05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਾਲਵਾ ਇਨਕਲੇਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ

ਸਮਾਗਮ ਦੇ ਪ੍ਰਬੰਧਕ ਗੁਰੂ ਅਰਜਨ ਕੀਰਤਨ ਮੰਡਲ ਦੇ ਜਥੇ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 18-05-2026
ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰੂ ਅਰਜਨ ਕੀਰਤਨ ਮੰਡਲ ਵਲੋਂ ਕਰਵਾਏ ਜਾ ਰਹੇ ਲੜੀਵਾਰ ਚਲੀਹਾ ਪ੍ਰੋਗਰਾਮ ਦੇ ਤਹਿਤ ਮਾਲਵਾ ਇਨਕਲੇਵ ਦੇ ਖੁੱਲ੍ਹੇ ਪਲਾਟਾਂ ਵਿਚ ਵਿਸ਼ਾਲ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ | ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ ਅਤੇ ਗੁਰਬਾਣੀ ਕੀਰਤਨ ਸਰਵਣ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ | ਸਮਾਗਮ ਦੌਰਾਨ ਗੁਰੂ ਅਰਜਨ ਕੀਰਤਨ ਮੰਡਲ ਦੇ ਜਥੇ ਨੇ ਰਾਮ ਸਿੰਘ ਦੀ ਅਗਵਾਈ ਹੇਠ ਰਸਭਿੰਨਾ ਗੁਰਜਸ ਕੀਰਤਨ ਕੀਤਾ |
ਜਥੇ ਵਲੋਂ ਗੁਰਬਾਣੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਿਆਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਉਪਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਵਿਚਾਰਾਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹਨ ਜਿਨ੍ਹਾਂ ਨੇ ਸੱਚ, ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਦੁੱਤੀ ਕੁਰਬਾਨੀ ਦਿੱਤੀ | ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਿੱਖ ਕੌਮ ਨੂੰ ਅਮੁੱਲੀ ਧਾਰਮਿਕ ਵਿਰਾਸਤ ਬਖ਼ਸ਼ੀ | ਉਨ੍ਹਾਂ ਦੱਸਿਆ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ 'ਤੇ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਉੱਬਲਦੀ ਰੇਤ ਸਰੀਰ 'ਤੇ ਪਾਈ ਗਈ ਅਤੇ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਸਾਹਿਬ ਜੀ ਨੇ ''ਤੇਰਾ ਕੀਤਾ ਮੀਠਾ ਲਾਗੈ'' ਦਾ ਉਚਾਰਨ ਕਰਦਿਆਂ ਪ੍ਰਭੂ ਦੀ ਰਜ਼ਾ ਨੂੰ ਮੰਨਿਆ ਅਤੇ ਮਨੁੱਖਤਾ ਲਈ ਸ਼ਹਾਦਤ ਦਾ ਮਹਾਨ ਇਤਿਹਾਸ ਰਚਿਆ | ਗੁਰੂ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਧੀਰਜ, ਨਿਮਰਤਾ ਅਤੇ ਅਡੋਲ ਵਿਸ਼ਵਾਸ ਦਾ ਪ੍ਰਤੀਕ ਮੰਨੀ ਜਾਂਦੀ ਹੈ | ਇਸ ਮੌਕੇ ਕੁਲਤਾਰ ਸਿੰਘ ਸੋਢੀ, ਜਗਜੀਤ ਸਿੰਘ ਗਿੰਦੀ, ਗਗਨਦੀਪ ਸਿੰਘ ਆਹੂਜਾ, ਸੰਨੀ ਚੰਡੋਕ, ਬਿਰੇਂਦਰ ਸੂਦ, ਕਿ੍ਸ਼ਨ ਕੁਮਾਰ ਵਰਮਾ, ਪਿ੍ੰਸੀਪਲ ਜਤਿੰਦਰ ਸਿੱਧੂ, ਪਰਵਿੰਦਰ ਸਿੰਘ, ਸ਼ੰਭੂ ਸਮਾਂਥਾ, ਜਤਿੰਦਰ ਰੋਮੀ ਅਤੇ ਇਲਾਕੇ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਮਾਗਮ ਦੀਆਂ ਸੇਵਾਵਾਂ ਨਿਭਾਈਆਂ | ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਲੜੀਵਾਰ ਚਲੀਹਾ ਪ੍ਰੋਗਰਾਮ ਸੰਗਤਾਂ ਵਿਚ ਧਾਰਮਿਕ ਚੇਤਨਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਇਤਿਹਾਸ
ਪਿਛਲੀ ਖ਼ਬਰ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਟੀਮ ਨੇ ਕੂੜੇ ਦੇ ਢੇਰ ਨੂੰ ਖ਼ੂਬਸੂਰਤ ਬਟਰਫਲਾਈ ਤੇ ਹਰਬਲ ਪਾਰਕ ਵਿਚ ਬਦਲਿਆ ਅਗਲੀ ਖ਼ਬਰ ਜਨਗਣਨਾ ਸਟਾਫ਼ ਨੂੰ ਸਕੂਲ ਡਿਊਟੀ ਤੋਂ ਕੀਤਾ ਜਾਵੇ ਫਾਰਗ- ਗੋਹਲਵੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।