇ 'ਤੇ ਲਗਾਏ ਦੋਸ਼ ਬੇਬੁਨਿਆਦ : ਇੰਸਪੈਕਟਰ ਦੀਪਕ ਸਿਹਨਾ
ਪਨਗਰੇਨ ਦੇ ਇੰਸਪੈਕਟਰ ਦੀਪਕ ਸਿਨਹਾ ਨੇ ਆਪਣਾ ਪੱਖ ਰੱਖਦਿਆਂ ਪੈਸੇ ਮੰਗਣ ਦੇ ਦੋਸ਼ਾਂ ਨੂੰ ਰੱਦ ਕੀਤਾ | ਉਨ੍ਹਾਂ ਕਿਹਾ ਕਿ ਬਨੂੜ ਮੰਡੀ ਵਿਚ ਕਈ ਆੜ੍ਹਤੀਆਂ ਨੇ ਕਣਕ ਭਰਨ ਲਈ ਮਾਰਕਫੈੱਡ ਦਾ ਪੁਰਾਣਾ ਬਾਰਦਾਨਾ ਵਰਤਿਆ ਹੋਇਆ ਹੈ, ਜੋ ਕਿ ਗ਼ੈਰਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਐੱਫ਼ ਸੀ ਆਈ ਦੀ ਟੀਮ ਨੇ ਮੰਡੀ ਦਾ ਨਿਰੀਖਣ ਕਰਨਾ ਸੀ, ਉਨ੍ਹਾਂ ਆੜ੍ਹਤੀਆਂ ਨੂੰ ਨਵੇਂ ਦੀ ਥਾਂ ਪੁਰਾਣਾ ਬਾਰਦਾਨਾ ਲਗਾਉਣ ਬਾਰੇ ਪੁੱਛਿਆ ਤਾਂ ਉਹ ਭੜਕ ਗਏ | ਉਨ੍ਹਾਂ ਕਿਹਾ ਕਿ ਇਸੇ ਰੰਜਿਸ਼ ਕਾਰਨ ਆੜ੍ਹਤੀਆਂ ਵਲੋਂ ਸ਼ਿਕਾਇਤ ਕੀਤੀ ਗਈ ਹੈ ਤੇ ਉਹ ਹਰ ਜਾਂਚ ਵਿਚ ਪੂਰਨ ਸਹਿਯੋਗ ਦੇਣਗੇ |
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ-ਹਰਪਾਲਪੁਰ <br/> ਅਗਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।