ਨਾਭਾ, 17 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਵਿੱਦਿਅਕ ਸੰਸਥਾ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਸ ਦੇ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌ ਫ਼ੀਸਦੀ ਰਿਹਾ ਜਿਸ ਕਰਕੇ ਨਤੀਜਾ ਆਉਂਦਿਆਂ ਹੀ ਹਰ ਪਾਸੇ ਖੁਸ਼ੀ ਦਾ ਮਾਹੌਲ ਛਾਅ ਗਿਆ | ਸਕੂਲ ਪਿ੍ੰਸੀਪਲ ਖੁਸ਼ਪਿੰਦਰ ਕੌਰ ਖਹਿਰਾ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਸਾਡੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਆਇਆ ਹੋਵੇ, ਬਲਕਿ ਹਰ ਸਾਲ ਬੋਰਡ ਦੀਆਂ ਕਲਾਸਾਂ ਦੇ ਰਿਜ਼ਲਟ ਸੌ ਫ਼ੀਸਦੀ ਹੀ ਆਉਂਦੇ ਹਨ, ਜਿਸ ਦਾ ਸਿਹਰਾ ਸਾਡੇ ਮਿਹਨਤੀ ਸਟਾਫ਼ ਅਤੇ ਅਣਥੱਕ ਮੈਨੇਜਮੈਂਟ ਨੂੰ ਜਾਂਦਾ ਹੈ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਪੜਾਈ ਵਿਚ ਕਮਜ਼ੋਰ ਅਤੇ ਲੋੜਵੰਦ ਬੱਚਿਆਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਵੀ ਪੜ੍ਹਾਇਆ ਜਾਂਦਾ ਹੈ, ਜਿਸ ਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ | ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਅਨਰੀਤ ਕੌਰ ਨੇ 93.2 ਫ਼ੀਸਦੀ, ਹੁਸਨਪ੍ਰੀਤ ਕੌਰ ਨੇ 86 ਫ਼ੀਸਦੀ, ਮਨਵੀਰ ਸਿੰਘ ਅਤੇ ਦਿਵਿਆ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ਹੈ | ਮੈਡਮ ਪਿ੍ੰਸੀਪਲ ਵਲੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ | ਇਹ ਸਭ ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਸੰਭਵ ਹੋਇਆ | ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜਿਆਂ ਦੀ ਪੂਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ |