ਸੀ.ਆਈ.ਐਸ.ਸੀ.ਈ. ਨੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ
ਅਜੀਤ ਡੈਸਕ
01-05-2026
ਪਟਿਆਲਾ, 30 ਅਪ੍ਰੈਲ-ਸੀ.ਆਈ.ਐਸ.ਸੀ.ਈ. ਵਲੋਂ ਅੱਜ ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਨੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ ਜਿਸ 'ਚ ਕੁੜੀਆਂ ਤੇ ਮੁੰਡਿਆਂ ਨੇ ਰਲਵੀਂ ਮਿਲਵੀਂ ਬਾਜ਼ੀ ਮਾਰੀ | 10ਵੀਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ 'ਚੋਂ ਬਿ੍ਟਿਸ਼ ਕੋ-ਐਡ ਦੇ ਵਿਦਿਆਰਥੀ ਦਿਵਰਾਜ ਨੇ 99.6 ਫ਼ੀਸਦੀ ਅੰਕ ਲੈ ਕੇ ਪਹਿਲਾਂ, ਹੋਲੀ ਏਾਜਲ ਸਕੂਲ ਰਾਜਪੁਰਾ ਦੀ ਰਾਹੀਨੀ ਸ਼ਰਮਾ ਨੇ 99.4 ਫ਼ੀਸਦੀ ਅੰਕ ਲੈ ਕੇ ਦੂਸਰਾ, ਜਦੋਂ ਕਿ ਬਿ੍ਟਿਸ਼ ਕੋ ਐਡ ਸਕੂਲ ਦੇ ਅੰਕਿਤ ਕਿ੍ਸ਼ਨਾਪੁਰੀ, ਨਾਨਕਜੋਤ ਸਿੰਘ ਅਤੇ ਹੋਲੀ ਏਾਜਲਜ ਸਕੂਲ ਦੀ ਸਾਨਵੀ ਨੇ ਸਾਂਝੇ ਤੌਰ 'ਤੇ 99.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਤੀਸਰਾ ਸਥਾਨ ਹਾਸਲ ਕੀਤਾ |
12ਵੀਂ ਦੇ ਨਤੀਜਿਆਂ 'ਚ ਪੀ.ਪੀ.ਐਸ. ਨਾਭਾ ਸਕੂਲ ਦੀ ਵਿਦਿਆਰਥਣ ਅਨਾਹਤਜੋਤ ਕੌਰ ਨੇ ਨਾਨ-ਮੈਡੀਕਲ ਸਟਰੀਮ ਵਿਚੋਂ 99.8 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਪਹਿਲਾਂ ਸਥਾਨ, ਆਰਟਸ ਸਟਰੀਮ ਵਿਚੋਂ ਬਿ੍ਟਿਸ਼ ਕੋ ਐਡ ਸਕੂਲ ਦੀ ਸੁਖਮਨਜੋਤ ਕੌਰ, ਪੀ.ਪੀ.ਐਸ. ਨਾਭਾ ਦੇ ਆਕਾਸ਼ਵੀਰ ਸਿੰਘ, ਇਸ਼ਮੀਤ ਕੌਰ ਅਤੇ ਨਮਨ ਗੋਇਲ ਨੇ ਸਾਂਝੇ ਤੌਰ 'ਤੇ 99 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਅਤੇ ਯਾਦਵਿੰਦਰਾ ਪਬਲਿਕ ਸਕੂਲ ਦੀ ਵਿਦਿਆਰਥਣ ਰੈਨੀ ਢਾਡਲੀ ਤੇ ਇਮਾਨਅਜੀਤ ਸਿੰਘ ਖੋਖਰ ਨੇ ਸਾਇੰਸ ਸਟਰੀਮ ਵਿਚੋਂ 98.75 ਫ਼ੀਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ 'ਤੇ ਬਾਜ਼ੀ ਮਾਰੀ ਹੈ |
ਜ਼ਿਲ੍ਹੇ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਚੰਗੇ ਨਤੀਜੇ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦੇ ਨਾਂਅ ਰੌਸ਼ਨ ਕੀਤਾ, ਉਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਹੋਰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮਿਲ ਕੇ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ ਕਰਦਿਆਂ ਧਰੁਵ ਜਿੰਦਲ ਨੇ 98.8 ਫ਼ੀਸਦੀ, ਯਸ਼ਿਕਾ ਜਿੰਦਲ ਨੇ 98.6 ਫ਼ੀਸਦੀ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਅਤੇ ਆਦਿੱਤਿਆ ਠਾਕੁਰ, ਆਇਸ਼ਾ ਗੁਪਤਾ ਤੇ ਇਆਨ ਗੁਪਤਾ ਨੇ 98.4 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ 'ਚੋਂ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਹੈੱਡਮਾਸਟਰ ਨਵੀਨ ਕੁਮਾਰ ਦੀਕਸ਼ਿਤ ਨੇ ਇਸ ਮੌਕੇ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸੇ ਸਕੂਲ ਦੇ 12ਵੀਂ ਦੇ ਵਿਦਿਆਰਥੀ ਨੇ ਸਾਇੰਸ ਸਟਰੀਮ ਵਿਚੋਂ ਰੈਨੀ ਢਾਡਲੀ ਅਤੇ ਇਮਾਨਅਜੀਤ ਸਿੰਘ ਖੋਖਰ ਨੇ 98.75 ਫ਼ੀਸਦੀ ਅੰਕ ਲੈ ਕੇ ਪਹਿਲੀ ਅਤੇ ਅਨੁਭਵ ਵਰਮਾ ਨੇ 98 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਦੂਸਰਾ ਸਥਾਨ ਹਾਸਲ ਕੀਤਾ | ਇਸੇ ਸਕੂਲ ਦੇ ਆਰਟਸ ਦੇ ਵਿਦਿਆਰਥਣ ਪਲਕਦੀਪ ਕੌਰ ਬਰਾੜ 97.75 ਫ਼ੀਸਦੀ ਅਤੇ ਹਰਨਿਮਰਤ ਸਿੰਘ ਨੇ 96.5 ਫ਼ੀਸਦੀ ਅੰਕ ਲੈ ਕੇ ਪਹਿਲਾ ਤੇ ਦੂਜੇ ਸਥਾਨ 'ਤੇ ਰਹੇ |
ਬਿ੍ਟਿਸ਼ ਕੋ-ਐਡ ਸਕੂਲ ਦੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿਵਰਾਜ ਸਿੰਘ ਨੇ 99.6 ਫ਼ੀਸਦੀ ਅੰਕ ਲੈ ਕੇ 10ਵੀਂ ਦੀ ਪ੍ਰੀਖਿਆ 'ਚੋਂ ਪਹਿਲਾਂ, ਅੰਕਿਤ ਕ੍ਰਿਸ਼ਨਪੁਰੀ ਅਤੇ ਨਾਨਕਜੋਤ ਸਿੰਘ ਨੇ 99.2 ਫ਼ੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਇਕਾਂਸ਼ ਪਾਲ ਨੇ 98.8 ਫ਼ੀਸਦੀ ਅੰਕ ਲੈ ਕੇ ਤੀਸਰੇ ਸਥਾਨ 'ਤੇ ਰਹੇ | ਸਕੂਲ ਦੇ 12ਵੀਂ ਦੇ ਨਤੀਜੇ ਦੀ ਗੱਲ ਕਰੀਏ ਤਾਂ ਸੁਖਮਨਜੋਤ ਕੌਰ ਅਤੇ ਹੂਰ ਨੇ ਆਰਟਸ ਸਟਰੀਮ ਵਿਚੋਂ 99 ਅਤੇ 98.5 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਰਗੀਤ ਕੌਰ ਨੇ ਸਾਇੰਸ ਸਟਰੀਮ ਵਿਚੋਂ 98.25, ਕਾਮਰਸ ਸਟਰੀਮ ਵਿਚੋਂ ਨਿਆਮਤ ਕੌਰ ਗਿੱਲ ਨੇ 97.5 ਫ਼ੀਸਦੀ ਅੰਕ ਲੈ ਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ |
ਕੈਂਟਲ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਗਿਆ ਅਤੇ ਸਕੂਲ ਦੀ ਵਿਦਿਆਰਥਣ ਅਰਿਸਠਾ 98.20 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ 'ਚੋਂ ਪਹਿਲਾਂ ਅਤੇ ਜੈਸਮੀਤ ਕੌਰ ਨੇ 97.80 ਫ਼ੀਸਦੀ ਅੰਕਾਂ ਨਾਲ ਦੂਸਰੇ ਤੋਂ ਇਲਾਵਾ ਪ੍ਰਨਵੀ ਗੁਪਤਾ ਅਤੇ ਖੁਸ਼ਦੀਪ ਸਿੰਘ ਨੇ 97 ਫ਼ੀਸਦੀ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੀ ਪਿ੍ੰਸੀਪਲ ਵਲੋਂ ਵਿਦਿਆਰਥੀਆਂ ਵਲੋਂ ਦਿਖਾਈ ਕਾਰਗੁਜ਼ਾਰੀ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |
ਹੋਲੀ ਏਾਜਲਜ ਸਕੂਲ ਵਿਚ ਲੜਕੀਆਂ ਨੇ ਫਿਰ ਗੱਡੇ ਸਫਲਤਾ ਦੇ ਝੰਡੇ-ਕੋਈ ਬਣੇਗੀ ਡਾਕਟਰ ਤੇ ਕੋਈ ਭਰੇਗੀ ਅੰਬਰੀਂ ਉਡਾਰੀਆਂ
ਰਾਜਪੁਰਾ, (ਰਣਜੀਤ ਸਿੰਘ)-ਇੱਥੋਂ ਦੇ ਹੋਲੀ ਏਾਜਲਜ ਸਕੂਲ ਦਾ ਦਸਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਭਾਵੇਂ ਕਿ ਲੜਕਿਆਂ ਨੇ ਵੀ ਵਧੀਆਂ ਕਾਰ ਗੁਜ਼ਾਰੀ ਵਿਖਾਈ ਹੈ ਪਰ ਸਿਖਰਲੀਆਂ ਪੁਜ਼ੀਸ਼ਨਾਂ 'ਤੇ ਮੋਹਰੀ ਲੜਕੀਆਂ ਹੀ ਹਨ | ਸਕੂਲ ਦੀ ਵਿਦਿਆਰਥਣ ਰਾਹੀਨੀ ਸ਼ਰਮਾ ਨੇ 99.4 ਫ਼ੀਸਦੀ, ਸਾਨਵੀ ਨੇ 99.2 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ ਸਥਾਨ ਹਾਸਲ ਕੀਤੇ | ਜਿਉਂ ਹੀ ਨਤੀਜਾ ਆਇਆ ਤਾਂ ਸਕੂਲ ਵਿਚ ਵਿਆਹ ਵਰਗਾ ਮਾਹੌਲ ਬਣ ਗਿਆ | ਸਕੂਲ ਦੇ ਬੱਚਿਆਂ ਨੇ ਭੰਗੜੇ ਪਾ ਕੇ ਖ਼ੁਸ਼ੀਆਂ ਮਨਾਈਆਂ | ਸਾਰੇ ਇਕ-ਦੂਜੇ ਨੂੰ ਗਲਵੱਕੜੀਆਂ ਪਾ ਕੇ ਮੂੰਹ ਮਿੱਠਾ ਕਰਵਾ ਰਹੇ ਸਨ ਅਤੇ ਸਕੂਲ ਦੇ ਅਧਿਆਪਕ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੋਲੀ ਏਾਜਲ ਸਕੂਲ ਦੇ ਡਾਇਰੈਕਟਰ ਸੇੇਬੀ ਥਾਮਸ ਅਤੇ ਪਿ੍ੰਸੀਪਲ ਪੀ.ਐਮ. ਫਿਲਿਪ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਆਈ.ਸੀ.ਐਸ.ਸੀ. ਬੋਰਡ ਨਾਲ ਐਫੀਲੇਟਡ ਹੈ | ਉਨ੍ਹਾਂ ਦੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ 200 ਬੱਚੇ ਦਸਵੀਂ ਦੇ ਇਮਤਿਹਾਨ ਵਿਚ ਬੈਠੇ ਸਨ ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਸਾਰੇ ਬੱਚੇ ਪਹਿਲੇ ਦਰਜੇ ਵਿਚ ਪਾਸ ਹੋਏ ਹਨ | 74 ਬੱਚਿਆਂ ਦੇ ਨੰਬਰ 90 ਫ਼ੀਸਦੀ ਤੋਂ ਵੱਧ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਹੀਨੀ ਸ਼ਰਮਾ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਇੰਜੀਨੀਅਰ ਬਣੇਗੀ ਜਦ ਕਿ ਸਾਨਵੀ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰੇਗੀ | ਇਸੇ ਤਰ੍ਹਾਂ ਕੀਰਤ ਕੌਰ ਨੇ ਕਿਹਾ ਕਿ ਉਹ ਵੱਡੀ ਹੋ ਕੇ ਪਾਇਲਟ ਬਣੇਗੀ ਅਤੇ ਅੰਬਰੀ ਉਡਾਰੀਆਂ ਲਾਵੇਗੀ |
ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿਚ ਮਾਰੀ ਬਾਜ਼ੀ
ਨਾਭਾ, (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਈ.ਸੀ.ਐਸ.ਈ. 10ਵੀਂ ਅਤੇ ਆਈ.ਐਸ.ਸੀ. 12ਵੀਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਦੱਸਿਆ ਕਿ ਆਈ.ਸੀ.ਐਸ.ਈ. (10ਵੀਂ) ਵਿਚ, ਤਨਮਯ ਸਿੰਗਲ ਨੇ 97.4 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਜਸ਼ਨਪ੍ਰੀਤ ਕੌਰ 97.2 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ | ਤੇਜਸਵੀਰ ਬਡਿਆਲ ਅਤੇ ਹਰਵਰਿਸ ਸਿੰਘ 96.2 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਆਈ.ਐਸ.ਸੀ. ਵਿਚ ਅਨਾਹਤਜੋਤ ਕੌਰ ਹਰੀ (ਸਾਇੰਸ) 99.8 ਫ਼ੀਸਦੀ ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਜਦੋਂ ਕਿ ਅਨਿਆ ਬਾਠ ਅਤੇ ਅਕਾਸ਼ਵੀਰ ਸਿੰਘ (ਹਿਊਮੈਨਿਟੀਜ) ਅਤੇ ਇਸਮੀਤ ਕੌਰ ਅਤੇ ਨਮਨ ਗੋਇਲ (ਸਾਇੰਸ) 99 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ | ਉਨ੍ਹਾਂ ਦੱਸਿਆ ਕਿ ਮਨਤੇਸ਼ਵਰ ਸਿੰਘ ਰਾਣੂ (ਹਿਊਮੈਨਿਟੀਜ) 98.5 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਉਨ੍ਹਾਂ ਕਿਹਾ ਕਿ ਕਾਮਰਸ ਸਟਰੀਮ ਵਿਚ, ਚਰਨਪ੍ਰੀਤ ਕੌਰ ਸੌਂਦ 97.8 ਫ਼ੀਸਦੀ ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਜਦੋਂ ਕਿ ਨਵਰਾਜ ਸਿੰਘ 96.5 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਜਪਤੇਸ ਸਿੰਘ 96.3 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਮੈਨੇਜਮੈਂਟ ਵੱਲੋਂ ਸਟਾਫ਼, ਵਿਦਿਆਰਥੀਆਂ, ਮਾਪਿਆਂ ਅਤੇ ਸਾਰੇ ਸਬੰਧਕਾਂ ਨੂੰ 10ਵੀਂ ਅਤੇ 12ਵੀਂ ਦੋਵਾਂ ਜਮਾਤਾਂ ਵਿਚ ਸ਼ਾਨਦਾਰ ਨਤੀਜਿਆਂ ਲਈ ਸਾਰਿਆਂ ਨੂੰ ਵਧਾਈ ਦਿੱਤੀ |