10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਹਿੰਦਰਾ ਪਰਿਵਾਰ ਦੀ ਧੱਕੇਸ਼ਾਹੀ ਖ਼ਿਲਾਫ਼ ਬਹਾਵਲਪੁਰ ਸਮਾਜ 'ਚ ਭਾਰੀ ਰੋਸ 2027 'ਚ ਕਾਂਗਰਸ ਨੂੰ ਮਿਲੇਗਾ ਕਰਾਰਾ ਜਵਾਬ-ਨੰਦ ਲਾਲ ਗੁਰਾਬਾ

ਅਜੀਤ ਡੈਸਕ 18-05-2026
ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਬਹਾਵਲਪੁਰ ਸਮਾਜ ਨਾਲ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ਲਗਾਤਾਰ ਅਣਦੇਖੀ ਨੂੰ ਲੈ ਕੇ ਸਮਾਜ ਵਿਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ | ਸਮਾਜ ਦੇ ਆਗੂ ਨੰਦ ਲਾਲ ਗੁਰਾਬਾ ਨੇ ਕਿਹਾ ਕਿ ਮਹਿੰਦਰਾ ਪਰਿਵਾਰ ਦੀ ਜਾਣ-ਬੁੱਝ ਕੇ ਬਣਾਈ ਗਈ ਨੀਤੀ ਕਾਰਨ ਬਹਾਵਲਪੁਰ ਸਮਾਜ ਨੂੰ ਕਾਂਗਰਸ ਪਾਰਟੀ ਵਿਚ ਯੋਗ ਸਨਮਾਨ ਅਤੇ ਪ੍ਰਤੀਨਿਧਤਾ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੱਜ ਤੱਕ ਤਿ੍ਪੜੀ ਬਲਾਕ ਕਾਂਗਰਸ ਦਾ ਪ੍ਰਧਾਨ ਬਹਾਵਲਪੁਰ ਸਮਾਜ ਵਿਚੋਂ ਕਿਸੇ ਵੀ ਆਗੂ ਨੂੰ ਨਹੀਂ ਬਣਾਇਆ ਗਿਆ | ਹੁਣ ਇਕ ਵਾਰ ਫਿਰ ਲਗਾਤਾਰ ਦੂਜੀ ਵਾਰ ਬਲਾਕ ਕਾਂਗਰਸ ਤਿ੍ਪੜੀ ਦਾ ਪ੍ਰਧਾਨ ਸਮਾਜ ਤੋਂ ਬਾਹਰ ਦੇ ਵਿਅਕਤੀ ਨੂੰ ਨਿਯੁਕਤ ਕਰਕੇ ਬਹਾਵਲਪੁਰ ਭਾਈਚਾਰੇ ਦੀ ਅਣਦੇਖੀ ਕੀਤੀ ਗਈ ਹੈ | ਇਸ ਦੇ ਨਾਲ ਹੀ ਮੰਡਲ ਕਾਂਗਰਸ ਦੇ ਜ਼ਿਆਦਾਤਰ ਪ੍ਰਧਾਨ ਵੀ ਸਮਾਜ ਤੋਂ ਬਾਹਰ ਦੇ ਲਗਾਏ ਗਏ ਹਨ, ਜਿਸ ਨਾਲ ਸਮਾਜ 'ਚ ਨਿਰਾਸ਼ਾ ਅਤੇ ਗ਼ੁੱਸਾ ਵਧ ਰਿਹਾ ਹੈ | ਨੰਦ ਲਾਲ ਗੁਰਾਬਾ ਨੇ ਕਿਹਾ ਕਿ ਸਿਰਫ਼ ਹਲਕਾ ਪਟਿਆਲਾ ਦਿਹਾਤੀ ਤੋਂ ਰਾਕੇਸ਼ ਨਾਸਰਾ ਨੂੰ ਅਹੁਦਾ ਦੇ ਕੇ ਬਹਾਵਲਪੁਰ ਸਮਾਜ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਮਾਜ ਇਸ ਨੰੂ ਸਿਰਫ਼ ਇੱਕ ''ਲਾਲੀਪੋਪU ਮੰਨਦਾ ਹੈ | ਉਨ੍ਹਾਂ ਕਿਹਾ ਕਿ ਬਹਾਵਲਪੁਰ ਸਮਾਜ ਕਾਂਗਰਸ ਪਾਰਟੀ ਦਾ ਲੰਮੇ ਸਮੇਂ ਤੋਂ ਵਫ਼ਾਦਾਰ ਵੋਟ ਬੈਂਕ ਰਿਹਾ ਹੈ ਪਰ ਪਾਰਟੀ ਵਲੋਂ ਹਮੇਸ਼ਾ ਇਸ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਸਮੇਂ ਸਿਰ ਬਹਾਵਲਪੁਰ ਸਮਾਜ ਨੂੰ ਬਣਦਾ ਹੱਕ ਅਤੇ ਸਨਮਾਨ ਨਾ ਦਿੱਤਾ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਇਸਦਾ ਭਾਰੀ ਰਾਜਨੀਤਿਕ ਨੁਕਸਾਨ ਝੱਲਣਾ ਪੈ ਸਕਦਾ ਹੈ | ਸਮਾਜ ਹੁਣ ਆਪਣੀ ਅਣਦੇਖੀ ਨੂੰ ਹੋਰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ ਅਤੇ ਆਉਣ ਵਾਲੇ ਸਮੇਂ 'ਚ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਨਾਲ ਹੌਸਲਾ ਵਧਦਾ ਹੈ-ਡਾ. ਸ਼ਰਮਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ (ਜੰਡ ਮੰਗੋਲੀ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।