11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਮਾਣਾ ਭੰਡਾਰਾ ਕਮੇਟੀ ਵਲੋਂ ਪਹਿਲਾ ਵਿਸ਼ਾਲ ਨਕਲੀ ਅੰਗ ਕੈਂਪ ਸਫਲਤਾਪੂਰਵਕ ਸੰਪੰਨ

ਸਮਾਣਾ ਭੰਡਾਰਾ ਕਮੇਟੀ ਵਲੋਂ ਲਗਾਏ ਵਿਸ਼ਾਲ ਨਕਲੀ ਅੰਗ ਕੈਂਪ ਦਾ ਦਿ੍ਸ਼ | ਅਜੀਤ ਤਸਵੀਰ <br/> 12-05-2026
ਸਮਾਣਾ 11 ਮਈ (ਪ੍ਰੀਤਮ ਸਿੰਘ ਨਾਗੀ)-ਭੰਡਾਰਾ ਕਮੇਟੀ ਵਲੋਂ ਮਾਨਵਤਾ ਦੀ ਸੇਵਾ ਹਿਤ ਇਕ ਵੱਡਾ ਕਦਮ ਚੁੱਕਦਿਆਂ ਪਹਿਲੇ 'ਨਕਲੀ ਅੰਗ ਲਗਾਓ' ਕੈਂਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਕੈਂਪ ਦੌਰਾਨ 102 ਦਿਵਿਆਂਗ (ਅੰਗਹੀਣ) ਵਿਅਕਤੀਆਂ ਨੂੰ ਬਿਲਕੁਲ ਮੁਫ਼ਤ ਨਕਲੀ ਅੰਗ ਲਗਾਏ ਗਏ | ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਜਾਗੀ ਹੈ | ਕਮੇਟੀ ਦੇ ਪ੍ਰਧਾਨ ਚਾਚਾ ਫਕੀਰ ਚੰਦ ਅਤੇ ਸਰਪ੍ਰਸਤ ਵਿਨੋਦ ਗਰਗ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿਚ ਨਰਾਇਣ ਸੇਵਾ ਸੰਸਥਾਨ (ਉਦੈਪੁਰ) ਦੀ ਕੈਥਲ ਸ਼ਾਖਾ ਦੇ ਰਾਸ਼ਟਰੀ ਪ੍ਰਮੁੱਖ ਡਾ. ਵਿਵੇਕ ਗਰਗ ਅਤੇ ਉਨ੍ਹਾਂ ਦੀ ਮਾਹਿਰ ਟੀਮ ਨੇ ਵਿਸ਼ੇਸ਼ ਤਕਨੀਕੀ ਸਹਿਯੋਗ ਦਿੱਤਾ | ਇਸ ਮੌਕੇ ਡਾ. ਵਿਵੇਕ ਗਰਗ ਨੇ ਸੰਬੋਧਨ ਕਰਦਿਆਂ ਕਿਹਾ, ''ਜਿਵੇਂ ਨਦੀਆਂ ਆਪਣਾ ਪਾਣੀ ਖ਼ੁਦ ਨਹੀਂ ਪੀਂਦੀਆਂ ਅਤੇ ਰੁੱਖ ਆਪਣੇ ਫਲ ਖ਼ੁਦ ਨਹੀਂ ਖਾਂਦੇ, ਉਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੀ ਨੇਕ ਕਮਾਈ ਦਾ ਕੁਝ ਹਿੱਸਾ ਲੋਕ ਭਲਾਈ ਦੇ ਕਾਰਜਾਂ ਵਿਚ ਲਗਾਉਣਾ ਚਾਹੀਦਾ ਹੈ | ਵਾਈਸ ਪ੍ਰਧਾਨ ਸ਼ਿਵ ਨਰਾਇਣ ਗਰਗ ਨੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਦੀ ਸ਼ੁਰੂਆਤ 22 ਮਾਰਚ ਨੂੰ 'ਮਾਪ ਕੈਂਪ' ਰਾਹੀਂ ਕੀਤੀ ਗਈ ਸੀ | ਜਿਸ ਤੋਂ ਬਾਅਦ 102 ਲੋੜਵੰਦਾਂ ਨੂੰ ਅੰਗ ਮੁਹੱਈਆ ਕਰਵਾਏ ਗਏ | ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਹੋਰ ਲੋੜਵੰਦ ਵਿਅਕਤੀ ਅੰਗ ਲਗਵਾਉਣ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਕਮੇਟੀ ਜਾਂ ਨਰਾਇਣ ਸੇਵਾ ਸੰਸਥਾਨ ਦੀ ਕੈਥਲ ਸ਼ਾਖਾ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ | ਕੈਂਪ ਵਿਚ ਸਟੇਜ ਸੰਚਾਲਨ ਦੀ ਭੂਮਿਕਾ ਅਸ਼ੋਕ ਮੋਦਗਿਲ ਨੇ ਬਾਖ਼ੂਬੀ ਨਿਭਾਈ |
ਇਸ ਮੌਕੇ ਨਰਾਇਣ ਸੇਵਾ ਸੰਸਥਾਨ ਵਲੋਂ ਡਾ. ਮਨੋਜ ਬੰਸਲ (ਖ਼ਜ਼ਾਨਚੀ), ਜੈ ਪ੍ਰਕਾਸ਼ ਗਰਗ, ਗਿਆਨ ਚੰਦ ਭੱਲਾ, ਵਿਨੋਦ ਮਿੱਤਲ, ਪਵਨ ਸ਼ਰਮਾ, ਅਰੁਣ, ਅਵਦੇਸ਼ ਸਿੰਗਲਾ, ਸਾਹਿਲ ਗਰਗ, ਡਾ. ਮੋਹਿਤ, ਸੋਮਨਾਥ ਅਤੇ ਪੰਕਜ ਸ਼ਰਮਾ ਹਾਜ਼ਰ ਸਨ | ਸਥਾਨਕ ਪਤਵੰਤੇ ਸੱਜਣਾਂ ਵਿਚ ਦਰਸ਼ਨ ਮਿੱਤਲ (ਪ੍ਰਧਾਨ ਅਗਰਵਾਲ ਧਰਮਸ਼ਾਲਾ), ਜੀਵਨ ਗਰਗ, ਸੁਦਰਸ਼ਨ ਮਿੱਤਲ, ਸ਼ਾਮ ਲਾਲ ਸਿੰਗਲਾ, ਧਰਮਪਾਲ ਜੋਸ਼ੀ, ਡਾ. ਸ਼ਾਮ ਲਾਲ, ਨੀਟਾ ਜਾਨਕੀ, ਸੰਜੇ ਟਰਾਂਸਪੋਰਟਰ, ਸੁਭਾਸ਼, ਤਰਸੇਮ, ਤੇਜਪਾਲ, ਅਤੇ ਪਵਨ ਗੋਇਲ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ | ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਅਤੇ ਮਰੀਜ਼ਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ |
ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਸ਼ਹਿਰ ਦੀ ਸਿਆਸਤ ਨੇ ਮਾਰਿਆ ਸਿਆਸੀ ਉਬਾਲਾ ਅਗਲੀ ਖ਼ਬਰ ਬਨੂੜ 'ਚ ਕਾਂਗਰਸ ਨੂੰ ਮਿਲਿਆ ਵੱਡਾ ਹੁਲਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।