03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਦੀ ਸੱਤਾ ਨੂੰ ਗੈਰ-ਪੰਜਾਬੀਆਂ ਵਲੋਂ ਰਾਜਨੀਤਿਕ ਨਾਗਵਲ ਪਾਉਣਾ ਚਿੰਤਾ ਦਾ ਵਿਸ਼ਾ

ਅਜੀਤ ਡੈਸਕ 03-05-2026
ਰਾਜਪੁਰਾ, 2 ਮਈ (ਰਣਜੀਤ ਸਿੰਘ)-ਪੰਜਾਬ ਦੀ ਸਤਾ ਨੂੰ ਗੈਰ ਪੰਜਾਬੀਆਂ ਵਲੋਂ ਰਾਜਨੀਤਿਕ ਨਾਗਵਲ ਪਾਂਉਣਾ ਘੋਰ ਚਿੰਤਾ ਦਾ ਵਿਸ਼ਾ ਹੈ, ਮੁੱਖ ਮੰਤਰੀ ਦਾ ਕਥਿਤ ਤੌਰ 'ਤੇ ਵਿਧਾਨ ਸਭਾ ਵਿਚ ਸ਼ਰਾਬ ਪੀ ਕੇ ਜਾਣ ਨਾਲ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਨਿਕਲੀ ਹੋਈ ਨਜਰੀ ਆ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ. ਪ੍ਰ੍ਰੇਮ ਸਿੰਘ ਚੰਦੂਮਾਜਰਾ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਅਪਣਾਈ ਨਰਮੀ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ |
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਸਿਆਸੀ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਫਾਇਲਾਂ 'ਤੇ ਗੈਰ ਪੰਜਾਬੀਆਂ ਦਾ ਕਬਜਾ ਇਕ ਤਰ੍ਹਾਂ ਨਾਲ ਘੋਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਰਬੜ ਦੀ ਮੋਹਰ ਬਣੇ ਪਏ ਹਨ ਜਦ ਕਿ ਸਾਰੇ ਫੈਸਲੇ ਦਿੱਲੀ ਦਰਬਾਰ ਤੋਂ ਹੁੰਦੇ ਹਨ | ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਪਵਿੱਤਰ ਸਦਨ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਜਾਣ ਨਾਲ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮੰਜੇ ਦੀਆਂ ਚੂੱਲਾਂ ਹਿੱਲ ਗਈਆਂ ਹਨ | ਉਨ੍ਹਾਂ ਕਿਹਾ ਕਿ ਇਕ ਤਰ੍ਹਾਂ ਨਾਲ ਸਿਧਮ ਸਿੱਧਾ ਵਿਧਾਨ ਸਭਾ ਦੀ ਮਹਿਆਦਾ ਨੂੰ ਰਾਜਨੀਤਿਕ ਦਾਗ ਲੱਗ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਸਾਡਾ ਮੋਲਿਕ ਅਧਿਕਾਰ ਹੈ ਕਿ ਅਸੀ ਜਿਸ ਵੀ ਪਾਰਟੀ ਵਿਚ ਜੀ ਕਰਦਾ ਹੈ ਰਹਿ ਸਕਦੇ ਹਾਂ ਅਤੇ ਜੀ ਕਰਦੇੈ ਛੱਡ ਕੇ ਜਾ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਜਿਹੜੇ 'ਆਪ' ਪਾਰਟੀਆਂ ਬਦਲਣ ਵਿਚ ਮਾਹਰ ਹਨ ਉਹੀ ਲੋਕ ਪਾਰਟੀ ਬਦਲਣ ਵਾਲਿਆਂ ਨੂੰ ਗਦਾਰ ਕਹਿ ਰਹੇ ਹਨ ਜ਼ੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ | ਇਸ ਮੌਕੇ 'ਤੇ ਪਾਰਟੀ ਆਗੂਆਂ ਵਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਹੋਰਨਾਂ ਸਮੇਤ ਪ੍ਰਧਾਨ ਤਰਲੋਚਨ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਪਿ੍ੰਸੀਪਲ ਕੁਲਵੰਤ ਸਿੰਘ ਸਰਦਾਰਗੜ, ਅਕਾਲੀ ਆਗੂ ਮਨਜੀਤ ਸਿੰਘ ਗਿੱਲ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ |
ਪਿਛਲੀ ਖ਼ਬਰ ਸੰਤ ਆਸ਼ਰਮ ਵਿਖੇ ਗੁਰਮਤਿ ਸਮਾਗਮ ਸਮਾਪਤ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਬਾਬਾ ਪੂਰਨ ਦਾਸ ਰੋੜੇਵਾਲ ਵਾਲਿਆਂ ਦੀ ਬਰਸੀ ਸਮਾਗਮ ਸੰਬੰਧੀ ਸੱਦਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।