15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰਾਜਪੁਰਾ ਨੇੜਲੇ ਪਿੰਡ ਗੁਰਨਾਖੇੜੀ ਦੇ ਬੀ.ਜੇ.ਐੱਮ.ਐੱਸ. ਦੇ ਵੇਅਰ ਹਾਊਸ 'ਚ ਲੱਗੀ ਭਿਆਨਕ ਅੱਗ

ਬੀ.ਜੇ.ਐੱਮ.ਐੱਸ. ਦੇ ਗੋਦਾਮ ਨੂੰ ਲੱਗੀ ਅੱਗ ਦੀ ਦੂਰ ਤੋਂ ਲਈ ਗਈ ਤਸਵੀਰ | (ਸੱਜੇ) ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਵਲੋਂ ਅੱਗ ਬੁਝਾਏ ਜਾਣ ਦਾ ਦਿ੍ਸ਼ | ਤਸਵੀਰਾਂ : ਗੁਰਵਿੰਦਰ ਪਾਲ ਸਿੰਘ <br/> 30-04-2026
ਰਾਜਪੁਰਾ, 29 ਅਪ੍ਰੈਲ (ਜੀ.ਪੀ. ਸਿੰਘ)-ਸ਼ੰਭੂ ਸਰਹੱਦ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਿੰਡ ਗੁਰਨਾਖੇੜੀ ਨੇੜੇ ਬੀ.ਜੇ.ਐੱਮ.ਐੱਸ. ਕੰਪਨੀ ਦੇ 3 ਗੁਦਾਮਾਂ 'ਚੋਂ ਇਕ 'ਚ ਅੱਜ ਸਵੇਰੇ ਕਰੀਬ ਸਾਢੇ 6 ਵਜੇ ਅੱਗ ਲੱਗ ਗਈ | ਜਿਸ ਨਾਲ ਗੋਦਾਮ 'ਚ ਰੱਖੇ ਇਲੈਟ੍ਰੌਨਿਕ ਦੇ ਸਮਾਨ, ਰਿਫਾਇੰਡ ਆਇਲ ਸਮੇਤ ਹੋਰ ਲੱਖਾਂ ਰੁਪਏ ਦਾ ਘਰੇਲੂ ਵਰਤੋਂ 'ਚ ਆਉਣ ਵਾਲਾ ਸਾਮਾਨ ਸੜ ਕੇ ਸਵਾਹ ਹੋ ਗਿਆ | ਅੱਗ ਇੰਨੀ ਕੁ ਭਿਆਨਕ ਸੀ ਕਿ 6 ਸ਼ਹਿਰਾਂ ਦੀਆਂ 8 ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਕਰੀਬ 9 ਘੰਟਿਆਂ 'ਚ ਅੱਗ 'ਤੇ ਕਾਬੂ ਪਾਇਆ | ਫਾਇਰ ਅਫ਼ਸਰ ਰਾਜਪੁਰਾ ਅਮਰਪ੍ਰੀਤ ਸਿੰਘ ਰੂਬੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਗੁਰਨਾਖੇੜੀ ਨੇੜਲੇ ਬੀ.ਜੇ.ਐੱਮ.ਐੱਸ. ਦੇ ਗੋਦਾਮ ਵਿਚ ਅੱਗ ਲੱਗ ਗਈ ਹੈ | ਜਿਸ ਤੇ ਉਹ ਤੁਰੰਤ 2 ਫਾਇਰ ਬਿ੍ਗੇਡ ਦੀਆ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚੇ | ਪਰ ਅੱਗ ਬਹੁਤ ਭਿਆਨਕ ਸੀ ਤੇ ਕਈ ਕਿੱਲੋਮੀਟਰਾਂ ਤੱਕ ਉਸ ਦਾ ਧੰੂਆਂ ਦੇਖਿਆ ਜਾ ਸਕਦਾ ਸੀ | ਉਨ੍ਹਾਂ ਦੱਸਿਆ ਕਿ ਫੇਰ ਡੇਰਾ ਬਸੀ, ਜੀਰਕਪੁਰ, ਪਟਿਆਲਾ, ਮੋਹਾਲੀ ਦੱਪੜ ਤੋਂ ਤੁਰੰਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੰਗਵਾਈਆਂ | ਪਰ ਫੇਰ ਵੀ ਅੱਗ ਤੇ ਦੁਪਹਿਰ ਬਾਅਦ ਸਾਢੇ 3 ਵਜੇ ਤਕ ਕਾਬੂ ਪਾਇਆ ਜਾ ਸਕਿਆ | ਇਸ ਦੌਰਾਨ ਕੰਪਨੀ ਦੇ ਦੋ ਗੁਦਾਮਾਂ ਨੂੰ ਬਚਾ ਲਿਆ ਗਿਆ ਤੇ ਇਕ ਗੋਦਾਮ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਅੰਦਰ ਪਿਆ ਇਲੈਕਟੋ੍ਰਨਿਕਸ ਦਾ ਸਮਾਨ ਅਤੇ ਹੋਰ ਪਏ ਤੇਲ ਸੜ ਕੇ ਸਵਾ ਹੋ ਗਏ | ਇਸ ਗੋਦਾਮ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਫਾਇਰ ਬਿ੍ਗੇਡ ਦੀਆਂ ਦੇ ਮੁਲਾਜਮਾਂ ਨੇ ਉਨ੍ਹਾਂ ਦੇ ਨਾਲ ਲਗਵੇਂ ਗੁਦਾਮਾਂ ਨੂੰ ਅੱਗ ਤੋਂ ਬਚਾ ਲਿਆ ਪਰ ਇਕ ਗੁਦਾਮ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਲੱਗੀ ਅੱਗ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ | ਇਸ ਦੌਰਾਨ ਇਹ ਗ਼ਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ |
ਪਿਛਲੀ ਖ਼ਬਰ ਦੇਵੀਗੜ੍ਹ ਘੱਗਰ ਕੰਢੇ ਮਾਈਨਿੰਗ ਦਾ ਮਾਮਲਾ-ਮਹਿਮੂਦਪੁਰ 'ਚ ਧਿਰਾਂ 'ਚ ਝਗੜਾ, ਪੰਜ ਜ਼ਖ਼ਮੀ ਅਗਲੀ ਖ਼ਬਰ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਵਿਕ ਰਿਹਾ ਸੀ ਮਿਲਾਵਟੀ ਤੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।