28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ ਸਰਕਾਰ ਵਲੋਂ ਪੁਸਤਕ ਸੱਭਿਆਚਾਰ ਕਰਨ ਲਈ ਨਵਾਂ ਉੱਦਮ

ਅਜੀਤ ਡੈਸਕ 16-05-2026
• ਪੇਂਡੂ ਲਾਇਬ੍ਰੇਰੀਆਂ ਤੇ ਵਿੱਦਿਅਕ ਸੰਸਥਾਵਾਂ ਨੂੰ ਮਿਲਣਗੀਆਂ ਮਿਆਰੀ ਪੁਸਤਕਾਂ
ਪਟਿਆਲਾ, 15 ਮਈ (ਗੁਰਵਿਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ | ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਹੈ | ਡਾਇਰੈਕਟਰ ਭਾਸ਼ਾਵਾਂ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵਲੋਂ ਸੂਬੇ ਦੀਆਂ ਪੇਂਡੂ ਲਾਇਬਰੇਰੀਆਂ, ਸਕੂਲਾਂ ਤੇ ਕਾਲਜਾਂ ਨੂੰ ਪੁਸਤਕਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਗ੍ਰਾਂਟ ਤਹਿਤ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਕੋਈ ਸੰਸਥਾ ਖਰੀਦੇਗੀ, ਓਨੇ ਮੁੱਲ ਦੀਆਂ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਸੰਬੰਧੀ ਵਿਭਾਗ ਦੇ ਸਹਾਇਕ ਨਿਰਦੇਸ਼ਕ (ਸੇਲ) ਤੇਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗ੍ਰਾਂਟ ਤਹਿਤ ਪੁਸਤਕਾਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਹ ਪੁਸਤਕਾਂ ਪੇਂਡੂ ਲਾਇਬਰੇਰੀ ਦੇ ਲੈਟਰ ਪੈਡ ਜਾਂ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਪੱਤਰ ਅਤੇ ਵਿੱਦਿਅਕ ਸੰਸਥਾਵਾਂ ਦੇ ਮੁਖੀ ਵਲੋਂ ਲਿਖੇ ਬਿਨੈ ਪੱਤਰ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ | ਇਸ ਯੋਜਨਾ ਦਾ ਪਹਿਲਾਂ ਆਓ, ਪਹਿਲਾਂ ਪਾਓ ਤਹਿਤ ਲਾਭ ਲਿਆ ਜਾ ਸਕਦਾ ਹੈ¢
ਪਿਛਲੀ ਖ਼ਬਰ ਪਵਨ ਗੁਪਤਾ ਦੀ ਅਗਵਾਈ 'ਚ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ 'ਆਪ' ਦੇ ਉਮੀਦਵਾਰ ਦਿਨੇਸ਼ ਧੀਰ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।