03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਾਬਕਾ ਵਿਧਾਇਕ ਕੰਬੋਜ ਵਲੋਂ ਵਾਰਡ ਨੰਬਰ 22 ਦੇ ਵਰਕਰਾਂ ਨਾਲ ਬੈਠਕ

ਅਜੀਤ ਡੈਸਕ 11-05-2026
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਆਗਾਮੀ ਨਗਰ ਕੌਂਸਲ ਦੀਆਂ ਲਈ ਜਿੱਥੇ ਸਾਰੀਆਂ ਪਾਰਟੀਆਂ ਅੰਦਰ-ਅੰਦਰ ਤਿਆਰੀਆਂ ਕਰ ਰਹੀਆਂ ਉੱਥੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਹਰ ਵਾਰਡ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਬੈਠਕਾਂ ਕਰਕੇ ਵਾਰਡ 'ਚ ਕਾਂਗਰਸ ਦਾ ਉਮੀਦਵਾਰ ਖੜਾ ਕਰਨ ਲਈ ਉਨਾਂ ਦੀ ਰਾਏ ਲੈ ਰਹੇ ਹਨ | ਇਸੇ ਤਰਾਂ ਸਥਾਨਕ ਕਾਂਗਰਸ ਦਫ਼ਤਰ ਵਿਖੇ ਵੀ ਸਾਬਕਾ ਵਿਧਾਇਕ ਕੰਬੋਜ ਵਲੋਂ ਵਾਰਡ ਨੰਬਰ 22 ਦੇ ਆਗੂਆਂ ਅਤੇ ਵਰਕਰਾਂ ਦੀ ਇਕ ਬੈਠਕ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ 'ਚ ਵਾਰਡ ਦੇ ਵੋਟਰ ਸ਼ਾਮਲ ਹੋਏ | ਇਸ ਮੌਕੇ ਵਾਰਡ ਦੇ ਮੁਹਤਬਰਾਂ ਨੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਉਨਾਂ ਨੂੰ ਅਜਿਹਾ ਉਮੀਦਵਾਰ ਚਾਹੀਦਾ ਹੈ, ਜਿਹੜਾ ਹਰ ਵਰਤ ਵਾਰਡ 'ਚ ਮੌਜੂਦ ਰਹੇ ਅਤੇ ਲੋਕਾਂ ਦੇ ਨਗਰ ਕੌਂਸਲ ਨਾਲ ਸੰਬੰਧਿਤ ਮੁਸ਼ਕਲਾਂ ਦਾ ਹੱਲ ਕਰਵਾਏ | ਜਿਸ ਤੋਂ ਉਪਰੰਤ ਇਕ ਨਾਂਅ ਬਲਵਿੰਦਰ ਸਿੰਘ ਸਰਾਓ ਦਾ ਸਾਹਮਣੇ ਆਇਆ ਅਤੇ ਉਸ ਦੇ ਨਾਂਅ 'ਤੇ ਸਭ ਨੇ ਸਹਿਮਤੀ ਪ੍ਰਗਟ ਕੀਤੀ | ਜਿਸ 'ਤੇ ਸਾਬਕਾ ਵਿਧਾਇਕ ਕੰਬੋਜ ਨੇ ਸਾਰੇ ਵਾਰਡ ਵਾਸੀਆਂ ਵਲੋਂ ਬਲਵਿੰਦਰ ਸਿੰਘ ਸਰਾਓ ਨੂੰ ਸਿਰੋਪਾਉ ਪਾਇਆ ਅਤੇ ਉਮੀਦਵਾਰ ਐਲਾਨ ਦਿੱਤਾ | ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਸਾਬਕਾ ਵਾਈਸ ਪ੍ਰਧਾਨ ਅਮਨਦੀਪ ਸਿੰਘ ਨਾਗੀ, ਬਲਦੇਵ ਸਿੰਘ ਖੁਰਾਨਾ, ਸਾਬਕਾ ਚੀਫ਼ ਇੰਜੀਨੀਅਰ ਸੰਦੀਪ ਗੁਪਤਾ, ਸਾਬਕਾ ਡੀ.ਐੱਸ.ਪੀ. ਰਘਬੀਰ ਸਿੰਘ, ਰਮੇਸ਼ ਗੁਪਤਾ, ਬਲਜੀਤ ਸਿੰਘ, ਸੁਖਦਰਸ਼ਨ ਸਿੰਘ ਸਰਾਓ, ਸਾਬਕਾ ਥਾਣੇਦਾਰ ਨਸੀਮ ਮੁਹੰਮਦ, ਸ਼ਰਨਪਾਲ ਸਿੰਘ, ਬਾਬੂ ਲਾਲ, ਮਲਕੀਤ ਸਿੰਘ ਉੱਪਲਹੇੜੀ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਠੇਕੇ 'ਤੇ ਵਾਹੀ ਕਰਨ ਵਾਲੇ ਕਾਸ਼ਤਕਾਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਚ ਮੋਹਰੀ ਅਗਲੀ ਖ਼ਬਰ ਮਿਸਲ ਸਤਲੁਜ ਵਲੋਂ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।