03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਮੀਦਵਾਰ ਵੋਟਰਾਂ ਦੇ ਘਰਾਂ ਵਿਚ ਪਾਉਣ ਲੱਗੇ ਫੇਰੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਿਆਸੀ ਰੰਗ 'ਚ ਰੰਗਿਆ ਸ਼ਹਿਰ

ਰਾਜਪੁਰਾ ਵਿਖੇ ਸੱਤਾਧਾਰੀ ਧਿਰ ਦੇ ਆਗੂ ਪ੍ਰਵੀਨ ਛਾਬੜਾ ਵੋਟਰਾਂ ਦੇ ਘਰਾਂ ਵਿਚ ਜਾ ਕੇ ਵੋਟਾਂ ਲਈ ਅਪੀਲ ਕਰਦੇ ਹੋਏ | ਤਸਵੀਰ : ਰਣਜੀਤ ਸਿੰਘ <br/> 19-05-2026
ਰਾਜਪੁਰਾ, 18 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਦੀ ਮੰਜ਼ਲ ਸਰ ਕਰਨ ਲਈ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਵੋਟਰਾਂ ਦੇ ਘਰਾਂ ਦੀਆਂ ਫੇਰੀਆਂ ਸ਼ੁਰੂ ਹੋ ਗਈਆਂ ਹਨ | ਹਾਲ ਦੀ ਘੜੀ ਵੋਟਰ ਆਪਣੇ ਦਿਲ ਦੀ ਘੰੁਡੀ ਕਿਸੇ ਕੋਲ ਵੀ ਨਹੀਂ ਖੋਲ੍ਹ ਰਹੇ | ਬਸ ਚੁੱਪਚਾਪ ਸਾਰਿਆਂ ਨੂੰ ਹਲਾਸ਼ੇਰੀ ਦੇ ਰਹੇ ਹਨ | ਵੋਟਰਾਂ ਦੀ ਚੁੱਪੀ ਉਮੀਦਵਾਰਾਂ ਨੂੰ ਬਹੁਤ ਕੁੱਝ ਕਹਿੰਦੀ ਨਜ਼ਰ ਆ ਰਹੀ ਹੈ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਚੋਣਾਂ 26 ਮਈ ਨੂੰ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ | ਭਾਵੇਂ ਕਿ 19 ਮਈ ਨੂੰ ਨਾਮਜ਼ਦਗੀ ਪੇਪਰ ਵਾਪਸ ਲੈਣੇ ਹਨ ਪਰ ਅੱਜ ਨਾਮਜ਼ਦਗੀ ਪੇਪਰਾਂ ਦੀ ਛਾਣਬੀਣ ਦੌਰਾਨ ਜਿਨ੍ਹਾਂ ਦੇ ਨਾਵਾਂ ਦੇ ਸਹੀ ਵੱਜ ਗਈ ਹੈ ਉਨ੍ਹਾਂ ਉਮੀਦਵਾਰਾਂ ਅਤੇ ਸਮਰਥਕਾਂ ਵਲੋਂ ਟੋਲੀਆਂ ਬਣਾ ਕੇ ਵੋਟਰਾਂ ਦੇ ਘਰੋਂ-ਘਰੀਂ ਘਰੋਂ-ਘਰੀਂ ਅਪੀਲਾਂ ਸ਼ੁਰੂ ਕਰ ਦਿੱਤੀਆਂ ਹਨ | ਉਮੀਦਵਾਰਾਂ ਵਲੋਂ ਸਾਰੇ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਹਰ ਤਰ੍ਹਾਂ ਦੀ ਜ਼ੋਰ ਲਾਇਆ ਜਾ ਰਿਹਾ ਹੈ | ਸ਼ਹਿਰ ਪੂਰੀ ਤਰ੍ਹਾਂ ਨਾਲ ਸਿਆਸੀ ਰੰਗ ਵਿਚ ਰੰਗਿਆ ਗਿਆ ਹੈ | ਚੋਣ ਪ੍ਰਚਾਰ ਦੀ ਗੱਡੀ ਅੱਧ ਅਸਮਾਨ ਚਲੀ ਗਈ ਹੈ | ਉਮੀਦਵਾਰਾਂ ਦਾ ਕਹਿਣਾ ਹੈ ਕਿ ਦਿਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਸ਼ਾਮ ਵਕਤ ਹੀ ਸਾਰੇ ਵਾਰਡ ਵਿਚ ਚੱਕਰ ਲਾਉਣਾ ਕਾਫ਼ੀ ਜ਼ਿਆਦਾ ਮੁਸ਼ਕਲ ਹੈ | ਐਤਕੀਂ ਵਾਰਡਾਂ ਦੀ ਤੋੜਭੰਨ ਵੀ ਵੱਡੇ ਪੱਧਰ 'ਤੇ ਹੋਈ ਹੈ ਜਿਸ ਕਾਰਨ ਉਮੀਦਵਾਰਾਂ ਨੰੂ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਨੀ ਔਖੀ ਹੋਈ ਪਈ ਹੈ | ਸਾਰੇ ਉਮੀਦਵਾਰ ਗਲੀਆਂ ਨਾਲੀਆਂ ਪੱਕੀਆਂ ਕਰਨ, ਸਟਰੀਟ ਲਾਈਟਾਂ ਲਾ ਕੇ ਦੇਣ, ਸਾਫ਼ ਪਾਣੀ ਵਰਗੇ ਮੁੱਦੇ ਹੀ ਉਛਾਲ ਰਹੇ ਹਨ | ਉਮੀਦਵਾਰਾਂ ਦੇ ਨਾਲ ਸਮਰਥਕਾਂ ਵਿਚ ਵੀ ਕਾਫ਼ੀ ਜ਼ਿਆਦਾ ਉਤਸ਼ਾਹ ਵਿਖਾਈ ਦੇ ਰਿਹਾ ਹੈ | ਬਾਕੀ ਪੂਰੀ ਤਰ੍ਹਾਂ ਤਸਵੀਰ 19 ਮਈ ਨੂੰ ਨਾਮਜ਼ਦਗੀ ਪੇਪਰ ਵਾਪਸ ਲੈਣ ਤੋਂ ਬਾਅਦ ਹੀ ਸਾਫ਼ ਹੋ ਸਕੇਗੀ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ 137 ਉਮੀਦਵਾਰਾਂ ਨੇ ਨਾਮਜ਼ਦਗੀਆਂ ਕੀਤੀਆਂ ਦਾਖ਼ਲ- ਉਪ ਮੰਡਲ ਮੈਜਿਸਟ੍ਰੇਟ ਸੋਮਲ ਅਗਲੀ ਖ਼ਬਰ ਬੰਨਵਾਲਾ ਨੇ ਕਾਂਗਰਸੀ ਉਮੀਦਵਾਰ ਬੀਬੀ ਲਾਭ ਕੌਰ ਦੇ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।