08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਗਰਵਾਲ ਗਊਸ਼ਾਲਾ ਮੰਦਰ 'ਚ 11 ਮੁਖੀ ਹਨੰੂਮਾਨ ਮੂਰਤੀ ਸਥਾਪਿਤ ਹਵਨ ਯੱਗ ਕਰਵਾ ਕੇ ਸ਼ੋਭਾ ਯਾਤਰਾ ਸਜਾਈ

ਮੂਰਤੀ ਸਥਾਪਨਾ ਮੌਕੇ ਖੜ੍ਹੇ ਸ਼ਰਧਾਲੂ ਅਤੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਵੱਖ-ਵੱਖ ਸੰਥਾਵਾਂ ਦੇ ਆਗੂ | ਤਸਵੀਰਾਂ : ਪ੍ਰੀਤਮ ਸਿੰਘ ਨਾਗੀ <br/> 18-05-2026
ਸਮਾਣਾ, 17 ਮਈ (ਪ੍ਰੀਤਮ ਸਿੰਘ ਨਾਗੀ)-ਸਥਾਨਕ ਅਗਰਵਾਲ ਗਊਸ਼ਾਲਾ ਕਮੇਟੀ ਵਲੋਂ ਸੀ.ਏ. ਅਮਿਤ ਸਿੰਗਲਾ ਦੀ ਪ੍ਰਧਾਨਗੀ ਵਿਚ 11 ਮੁਖੀ ਮੂਰਤੀ ਸਥਾਪਨਾ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਿ੍ੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ ਮੈਡਮ ਪੂਨਮ ਰਾਏ, ਸੀ.ਏ. ਮੁਕੇਸ਼, ਸੀ.ਏ. ਮੋਨਿਕਾ ਕਾਂਸਲ, ਵਿਪਨ ਗਰੋਵਰ, ਰਾਜੀਵ ਸੇਠੀ ਲੁਧਿਆਣਾ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਆਰੰਭਤਾ ਤੋਂ ਪਹਿਲਾ ਹਵਨ ਯੱਗ ਕਰਵਾ ਕੇ ਇਕ ਸ਼ੋਭਾ ਯਾਤਰਾ ਸਜਾਈ ਗਈ | ਜਿਸ ਨੂੰ ਅਗਰਵਾਲ ਗਊਸ਼ਾਲਾ ਕਮੇਟੀ ਦੇ ਸਰਪ੍ਰਸਤ ਰਮੇਸ਼ ਗਰਗ, ਪ੍ਰਧਾਨ ਸੀ.ਏ. ਅਮਿਤ ਸਿੰਗਲਾ, ਵਾਇਸ ਪ੍ਰਧਾਨ ਰਾਮ ਬਾਂਸਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਦਰਸ਼ਨ ਮਿੱਤਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਗਰਗ ਨੇ ਸਾਂਝੇ ਤੌਰ 'ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ |
ਇਸ ਮੌਕੇ ਸੰਕੀਰਤਨ ਮੰਡਲੀ ਵਲੋਂ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਭਜਨਾਂ ਦਾ ਗੁਣਗਾਨ ਕੀਤਾ | ਇਸ ਮੌਕੇ ਉਦਯੋਗਪਤੀ ਗਿਆਨ ਚੰਦ ਕਟਾਰੀਆ, ਸੀ.ਏ. ਲਲਿਤ ਸਿੰਗਲਾ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਜੀਵਨ ਗਰਗ, ਸੀਤਾ ਰਾਮ ਗੁਪਤਾ, ਡਾ. ਕੇ.ਕੇ. ਜੌਹਰੀ, ਰਵੀ ਗਰਗ, ਸਿਰੀਰਾਮ ਕਕਰਾਲਾ, ਸੁਮਿਤ ਗੋਇਲ, ਵਿਕਾਸ ਸਿੰਗਲਾ, ਪ੍ਰਦੀਪ ਮਿੰਕਾ, ਸਤਪਾਲ ਢਕਰਬਾ, ਪ੍ਰੇਮ ਆਲਮਪੁਰ, ਵਿਸ਼ਾਲ ਜਿੰਦਲ, ਹਰਜੀਸ਼ ਗਰਗ, ਨਰੇਸ਼ ਸਿੰਗਲਾ, ਹੇਮਰਾਜ ਗਰਗ ਆਦਿ ਨੇ ਵੀ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਰੱਖੜਾ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ 6 ਤੋਂ 15 ਫ਼ੀਸਦੀ ਤੱਕ ਡਿਊਟੀ ਵਧਾਉਣਾ ਸਰਾਫ਼ਾ ਉਦਯੋਗ ਅਤੇ ਆਮ ਲੋਕਾਂ ਲਈ ਵੱਡਾ ਝਟਕਾ-ਕਾਕਾ ਜਵੈਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।