15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਦੇਵੀਗੜ੍ਹ ਘੱਗਰ ਕੰਢੇ ਮਾਈਨਿੰਗ ਦਾ ਮਾਮਲਾ-ਮਹਿਮੂਦਪੁਰ 'ਚ ਧਿਰਾਂ 'ਚ ਝਗੜਾ, ਪੰਜ ਜ਼ਖ਼ਮੀ

ਦੇਵੀਗੜ੍ਹ ਨੇੜੇ ਘੱਗਰ ਦਰਿਆ ਕੰਢੇ ਮਹਿਮੂਦਪੁਰ ਵਿਖੇ ਖੜੀ ਮਸ਼ੀਨ | ਅਜੀਤ ਤਸਵੀਰ <br/> 30-04-2026
ਭੁੱਨਰਹੇੜੀ, 29 ਅਪ੍ਰੈਲ (ਧਨਵੰਤ ਸਿੰਘ)-ਦੇਵੀਗੜ੍ਹ ਨੇੜੇ ਘੱਗਰ ਦਰਿਆ ਕੰਢੇ ਦੇਰ ਰਾਤ ਮਾਈਨਿੰਗ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਪੰਜ ਵਿਅਕਤੀ ਜ਼ਖਮੀ ਹੋ ਗਏ | ਮਾਮਲਾ ਪਿੰਡ ਮਹਿਮੂਦਪੁਰ ਨਾਲ ਸੰਬੰਧਿਤ ਹੈ | ਇਸ ਸੰਬੰਧੀ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਘੱਗਰ ਦਰਿਆ ਨੇੜੇ ਸਥਿਤ ਹੈ |
ਰਾਤ ਸਮੇਂ ਉਸ ਦਾ ਭਰਾ ਅਤੇ ਭਤੀਜਾ ਰੁਟੀਨ ਮੁਤਾਬਕ ਖੇਤਾਂ ਵੱਲ ਜਾ ਰਹੇ ਸਨ, ਜਿੱਥੇ ਪਿੰਡ ਜੁਲਾਹਖੇੜੀ ਦੇ ਕੁਝ ਵਿਅਕਤੀ ਮਾਈਨਿੰਗ ਕਰ ਰਹੇ ਸਨ | ਜਦੋਂ ਉਨ੍ਹਾਂ ਨੇ ਇਸ ਸੰਬੰਧੀ ਪੁੱਛਿਆ ਤਾਂ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਗੱਲ ਵੱਧ ਕੇ ਝਗੜੇ ਵਿਚ ਤਬਦੀਲ ਹੋ ਗਈ | ਇਸ ਦੌਰਾਨ ਉਸ ਦੇ ਭਰਾ ਹਰਮਿੰਦਰ ਸਿੰਘ ਅਤੇ ਭਤੀਜਾ ਜਗਦੀਪ ਸਿੰਘ ਦੀ ਕੁੱਟਮਾਰ ਹੋਈ , ਜੋ ਇਸ ਵੇਲੇ ਇਲਾਜ ਅਧੀਨ ਹਨ | ਦੂਜੇ ਪਾਸੇ ਗੁਰਮੇਜ ਸਿੰਘ ਪੁੱਤਰ ਕੁੰਦਨ ਸਿੰਘ ਵਸਨੀਕ ਜੁਲਾਹਖੇੜੀ ਨੇ ਦੱਸਿਆ ਕਿ ਉਹ ਆਪਣੇ ਖੇਤ ਨੂੰ ਪੱਧਰ ਕਰ ਰਹੇ ਸਨ | ਉੱਚੇ ਖੇਤ ਤੋਂ ਮਿੱਟੀ ਕੱਢ ਕੇ ਨੀਵੇਂ ਖੇਤ ਵਿਚ ਪਾ ਰਹੇ ਸਨ | ਉਨ੍ਹਾਂ ਦੇ ਅਨੁਸਾਰ ਮਹਿਮੂਦਪੁਰ ਪੱਖ ਵਲੋਂ ਝਗੜਾ ਕਰਕੇ ਕੁੱਟਮਾਰ ਕੀਤੀ ਗਈ | ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਰਾਮ ਸਿੰਘ ਨੂੰ ਤੇਜ਼ ਹਥਿਆਰ ਨਾਲ ਜਖਮੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ | ਇਸ ਤੋਂ ਇਲਾਵਾ ਉਹ ਖੁਦ ਅਤੇ ਅਮਨਦੀਪ ਸਿੰਘ ਵੀ ਜ਼ਖਮੀ ਹੋਏ ਹਨ ਅਤੇ ਹਸਪਤਾਲ ਵਿਚ ਦਾਖਲ ਹਨ | ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਸਦਰ ਪਟਿਆਲਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਹੋ ਚੱਕੀ ਦੱਸਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਨਾਭਾ 'ਚ ਕਾਂਗਰਸ ਤੇ 'ਆਪ' ਨੂੰ ਲੱਗਿਆ ਝਟਕਾ, ਕਾਂਗਰਸ ਦਾ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਕਈ 'ਆਪ' ਪਾਰਟੀ ਦੇ ਵਰਕਰ... ਅਗਲੀ ਖ਼ਬਰ ਰਾਜਪੁਰਾ ਨੇੜਲੇ ਪਿੰਡ ਗੁਰਨਾਖੇੜੀ ਦੇ ਬੀ.ਜੇ.ਐੱਮ.ਐੱਸ. ਦੇ ਵੇਅਰ ਹਾਊਸ 'ਚ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।