08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

6 ਤੋਂ 15 ਫ਼ੀਸਦੀ ਤੱਕ ਡਿਊਟੀ ਵਧਾਉਣਾ ਸਰਾਫ਼ਾ ਉਦਯੋਗ ਅਤੇ ਆਮ ਲੋਕਾਂ ਲਈ ਵੱਡਾ ਝਟਕਾ-ਕਾਕਾ ਜਵੈਲਰ

ਅਜੀਤ ਡੈਸਕ 18-05-2026
ਸਨੌਰ, 17 ਮਈ (ਸੋਖਲ)-ਸਵਰਨਕਾਰ ਸੰਘ ਪੰਜਾਬ ਦੇ ਸੂਬਾ ਸੈਕਟਰੀ ਤੇ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਜਵੈਲਰ ਦੇਵੀਗੜ੍ਹ ਨੇ ਕੇਂਦਰ ਸਰਕਾਰ ਵਲੋਂ ਸੋਨੇ 'ਤੇ ਕਸਟਮ ਡਿਊਟੀ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਸਰਾਫ਼ਾ ਉਦਯੋਗ, ਵਪਾਰੀ ਵਰਗ ਅਤੇ ਆਮ ਜਨਤਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੋਨੇ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ ਅਤੇ ਅਜਿਹੇ ਵਿਚ ਕਸਟਮ ਡਿਊਟੀ ਵਿਚ ਵੱਡਾ ਵਾਧਾ ਕਰਨ ਨਾਲ ਇਸ ਦੀ ਕੀਮਤ ਵਿਚ ਹੋਰ ਤੇਜ਼ੀ ਆਵੇਗੀ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਅਤੇ ਜਵੈਲਰਾਂ ਦੇ ਕਾਰੋਬਾਰ 'ਤੇ ਪਵੇਗਾ | ਕਾਕਾ ਜਵੈਲਰ ਨੇ ਕਿਹਾ ਕਿ ਭਾਰਤ ਵਿਚ ਸੋਨਾ ਸਿਰਫ਼ ਇਕ ਕੀਮਤੀ ਧਾਤੂ ਨਹੀਂ, ਸਗੋਂ ਲੋਕਾਂ ਦੀਆਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਪਰੰਪਰਾਵਾਂ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ | ਵਿਆਹ-ਸ਼ਾਦੀਆਂ, ਤਿਉਹਾਰਾਂ ਅਤੇ ਹੋਰ ਖ਼ਾਸ ਮੌਕਿਆਂ 'ਤੇ ਹਰ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਸੋਨੇ ਦੀ ਖ਼ਰੀਦ ਕਰਦਾ ਹੈ | ਇਸ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਸੋਨੇ ਨੂੰ ਭਵਿੱਖ ਲਈ ਇਕ ਸੁਰੱਖਿਅਤ ਨਿਵੇਸ਼ ਵਜੋਂ ਵੀ ਦੇਖਦੇ ਹਨ | ਉਨ੍ਹਾਂ ਕਿਹਾ ਕਿ ਡਿਊਟੀ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਵੇਗਾ, ਜਿਸ ਨਾਲ ਆਮ ਲੋਕਾਂ ਲਈ ਗਹਿਣੇ ਖ਼ਰੀਦਣਾ ਮੁਸ਼ਕਲ ਹੋ ਜਾਵੇਗਾ ਅਤੇ ਸਰਾਫ਼ਾ ਕਾਰੋਬਾਰ ਵਿਚ ਮੰਦੀ ਆ ਸਕਦੀ ਹੈ |
ਪਿਛਲੀ ਖ਼ਬਰ ਅਗਰਵਾਲ ਗਊਸ਼ਾਲਾ ਮੰਦਰ 'ਚ 11 ਮੁਖੀ ਹਨੰੂਮਾਨ ਮੂਰਤੀ ਸਥਾਪਿਤ ਹਵਨ ਯੱਗ ਕਰਵਾ ਕੇ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਅਗਨੀਪਥ-ਭਾਰਤੀ ਫ਼ੌਜ ਭਰਤੀ ਸਾਂਝੀ ਪ੍ਰਵੇਸ਼ ਪ੍ਰੀਖਿਆ 1 ਤੋਂ 12 ਜੂਨ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।