ਨਾਭਾ 'ਚ ਕਾਂਗਰਸ ਤੇ 'ਆਪ' ਨੂੰ ਲੱਗਿਆ ਝਟਕਾ, ਕਾਂਗਰਸ ਦਾ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਕਈ 'ਆਪ' ਪਾਰਟੀ ਦੇ ਵਰਕਰ ਹੋਏ ਭਾਜਪਾ 'ਚ ਸ਼ਾਮਿਲ
ਨਾਭਾ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਹੁਦੇਦਾਰ ਤੇ ਵਰਕਰ ਅਨਿਲ ਸਰੀਨ ਦੀ ਅਗਵਾਈ ਹੇਠ ਬੀਜੇਪੀ 'ਚ ਸ਼ਾਮਿਲ ਹੁੰਦੇ ਹੋਏ ਅਤੇ ਰਾਜੇਸ਼ ਬਾਂਸਲ ਬੱਬੂ ਅਨਿਲ ਸਰੀਨ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕਰਦੇ ਹੋਏ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ
<br/>
30-04-2026
ਉਨ੍ਹਾਂ ਕਿਹਾ ਕਿ ਭਾਜਪਾ ਇਸ ਵਾਰ ਨਾਭਾ ਨਗਰ ਕੌਂਸਲ ਦੀਆਂ 23 ਦੀਆਂ 23 ਸੀਟਾਂ 'ਤੇ ਉਮੀਦਵਾਰ ਖੜੇ੍ਹ ਕਰਕੇ ਉਨ੍ਹਾਂ ਜਿਤਾਵੇਗੀ ਕਿਉਂ ਜੋ ਹੋਰਨਾਂ ਪਾਰਟੀਆਂ ਨੇ ਹੁਣ ਆਪਣਾ ਰੁੱਖ ਭਾਜਪਾ ਵੱਲ ਕਰ ਲਿਆ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ਹਿਰ ਵਾਸੀ ਭਾਜਪਾ ਨੂੰ ਚਾਹੁੰਦੇ ਹਨ | ਬੀਬਾ ਜੈ ਇੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਵਿੰਗ ਭਾਜਪਾ ਨੇ ਕਿਹਾ ਕਿ ਭਾਜਪਾ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰੇਗੀ ਕਿਉਂ ਜੋ ਪੰਜਾਬ ਦੇ ਲੋਕਾਂ ਨੇ ਹੋਰਨਾ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ ਜਿਸ ਕਰਕੇ ਹੁਣ ਉਹ ਭਾਜਪਾ ਵੱਲ ਆ ਰਹੇ ਹਨ | ਭਾਜਪਾ 'ਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਬੀਬਾ ਜੈ ਇੰਦਰ ਕੌਰ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਬੀਜੇਪੀ ਆਗੂ ਰਾਜੇਸ਼ ਬਾਂਸਲ ਬੱਬੂ ਅਤੇ ਬਰਿੰਦਰ ਬਿੱਟੂ ਭਾਦਸੋਂ ਨੇ ਕਿਹਾ ਕਿ ਇਸ ਵਾਰ ਉਹ ਨਗਰ ਕੌਂਸਲ ਚੋਣਾਂ ਵਿਚ ਵੱਡੇ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ | ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਬਰਿੰਦਰ ਬਿੱਟੂ ਭਾਦਸੋਂ, ਮੰਡਲ ਪ੍ਰਧਾਨ ਪ੍ਰਮਿੰਦਰ ਗੁਪਤਾ, ਵਿਨੋਦ ਕਾਲੜਾ, ਸੰਦੀਪ ਗਰਗ, ਸਨੀ ਸਿੰਗਲਾ, ਯਾਦਵਿੰਦਰ ਸਿੰਘ ਸੋਢੀ, ਪਵਨ ਗਰਗ, ਪ੍ਰਮੋਦ ਕੁਮਾਰ ਜਿੰਦਲ, ਧਰਮ ਪਾਲ ਮਿੱਤਲ, ਪਵਨ ਕੁਮਾਰ, ਵਿਪਨ ਕੁਮਾਰ, ਮਨੋਜ ਕੁਮਾਰ, ਸ਼ਸ਼ੀ ਕੁਮਾਰ, ਅੰਮਿਤ ਜਿੰਦਲ