15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਜ਼ਮੀਨੀ ਵਿਵਾਦ 'ਚ ਦੋਵੇਂ ਪੱਖਾਂ ਵਲੋਂ ਦਾਅਵੇ ਅਤੇ ਧਰਨਿਆਂ ਦੀ ਚਿਤਾਵਨੀ

ਅਜੀਤ ਡੈਸਕ 30-04-2026
ਪਟਿਆਲਾ, 29 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਰਣਬੀਰਪੁਰਾ ਪਿੰਡ ਦੀ ਇਕ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਪਿਛਲੇ ਦਿਨੀਂ ਇਕ ਕਿਸਾਨ ਜਥੇਬੰਦੀ ਵਲੋਂ ਧਰਨਾ ਲਗਾਇਆ ਗਿਆ ਸੀ | ਇਸ ਸੰਬੰਧੀ ਪਿੰਡ ਦੇ ਹੀ ਵਾਸੀ ਜਸਕੇਵਲ ਸਿੰਘ ਵਲੋਂ ਆਪਣੇ ਪੱਖ ਵਿਚ ਦਾਅਵਾ ਕੀਤਾ ਕਿ ਵਿਵਾਦਿਤ ਜ਼ਮੀਨ ਉਸ ਵਲੋਂ ਕਾਨੂੰਨੀ ਤੌਰ 'ਤੇ ਖ਼ਰੀਦੀ ਗਈ ਹੈ ਪਰ ਇਕ ਕਿਸਾਨ ਆਗੂ ਵਲੋਂ ਉਸ ਨਾਲ ਧੱਕੇਸ਼ਾਹੀ ਕਰਦਿਆਂ ਆਪਣੇ ਸਾਥੀਆਂ ਸਮੇਤ ਜ਼ਮੀਨ 'ਤੇ ਕਬਜ਼ਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਦਬਾਅ ਜਾਰੀ ਰਿਹਾ ਤਾਂ ਉਹ ਵੀ ਆਪਣੇ ਸਾਥੀਆਂ ਅਤੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਧਰਨਾ ਲਗਾਉਣਗੇ | ਇਸ ਮਾਮਲੇ 'ਚ ਕਿਸਾਨ ਆਗੂ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਕਤ ਜ਼ਮੀਨ 'ਤੇ ਉਸ ਦਾ ਕਬਜ਼ਾ ਹੈ ਅਤੇ ਜਾਅਲਸਾਜ਼ੀ ਕਰਕੇ ਉਸ ਤੋਂ ਜ਼ਮੀਨ ਹੱਥੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਸ ਨੇ ਦੋਸ਼ ਲਗਾਇਆ ਕਿ ਦੂਜੇ ਪੱਖ ਵਲੋਂ ਗ਼ਲਤ ਢੰਗ ਨਾਲ ਹੱਕ ਜਤਾਇਆ ਜਾ ਰਿਹਾ ਹੈ | ਇਸ ਮਾਮਲੇ 'ਤੇ ਪਿੰਡ ਦੇ ਹੋਰ ਵਾਸੀ ਜਗਮਿੰਦਰ ਸਿੰਘ ਨੇ ਵੀ ਜਸਕੇਵਲ ਸਿੰਘ ਦਾ ਸਾਥ ਦਿੰਦਿਆਂ ਕਿਹਾ ਕਿ ਉਸ ਨਾਲ ਨਾਇਨਸਾਫ਼ੀ ਹੋ ਰਹੀ ਹੈ ਅਤੇ ਪਿੰਡ ਦੇ ਵੱਡੀ ਗਿਣਤੀ ਲੋਕ ਉਸ ਦੇ ਹੱਕ 'ਚ ਖੜ੍ਹੇ ਹੋਣਗੇ | ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਜ਼ਰੂਰਤ ਪੈਣ 'ਤੇ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ |
ਪਿਛਲੀ ਖ਼ਬਰ ਘੱਗਰ ਕੰਢੇ ਮਾਈਨਿੰਗ ਮਾਫ਼ੀਆ ਦਾ ਕਹਿਰ, ਪ੍ਰਸ਼ਾਸਨ ਮੌਨ-ਸ਼ੈਰੀ ਰਿਆੜ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਗੈਰ ਅਧਿਆਪਨ ਸੰਘ ਦੀ ਅਗਵਾਈ 'ਚ ਕਰਮਚਾਰੀਆਂ ਵਲੋਂ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।