02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਾਭਾ ਨਗਰ ਕੌਂਸਲ ਚੋਣਾਂ 99 ਉਮੀਦਵਾਰ ਹੋਣਗੇ ਚੋਣ ਮੈਦਾਨ 'ਚ

ਅਜੀਤ ਡੈਸਕ 20-05-2026
ਨਾਭਾ, 19 ਮਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਨਾਲ-ਨਾਲ ਨਾਭਾ ਸ਼ਹਿਰ ਵਿਚ ਵੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ | ਨਗਰ ਕੌਂਸਲ ਚੋਣਾਂ ਲਈ 137 ਵਿਅਕਤੀਆਂ ਵਲੋਂ ਕਾਗਜ਼ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਦੇ ਕਾਗਜ ਰੱਦ ਹੋ ਗਏ ਹਨ ਅਤੇ 36 ਵਿਅਕਤੀਆਂ ਵਲੋਂ ਆਪਣੇ ਕਾਗਜ ਵਾਪਸ ਲੈ ਲਏ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮਜਿਸਟਰੇਟ ਏ.ਪੀ. ਸਿੰਘ ਨੇ ਦੱਸਿਆ ਕਿ ਹੁਣ ਕੁੱਲ 99 ਵਿਅਕਤੀ ਚੋਣ ਮੈਦਾਨ ਵਿਚ ਰਹਿ ਗਏ ਹਨ ਜਿਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਦੇ 23 ਉਮੀਦਵਾਰ ਕਾਂਗਰਸ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 16, ਭਾਜਪਾ ਦੇ 22, ਬਹੁਜਨ ਸਮਾਜ ਪਾਰਟੀ ਦੇ 4 ਅਤੇ 12 ਵਿਅਕਤੀ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ | ਉਪ ਮੰਡਲ ਮੈਜਿਸਟ੍ਰੇਟ ਸੋਮਲ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ |
ਪਿਛਲੀ ਖ਼ਬਰ ਬਾਬੂ ਕਬੀਰ ਦਾਸ ਅਤੇ ਤੇਜਬੀਰ ਸਿੰਘ ਖਾਂਗ ਵਲੋਂ ਵਾਰਡ ਨੰਬਰ 9 ਅਤੇ 11 ਅੰਦਰ ਉਮੀਦਵਾਰਾਂ ਨੂੰ ਵੰਡੀ ਚੋਣ ਸਮੱਗਰੀ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦਾ ਸੁਲਗਦਾ ਸਿਆਸੀ ਮੈਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।