11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਬਰੀ ਚੁੱਕ ਕੇ ਨੌਜਵਾਨ ਨੂੰ ਮੋਟਰ 'ਤੇ ਬੰਨ੍ਹ ਕੇ ਕੁੱਟਿਆ, ਵੀਡੀਓ ਬਣਾਈ

ਅਜੀਤ ਡੈਸਕ 12-05-2026
ਪਟਿਆਲਾ, 11 ਮਈ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਲਾਗੇ ਤੋਂ ਨੌਜਵਾਨ ਨੂੰ ਜਬਰੀ ਗੱਡੀ 'ਚ ਸੁੱਟ ਕੇ ਮੋਟਰ 'ਤੇ ਲਿਜਾਉਣ, ਕੁੱਟਮਾਰ ਕਰਲ ਅਤੇ ਬਿਨਾਂ ਕੱਪੜਿਆਂ ਤੋਂ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੀੜਤ ਨੇ ਥਾਣਾ ਅਰਬਨ ਅਸਟੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਦੋਸਤ ਨਾਲ ਫੇਜ਼-2 ਅਰਬਨ ਅਸਟੇਟ ਦੀ ਮਾਰਕੀਟ 'ਚ ਗਿਆ ਸੀ ਇਸ ਦੌਰਾਨ ਅਣਪਛਾਤੇ ਵਿਅਕਤੀ ਗੱਡੀ 'ਚ ਆਏ ਅਤੇ ਉਨ੍ਹਾਂ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਬਰਦਸਤੀ ਉਸ ਨੂੰ ਗੱਡੀ 'ਚ ਸੁੱਟ ਕੇ ਟੁਰਨਾ ਪੈਲੇਸ ਲਾਗੇ ਇਕ ਮੋਟਰ 'ਤੇ ਲੈ ਗਏ | ਜਿਥੇ ਜਸਕਰਨ ਸਿੰਘ ਨੇ ਰਿਵਾਲਵਰ ਕੱਢ ਕੇ ਉਸ 'ਤੇ ਮੁੱਠੇ ਦਾ ਵਾਰ ਕੀਤਾ ਤੇ ਮੋਟਰ 'ਤੇ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ | ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਬਿਨਾਂ ਕੱਪੜਿਆਂ ਤੋਂ ਵੀਡੀਓ ਬਣਾ ਕੇ ਬਾਅਦ 'ਚ ਉਸ ਨੂੰ ਬੱਸ ਸਟੈਂਡ ਲਾਗੇ ਸੁੱਟ ਕੇ ਚਲੇ ਗਏ | ਜਿਸ ਆਧਾਰ 'ਤੇ ਪੁਲਿਸ ਨੇ ਜਸਕਰਨ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਿਟੀ-2 ਨੇ ਦਸਿਆ ਕਿ ਪੁਲਿਸ ਇਸ ਮਾਮਲੇ 'ਚ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ ਅਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਘਟਨਾ ਦੇ ਕਾਰਨਾਂ ਬਾਰੇ ਦਸਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਮੋਬਾਈਲ ਬਰਾਮਦ ਹੋਣ 'ਤੇ ਹਵਾਲਾਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।