04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਜਨÏਦਾ ਕਲਾਂ ਵਿਖੇ 'ਰਾਸ਼ਟਰੀ ਡੇਂਗੂ ਦਿਵਸ' ਮਨਾਇਆ

ਸੈਕੰਡਰੀ ਸਕੂਲ ਅਜਨÏਦਾ ਕਲਾਂ 'ਚ ਰਾਸ਼ਟਰੀ ਡੇਂਗੂ ਦਿਵਸ ਮਨਾਉਣ ਮÏਕੇ ਡਾ.ਨਵਜੋਤ ਕੌਰ, ਪਿ੍ੰਸੀਪਲ ਕਿਰਨਜੀਤ ਕੌਰ ਤੇ ਸਟਾਫ¢ ਅਜੀਤ ਤਸਵੀਰ <br/> 19-05-2026
ਭਾਦਸੋਂ, 18 ਮਈ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨÏਦਾ ਕਲਾਂ ਵਿਖੇ 'ਰਾਸ਼ਟਰੀ ਡੇਂਗੂ ਦਿਵਸ' ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਅਤੇ ਡਾ.ਮੋਨਿਕਾ ਸੂਦ ਐਸ.ਐਮ.ਓ. ਭਾਦਸੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੜੀ ਸਫ਼ਲਤਾਪੂਰਵਕ ਮਨਾਇਆ ਗਿਆ¢ ਇਸ ਵਿਸ਼ੇਸ਼ ਮÏਕੇ ਪ੍ਰਾਇਮਰੀ ਹੈਲਥ ਸੈਂਟਰ ਅਜਨੌਦਾ ਦੇ ਮੈਡੀਕਲ ਅਫ਼ਸਰ ਇੰਚਾਰਜ ਡਾ. ਨਵਜੋਤ ਕÏਰ ਅਤੇ ਉਨ੍ਹਾਂ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦÏਰਾਨ ਜਾਗਰੂਕ ਕੀਤਾ ਗਿਆ¢ ਜਿਸ ਦਾ ਮੁੱਖ ਮਨੋਰਥ ਨÏਜਵਾਨ ਪੀੜ੍ਹੀ ਨੂੰ ਸਿਹਤ ਪ੍ਰਤੀ ਸੁਚੇਤ ਕਰਨਾ ਅਤੇ ਸਮਾਜ ਨੂੰ ਡੇਂਗੂ ਮੁਕਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ¢
ਇਸ ਮੁਹਿੰਮ ਦÏਰਾਨ ਵਿਦਿਆਰਥੀਆਂ ਵਿਚ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ¢ ਵਿਦਿਆਰਥੀਆਂ ਦੀ ਹÏਸਲਾ-ਅਫ਼ਜ਼ਾਈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਮੁਕਾਬਲੇ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਵਿਸ਼ੇਸ਼ ਤÏਰ 'ਤੇ ਇਨਾਮ ਵੰਡੇ ਗਏ¢ ਇਸ ਸਮਾਗਮ ਦÏਰਾਨ ਸਕੂਲ ਦੇ ਪਿ੍ੰਸੀਪਲ ਕਿਰਨਜੀਤ ਕÏਰ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਮੈਡਮ ਬਲਵੀਰ ਕÏਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ¢ਇਸ ਮÏਕੇ ਸਮੁੱਚਾ ਸਕੂਲ ਸਟਾਫ ਵੀ ਮÏਜੂਦ ਸੀ¢
ਪਿਛਲੀ ਖ਼ਬਰ ਥੀਏਟਰ ਸੁਸਾਇਟੀ ਵਲੋਂ ਨਾਟਕ ਮੇਲਾ ਕਰਵਾਇਆ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਨੇ ਪੁਲਿਸ ਵਲੋਂ ਪਰਚੇ ਦਰਜ ਕਰਨ ਦੀ ਵਧਾਈ ਹੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।