ਭਾਦਸੋਂ, 30 ਅਪ੍ਰੈਲ (ਪ੍ਰਦੀਪ ਦੰਦਰਾਲਾ)-ਜਿਊਾ-ਜਿਊਾ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਸਾਰੀਆਂ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਹੈ | ਜਿਸ 'ਤੇ ਚਲਦਿਆ ਪਾਰਟੀ ਦੀ ਮਜ਼ਬੂਤੀ ਤੇ ਵਿਸਥਾਰ ਕਰਨ ਲਈ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਿਚ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ | ਇਸੇ ਲੜੀ ਤਹਿਤ ਨਾਭਾ ਹਲਕੇ ਅੰਦਰ ਪਾਰਟੀ ਵਿਚ ਸਰਗਰਮ ਆਗੂ ਮਨਜੀਤ ਸਿੰਘ ਮੱਲੇਵਾਲ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨੌਜਵਾਨ ਆਗੂ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ | ਉਨ੍ਹਾਂ ਆਪਣੀ ਨਿਯੁਕਤੀ ਲਈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਣਧੀਰ ਸਿੰਘ ਰੱਖੜਾ ਅਤੇ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਮਨਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਉਣ ਤੇ ਰਣਧੀਰ ਸਿੰਘ ਰੱਖੜਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੇ ਇੱਥੇ