ਮਾਮਲਾ ਪਟਿਆਲਾ ਦਿਹਾਤੀ ਦੇ ਪਿੰਡ ਲੰਗ ਦੀ ਪੰਚਾਇਤ ਨੂੰ ਭੰਗ ਕਰਨ ਦਾ 'ਆਪ' ਦੇ ਸੱਥਾਂ ਤੋਂ ਸਰਕਾਰਾਂ ਚਲਾਉਣ ਦੇ ਦਾਅਵੇ ਝੂਠੇ-ਮੋਹਿਤ ਮੋਹਿੰਦਰਾ
ਅਜੀਤ ਡੈਸਕ
18-05-2026
ਉਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਡਾ. ਬਲਬੀਰ ਸਿੰਘ ਦੇ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਹੈ, ਜਿਸ ਨਾਲ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨਾਂ ਕਿਹਾ ਪਿੰਡ ਲੰਗ ਤੋਂ ਜਿੱਤੇ ਹੋਏ ਸਰਪੰਚ ਨੂੰ ਮੁਅੱਤਲ ਅਤੇ ਸਮੂਹ ਪੰਚਾਇਤ ਨੂੰ ਭੰਗ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨਹੀਂ ਸਨ | ਇਕ ਪਾਸੇ 'ਆਪ' ਸਰਕਾਰ ਇਹ ਦਾਅਵੇ ਕਰਦੀ ਸੀ ਕਿ ਸੱਥਾਂ ਤੋਂ ਸਰਕਾਰਾਂ ਚੱਲਣਗੀਆਂ ਅਤੇ ਦੂਜੀ ਤਰਫ਼ ਇਹੀ ਸਰਕਾਰ ਹੁਣ ਆਪਣੀ ਪਾਰਟੀ ਦੇ ਸਰਪੰਚ ਨਾ ਜਿੱਤਣ 'ਤੇ ਧੱਕੇਸ਼ਾਹੀ 'ਤੇ ਉਤਰ ਆਈ ਹੈ | ਉਨਾਂ ਕਿਹਾ ਕਿ ਕਾਂਗਰਸ ਪਾਰਟੀ ਪਿੰਡ ਵਾਸੀਆਂ ਦੇ ਨਾਲ ਡਟ ਕੇ ਖੜੀ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ | ਉਨਾਂ ਇਹ ਵੀ ਕਿਹਾ ਕਿ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਪੂਰੀ ਜਾਂਚ ਅਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ ਅਤੇ ਲੋਕਾਂ ਦੀ ਰਾਇ ਲਏ ਪੰਚਾਇਤ ਨੂੰ ਭੰਗ ਕਰਨਾ ਗ਼ਲਤ ਹੈ |