10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਨਾਲ ਹੌਸਲਾ ਵਧਦਾ ਹੈ-ਡਾ. ਸ਼ਰਮਾ

ਅਜੀਤ ਡੈਸਕ 18-05-2026
ਸਮਾਣਾ, 17 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੱਲ੍ਹ 13 ਮਈ ਨੂੰ ਘੋਸ਼ਿਤ ਕੀਤੇ ਬੋਰਡ ਪ੍ਰੀਖਿਆਂ ਦੇ ਨਤੀਜਿਆਂ ਵਿਚੋਂ ਮੈਰਿਟ ਸੂਚੀ ਵਿਚ ਸ਼ਾਮਿਲ ਸ.ਸ.ਸ.ਸ ਕੁਲਾਰਾਂ ਦੀਆਂ ਵਿਦਿਆਰਥਣਾ ਨਵਦੀਪ ਕੌਰ ਪੁੱਤਰੀ ਡਾ. ਅਵਤਾਰ ਸਿੰਘ ਨੇ ਪੂਰੇ ਪੰਜਾਬ ਵਿਚੋਂ 10ਵਾਂ ਸਥਾਨ, ਸਕੂਲ ਵਿਚੋਂ ਦੂਜਾ ਸਥਾਨ ਹਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਰੁਪਿੰਦਰ ਕੌਰ ਵਲੋਂ ਹਾਸਲ ਕਰਨ ਤੇ ਬਲਾਕ ਪ੍ਰਧਾਨ ਘੱਗਾ ਡਾ. ਮੁਕੇਸ਼ ਕੁਮਾਰ ਸ਼ਰਮਾ ਅਤੇ ਸਰਪੰਚ ਦਰਸ਼ਨਾ ਦੇਵੀ ਪਤਨੀ ਡਾ. ਮੁਕੇਸ਼ ਕੁਮਾਰ ਸ਼ਰਮਾ ਵਲੋਂ ਸਿਰੋਪਾਓ ਦੇ ਕੇ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਘੱਗਾ ਡਾ. ਮੁਕੇਸ਼ ਕੁਮਾਰ ਸ਼ਰਮਾ ਨੇ ਆਖਿਆ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਨਾਲ ਹੌਸਲਾ ਵੱਧਦਾ ਹੈ ਅਤੇ ਉਹ ਅੱਗੇ ਤੋਂ ਹੋਰ ਵੀ ਵੱਧ ਮੁਕਾਮ ਪਾਉਣ ਲਈ ਮਿਹਨਤ ਕਰਦੇ ਹਨ | ਸਕੂਲ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਵਿਚ ਆਰਟਸ ਗਰੁੱਪ ਦੀਆਂ ਕਲਾਸਾਂ ਪਿਛਲੇ ਕਈ ਸਾਲਾਂ ਤੋਂ ਲੱਗ ਰਹੀਆਂ ਹਨ ਅਤੇ ਮੈਡੀਕਲ, ਨੋਨ ਮੈਡੀਕਲ ਅਤੇ ਕਾਮਰਸ ਦੇ ਵਿਸ਼ੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਸ਼ਤਰਾਣਾ ਕੁਲਵੰਤ ਸਿੰਘ ਬਾਜੀਗਰ ਦੇ ਧਿਆਨ ਵਿਚ ਲਿਆ ਕੇ ਜਲਦੀ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਸਰਪੰਚ ਦਰਸ਼ਨਾ ਦੇਵੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੁਆਰਾ ਸਕੂਲ ਨੂੰ ਅਧਿਆਪਕ ਅਤੇ ਲੋੜੀਂਦਾ ਸਮਾਨ ਦੇ ਕੇ ਉਪਰ ਚੁੱਕਿਆ ਗਿਆ ਹੈ | ਜਿਸ ਦੇ ਨਤੀਜੇ ਸਰਕਾਰੀ ਸਕੂਲਾਂ ਦੇ ਬੱਚੇ ਮੈਰਿਟ ਵਿਚ ਆਉਣ ਨਾਲ ਸਾਹਮਣੇ ਆ ਰਹੇ ਹਨ | ਇਸ ਮੌਕੇ ਗੋਬਿੰਦ ਨਗਰ ਕੁਲਾਰਾਂ ਸਰਪੰਚ ਦਰਸ਼ਨ ਸਿੰਘ, ਪੰਚਾਇਤ ਮੈਂਬਰਾਂ ਤੋਂ ਇਲਾਵਾ ਸਸਸਸ ਕੁਲਾਰਾਂ ਦੇ ਪਿ੍ੰਸੀਪਲ ਪ੍ਰਦੀਪ ਕੁਮਾਰ, ਲੈਕਚਰਾਰ ਜਸਵਿੰਦਰ ਸਿੰਘ, ਲੈਕਚਰਾਰ ਸਤਵੰਤ ਸਿੰਘ, ਇੰਗਲਿਸ਼ ਟੀਚਰ ਮਨਪ੍ਰੀਤ ਕੌਰ, ਲੈਕਚਰਾਰ ਹਰਵਿੰਦਰਪਾਲ ਸਿੰਘ, ਸਾਬਕਾ ਚੇਅਰਮੈਨ ਡਾ. ਅਵਤਾਰ ਸਿੰਘ ਤੇ ਸਮੂਹ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਮਹਿੰਦਰਾ ਪਰਿਵਾਰ ਦੀ ਧੱਕੇਸ਼ਾਹੀ ਖ਼ਿਲਾਫ਼ ਬਹਾਵਲਪੁਰ ਸਮਾਜ 'ਚ ਭਾਰੀ ਰੋਸ 2027 'ਚ ਕਾਂਗਰਸ ਨੂੰ ਮਿਲੇਗਾ ਕਰਾਰਾ ਜਵਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।