03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

10ਵੀਂ ਦੇ ਨਤੀਜੇ 'ਚ ਮੋਹਰੀ ਰਹੇ ਪ੍ਰੀਤਇੰਦਰ ਸਿੰਘ ਮਾਨ ਦਾ ਸਕੂਲ ਵਲੋਂ ਸਨਮਾਨ

ਅਜੀਤ ਡੈਸਕ 20-05-2026
ਨਾਭਾ, 19 ਮਈ (ਜਗਨਾਰ ਸਿੰਘ ਦੁਲੱਦੀ)-ਸਰਕਾਰੀ ਹਾਈ ਸਕੂਲ ਥੂਹੀ ਵਿਖੇ ਦੱਸਵੀਂ ਅਤੇ ਅੱਠਵੀਂ ਜਮਾਤ ਦੇ ਮਾਰਚ, 2026 ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਮੁਖੀ ਪਰਮਜੀਤ ਕÏਰ ਅਤੇ ਸਮੂਹ ਸਟਾਫ ਵਲੋਂ ਸਨਮਾਨ ਕੀਤਾ ਗਿਆ¢ ਦਸਵੀਂ ਜਮਾਤ ਵਿਚ ਪਹਿਲਾ ਸਥਾਨ ਪ੍ਰੀਤਇੰਦਰ ਸਿੰਘ ਮਾਨ ਨੇ 650 ਵਿਚੋਂ 576 ਅੰਕ, ਦੂਜਾ ਸਥਾਨ ਰਵਨੀਤ ਕੌਰ ਨੇ 540 ਅੰਕ ਅਤੇ ਤੀਜਾ ਸਥਾਨ ਸੁਨੈਨਾ ਨੇ 534 ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ¢ ਅੱਠਵੀਂ ਜਮਾਤ ਵਿਚ 600 ਵਿਚੋਂ ਪਹਿਲਾ ਸਥਾਨ ਅੰਕੁਸ਼ ਨੇ 499 ਅੰਕ, ਦੂਜਾ ਸਥਾਨ ਅਕਾਸ਼ਦੀਪ ਸਿੰਘ ਨੇ 465 ਅੰਕ ਤੇ ਤੀਜਾ ਸਥਾਨ ਗÏਰਵ ਨੇ 458 ਅੰਕ ਹਾਸਿਲ ਕਰਕੇ ਪ੍ਰਾਪਤ ਕੀਤਾ¢ ਦਸਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਸੰਬੋਧਿਤ ਕਰਦੇ ਸਮੇਂ ਮੈਡਮ ਪਰਮਜੀਤ ਕੌਰ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆ, ਉੱਥੇ ਹੀ ਭਵਿੱਖ ਵਿਚ ਮਿਹਨਤ ਕਰਕੇ ਆਪਣੇ ਤੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨ ਦੇ ਨਾਲ ਨਾਲ ਬੁਲੰਦੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਇੱਕ ਚੰਗੀ ਤੇ ਖੁਸ਼ਹਾਲ ਜਿੰਦਗੀ ਬਣ ਸਕੇ¢ ਇਸ ਮÏਕੇ ਉਨਾਂ ਇਸ ਸਾਰੀ ਸਫਲਤਾ ਦਾ ਸਿਹਰਾ ਆਪਣੇ ਮਿਹਨਤੀ ਤੇ ਤਜਰਬੇਕਾਰ ਸਮੂਹ ਸਟਾਫ ਨੂੰ ਦਿੱਤਾ, ਜਿਨਾਂ ਦੀ ਮਿਹਨਤ ਸਦਕਾ ਇਹ ਸੰਭਵ ਹੋਇਆ¢ ਦੱਸਵੀਂ ਜਮਾਤ ਦੇ ਇੰਚਾਰਜ ਪੂਜਾ ਰਾਣੀ, ਚੰਚਲ ਰਾਣੀ ਅਤੇ ਅੱਠਵੀਂ ਜਮਾਤ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਵੜੈਚ ਵਲੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਹਮੇਸ਼ਾ ਦਿ੍ੜ ਇਰਾਦੇ, ਹਿੰਮਤ ਤੇ ਮਿਹਨਤ ਸਦਕਾ ਅੱਗੇ ਵੱਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ¢ ਇਸ ਮÏਕੇ ਮਾਸਟਰ ਰਮੇਸ਼ ਚੰਦ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਲਖਵੀਰ ਸਿੰਘ ਅਤੇ ਮੈਡਮ ਮਧੂ ਚੋਪੜਾ, ਨੀਰਜ, ਨੀਤੂ ਮੇਨਰੋ, ਸ਼ਸ਼ੀ ਬਾਲਾ, ਸੁਮਨ ਰਾਣੀ, ਰਣਬੀਰ ਕÏਰ, ਬਰਿੰਦਰਜੀਤ ਕÏਰ ਅਤੇ ਅੰਮਿ੍ਤਪਾਲ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ¢
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਕਲਗੀਧਰ ਨੈਸ਼ਨਲ ਸੈਕੰਡਰੀ ਸਕੂਲ ਮੂੰਗੋ ਦਾ ਨਤੀਜਾ ਸਤ ਪ੍ਰਤੀਸ਼ਤ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।