ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਵਲੋਂ ਸੂਬੇ 'ਚ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਸਿੱਧੀ ਪੈਣ ਦੀ ਬਜਾਏ ਸਰਕਾਰ ਨੂੰ ਹੀ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ | ਜਿਸ ਦਾ ਕਾਰਨ ਪੁਲਿਸ ਅਧਿਕਾਰੀਆਂ ਵਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਸਕਰਾਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਕਾਰਵਾਈ ਅਧੀਨ ਆਪਣੀ ਪਿੱਠ ਆਪ ਹੀ ਥਪਥਪਾਉਣ ਲਈ ਅੰਨ੍ਹੇਵਾਹ ਪਰਚੇ ਦਰਜ ਕਰਨਾ ਹੈ | ਪੁਲਿਸ ਵਲੋਂ ਨਵੇਂ ਪੁਰਾਣੇ ਤਸਕਰਾਂ ਖ਼ਿਲਾਫ਼ ਪਰਚੇ ਦਰਜ ਕਰਦਿਆਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾਂਦੀਆਂ ਰਿਪੋਰਟਾਂ ਕਾਰਨ ਜਿੱਥੇ ਪੁਲਿਸ 'ਚ ਪਰਚੇ ਦਰਜ ਕਰਨ ਦੀ ਹੋੜ ਲੱਗੀ ਹੋਈ ਹੈ, ਦੇ ਨਾਲ ਹੀ ਪੁਲਿਸ ਦੀ ਇਸ ਕਾਰਵਾਈ ਕਾਰਨ ਗਿੱਲੀ ਸੁੱਕੀ ਲੱਕੜ ਵਾਂਗ ਦੋਵੇਂ ਹੀ ਬਲ ਰਹੀਆਂ ਹਨ | ਪੁਲਿਸ ਦੇ ਇਕ ਸਾਬਕਾ ਅਧਿਕਾਰੀ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਅਸੰਭਵ ਹੈ, ਜਿਸ ਦਾ ਕਾਰਨ ਪੁਲਿਸ ਵਿਭਾਗ 'ਚ ਹੱਦੋਂ-ਵਧ ਵਧਿਆ ਭਿ੍ਸ਼ਟਾਚਾਰ ਤੇ ਭੁੱਕੀ ਅਤੇ ਅਫ਼ੀਮ ਖ਼ਿਲਾਫ਼ ਲੋੜ ਤੋਂ ਵਧ ਸਖ਼ਤੀ ਵਰਤਣਾ ਹੈ | ਉਨ੍ਹਾਂ ਕਿਹਾ ਕਿ ਇਹ ਗੱਲ ਸੰਭਵ ਨਹੀਂ ਹੈ ਕਿ ਪੁਲਿਸ ਹਰੇਕ ਜਗ੍ਹਾ ਨਸ਼ਿਆਂ ਦੀ ਤਸਕਰੀ ਸੰਬੰਧੀ ਖ਼ੁਦ ਜਾਣਕਾਰੀ ਹਾਸਲ ਕਰੇ, ਜਿਸ ਕਾਰਨ ਉੱਚ ਪੁਲਿਸ ਅਧਿਕਾਰੀਆਂ ਨੂੰ ਆਪਣੇ ''ਸੂਹੀਆ'' ਵਿਭਾਗ ਅਤੇ ਮੁਖ਼ਬਰਾਂ 'ਤੇ ਨਿਰਭਰ ਹੋਣਾ ਪੈਂਦਾ ਹੈ | ਜਦੋਂ ਕਿ ਸੂਹੀਆ ਵਿਭਾਗ ਨੂੰ ਪਿੰਡਾਂ ਆਦਿ 'ਚ ਆਪਸੀ ਦੁਸ਼ਮਣੀ ਵਾਲੇ ਵਿਅਕਤੀ ਗ਼ਲਤ ਜਾਣਕਾਰੀ ਦਿੰਦਿਆਂ ਗੁਮਰਾਹ ਕਰ ਦਿੰਦੇ ਹਨ ਤੇ ਪੁਲਿਸ ਵਲੋਂ ਇਸ ਤਰ੍ਹਾਂ ਦੇ ਦਰਜ ਕੀਤੇ ਮਾਮਲੇ ਗ਼ਲਤ ਸਾਬਤ ਹੋ ਜਾਂਦੇ ਹਨ | ਇੰਜ ਹੀ ''ਮੁਖ਼ਬਰ'' ਖ਼ਾਸ ਦੀ ਇਤਲਾਹ ਤੇ ਸ਼ਰੀਫ਼ ਵਿਅਕਤੀ ਗ਼ਲਤ ਅੜਿੱਕੇ ਚੜ੍ਹ ਜਾਂਦੇ ਹਨ | ਸਾਬਕਾ ਪੁਲਿਸ ਅਧਿਕਾਰੀ ਨੇ ਸਪਸ਼ਟ ਆਖਿਆ ਕਿ ਜਦੋਂ ਤਕ ਪੁਲਿਸ ਅਤੇ ਰਾਜਨੀਤੀ ਦਾ ਸੁਮੇਲ ਅਤੇ ਭਿ੍ਸ਼ਟਾਚਾਰ ਖ਼ਤਮ ਨਹੀਂ ਹੁੰਦਾ ਨਸ਼ਿਆਂ ਦਾ ਰੁਕਣਾ ਅਸੰਭਵ ਹੈ ਕਿਉਂਕਿ ਕਈ ਵਾਰੀ ਸਿਆਸੀ ਆਗੂ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਨਸ਼ਾ ਤਸਕਰੀ ਆਦਿ ਦਾ ਮਾਮਲਾ ਦਰਜ ਕਰਨ ਲਈ ਪੁਲਿਸ 'ਤੇ ਦਬਾਅ ਬਣਾ ਦਿੰਦੇ ਹਨ ਤੇ ਉਸ ਜਗ੍ਹਾ ਪੁਲਿਸ ਮਜਬੂਰ ਹੋ ਜਾਂਦੀ ਹੈ | ਉਨ੍ਹਾਂ ਕਿਹਾ ਨਸ਼ਾ ਤਸਕਰੀ ਦਾ ਇਕ ਹੋਰ ਕਾਰਨ ਸੂਬੇ ਨਾਲ ਲੱਗਦੀਆਂ ਦੂਜੇ ਰਾਜਾਂ ਦੀਆਂ ਹੱਦਾਂ ਤੇ ਦਿੱਲੀ ਬੈਠਾ ਨਸ਼ਾ ਮਾਫ਼ੀਆ ਹੈ | ਉਨ੍ਹਾਂ ਦਿੱਲੀ ਤੋਂ ਹੋ ਰਹੇ ਪੰਜਾਬ 'ਚ ਨਸ਼ਾ ਤਸਕਰੀ ਸੰਬੰਧੀ ਹੈਰਾਨੀਜਨਕ ਪ੍ਰਗਟਾਵੇ ਕਰਦਿਆਂ ਦੱਸਿਆ ਕਿ ਦਿੱਲੀ 'ਚ ਇਕ ਅਜਿਹੀ ਬਸਤੀ ਹੈ ਜਿੱਥੇ ਨੀਗਰੋ (ਹਬਸ਼ੀ) ਲੋਕ ਕਥਿਤ ਸ਼ਰੇਆਮ ਚਿੱਟਾ ਤੇ ਸਮੈਕ ਤਿਆਰ ਕਰ ਕੇ ਪੰਜਾਬ ਦੀ ਜਵਾਨੀ ਨੂੰ ਮੈਟਰੋ ਸਟੇਸ਼ਨਾਂ 'ਤੇ ਨਿਸ਼ਾਨਦੇਹੀ ਕਰ ਵੇਚ ਰਹੇ ਹਨ | ਜਿਸ ਨੂੰ ਖ਼ਰੀਦਣ ਲਈ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਮੋਟਰਸਾਈਕਲਾਂ ਤੇ ਦਿੱਲੀ ਤੱਕ ਪਹੁੰਚ ਜਾਂਦੇ ਹਨ | ਇਸ ਤਰ੍ਹਾਂ ਕਿਸੇ ਵੱਡੀ ਮੰਗ 'ਤੇ ਨੀਗਰੋ ਨਸ਼ਾ ਸਪਲਾਈ ਕਰਨ ਖ਼ੁਦ ਵੀ ਪੰਜਾਬ ਪਹੁੰਚ ਕਰ ਲੈਂਦੇ ਹਨ ਜੋ ਮਾਰੂ ਹਥਿਆਰਾਂ ਨਾਲ ਲੈਸ ਮਰਨ ਮਾਰਨ 'ਤੇ ਉਤਾਰੂ ਹੁੰਦੇ ਹਨ | ਨਸ਼ਾ ਵਿਰੋਧੀ ਸੈੱਲ ਤੇ ਇਕ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਦਿੱਲੀ ਦੇ ਹਬਸ਼ੀ ਪੰਜਾਬ ਤੋਂ ਗਏ ਨਸ਼ੇੜੀਆਂ ਤੋਂ ਲੈਣ ਵਾਲੇ ਨਸ਼ੇ ਦੇ ਰੁਪਏ ਵਸੂਲ ਕਰ ਕੇ ਦਿੱਲੀ ਮੈਟਰੋ ਸਟੇਸ਼ਨ 'ਤੇ ਲੱਗੇ ਖੰਭਿਆਂ ਦਾ ਨੰਬਰ ਦੱਸਦੇ ਹਨ ਜਿੱਥੇ ਕੋਈ ਹੋਰ ਵਿਅਕਤੀ, ਔਰਤ ਜਾਂ ਬੱਚਾ ਨਸ਼ਾ ਫੜਾਉਂਦਿਆਂ ਫੁਰਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਲ ਹੈ | ਇੰਜ ਹੀ ਸਾਬਕਾ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੁਲਿਸ ਅਧਿਕਾਰੀਆਂ ਨੂੰ ਪੂਰੀ ਪੜਚੋਲ ਉਪਰੰਤ ਮਾਮਲਾ ਦਰਜ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ ਤੇ ਦਰਜ ਪਰਚਾ ਗ਼ਲਤ ਸਾਬਤ ਹੋਣ 'ਤੇ ਪੁਲਿਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜਿਸ ਦੇ ਨਾਲ ਹੀ ਸਰਕਾਰ ਪੋਸਤ ਦੀ ਖੇਤੀ ਕਰਨ ਲਈ ਛੋਟੇ ਕਿਸਾਨਾਂ ਨੂੰ ਦੋ ਏਕੜ ਤੱਕ ਜ਼ਮੀਨ ਦੀ ਛੋਟ ਦੇਵੇ | ਜਿਸ ਨਾਲ ਸਰਕਾਰ ਦੀ ਮੁਹਿੰਮ ਤਾਂ ਸਫਲ ਹੋਵੇਗੀ ਹੀ ਤੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਰ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ ਸਮਝਦੀ ਹੈ ਉਸ ਤਰ੍ਹਾਂ ਹੀ ਨਸ਼ਾ ਤਸਕਰਾਂ ਦੇ ਰੋਜ਼ਗਾਰ ਲਈ ਵੀ ਪ੍ਰਬੰਧ ਕੀਤੇ ਜਾਣ ਤਾਂ ਹੀ ਮੁਹਿੰਮ ਸਫਲ ਹੋਣ ਦੇ ਨਾਲ ਨਸ਼ਾ