ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਲਾਭ ਕੌਰ ਦੇ ਦਫ਼ਤਰ ਦਾ ਉਦਘਾਟਨ ਹਲਕਾ ਮੁਖੀ ਦਰਬਾਰਾ ਸਿੰਘ ਬੰਨਵਾਲਾ ਵਲੋਂ ਕੀਤਾ ਗਿਆ ਅਤੇ ਭਾਰੀ ਗਿਣਤੀ ਵਿਚ ਮੌਜੂਦ ਵਾਰਡ ਵਾਸੀਆਂ ਨੂੰ ਲਾਭ ਕੌਰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ | ਦਰਬਾਰਾ ਸਿੰਘ ਬੰਨਵਾਲਾ ਨੇ ਕਿਹਾ ਕਿ ਬੀਬੀ ਲਾਭ ਕੌਰ ਕਾਂਗਰਸ ਪਾਰਟੀ ਦੀ ਬਹੁਤ ਪੁਰਾਣੀ ਵਰਕਰ ਹੈ | 2007 ਤੋਂ ਕਾਂਗਰਸ ਪਾਰਟੀ ਦੀ ਵਰਕਰ ਬਣੀ ਬੀਬੀ ਲਾਭ ਕੌਰ ਨੇ ਪਾਰਟੀ ਦੇ ਕਈ ਅਹੁਦੇਦਾਰੀਆਂ ਬਹੁਤ ਹੀ ਤਨਦੇਹੀ ਨਾਲ ਨਿਭਾਈਆਂ ਹਨ | ਬੀਬੀ ਲਾਭ ਕੌਰ ਨੇ ਵਾਰਡ ਵਾਸੀਆਂ ਦੇ ਹਰ ਦੁੱਖ ਸੁੱਖ ਵਿਚ ਸਾਥ ਦਿੱਤਾ ਹੈ ਅਤੇ ਉਨ੍ਹਾਂ ਦੇ ਸਰਕਾਰੀ ਜਾਂ ਹੋਰ ਕੰਮ ਅੱਗੇ ਹੋਕੇ ਬਿਨਾਂ ਕਿਸੇ ਲਾਲਚ ਤੋਂ ਕੀਤੇ ਹਨ | ਇਸ ਕਰਕੇ ਵਾਰਡ ਵਾਸੀਆਂ ਦੇ ਕਹਿਣ 'ਤੇ ਇਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ | ਬੀਬੀ ਲਾਭ ਕੌਰ ਨੇ ਵਾਰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਕੰਮਾਂ ਲਈ ਹਾਜ਼ਰ ਰਹੇਗਾ ਅਤੇ ਮੈਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਸਫਲ ਕੀਤਾ ਜਾਵੇ | ਇਸ ਮੌਕੇ ਕਾਂਗਰਸ ਦੇ ਪਾਤੜਾਂ ਸ਼ਹਿਰੀ ਪ੍ਰਧਾਨ ਰਾਜੇਸ਼ ਕੁਮਾਰ, ਨਿਰਮਲ ਸਿੰਘ ਪੰਨੂ, ਫਰਿੰਦਰ ਸ਼ਰਮਾ, ਵਾਰਡ ਵਾਸੀ ਗੁਰਨਾਮ ਸਿੰਘ, ਰਾਜ ਸਿੰਘ, ਪਾਲਾ ਸਿੰਘ, ਜਗਸੀਰ ਸਿੰਘ, ਜਗਪ੍ਰੀਤ ਸਿੰਘ, ਬਾਲਾ ਦੇਵੀ, ਪਿੰਕੀ ਰਾਣੀ, ਰੇਖਾ ਰਾਣੀ, ਕਰਮਜੀਤ ਕੌਰ, ਹਾਕਮਾ ਸਿੰਘ, ਗੌਰਵ, ਪ੍ਰੇਮ ਚੰਦ, ਅਜੈ, ਸੰਜੈ ਕੁਮਾਰ, ਆਤਮਾ ਸਿੰਘ, ਰਾਜੂ ਪੇਂਟਰ, ਜੰਟਾਂ, ਜਸਪਾਲ ਗੋਗੀ, ਦੀਪ, ਦੇਸਾ ਸਿੰਘ, ਗੁਰਬਾਜ਼ ਸਿੰਘ, ਬਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ |