ਘਨੌਰ, 19 ਮਈ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ 'ਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ | ਭਾਜਪਾ ਹਲਕਾ ਇੰਚਾਰਜ ਅਤੇ ਪ੍ਰਦੇਸ ਕਾਰਜਕਾਰਨੀ ਮੈਂਬਰ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਪਿੰਡ ਬਘੋਰਾ ਤੇ ਚਮਾਰੂ ਦੇ 15 ਦਰਜਨ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ | ਵਿਕਾਸ ਸਰਮਾ ਨੇ ਪਾਰਟੀ 'ਚ ਸਾਮਲ ਹੋਣ ਵਾਲੇ ਸਾਰੇ ਆਗੂਆਂ ਤੇ ਵਰਕਰਾਂ ਦਾ ਪਾਰਟੀ ਚਿੰਨ੍ਹ ਦਾ ਮਫਲਰ ਪਾ ਕੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਵਿਸਵਾਸ ਦਿਵਾਇਆ ਕਿ ਪਾਰਟੀ 'ਚ ਉਨ੍ਹਾਂ ਨੂੰ ਪੂਰਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸਰਮਾ ਨੇ ਕਿਹਾ ਕਿ ਭਾਜਪਾ ਦੇਸ ਦੀ ਇਕੋ-ਇਕ ਪਾਰਟੀ ਹੈ ਜੋ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਅਰੇ ਤਹਿਤ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਸਕੀਮਾਂ ਦਾ ਲਾਭ ਸਿੱਧਾ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ | ਇਨ੍ਹਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਖੁਦ-ਬ-ਖੁਦ ਭਾਜਪਾ ਪਰਿਵਾਰ ਦਾ ਹਿੱਸਾ ਬਣ ਰਹੇ ਹਨ | 'ਪੰਜਾਬ 'ਚ ਵੀ ਚੱਲ ਪਈ ਬਦਲਾਅ ਦੀ ਲਹਿਰ' ਵਿਕਾਸ ਸਰਮਾ ਨੇ ਪੰਜ ਰਾਜਾਂ ਦੀਆਂ ਚੋਣਾਂ 'ਚ ਭਾਜਪਾ ਦੇ ਬਿਹਤਰ ਪ੍ਰਦਰਸਨ ਦਾ ਜਿਕਰ ਕਰਦਿਆਂ ਕਿਹਾ ਕਿ ਤਿੰਨ ਰਾਜਾਂ 'ਚ ਸਾਨਦਾਰ ਜਿੱਤ ਤੋਂ ਸਾਫ ਹੈ ਕਿ ਦੇਸ ਦੀ ਜਨਤਾ ਦਾ ਭਰੋਸਾ ਸਿਰਫ ਭਾਜਪਾ 'ਤੇ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹੀ ਬਦਲਾਅ ਦੀ ਲਹਿਰ ਹੁਣ ਪੰਜਾਬ 'ਚ ਵੀ ਚੱਲ ਪਈ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ ਅੰਦਰ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ | ਹਲਕੇ 'ਚ ਵਿਕਾਸ ਸਰਮਾ ਦਾ ਸਿਆਸੀ ਕੱਦ ਦਿਨੋਂ-ਦਿਨ ਵਧ ਰਿਹਾ ਹੈ | ਲੋਕਾਂ ਨਾਲ ਲਗਾਤਾਰ ਰਾਬਤਾ ਤੇ ਲੋਕ ਸੇਵਾ ਦੇ ਕਾਰਜਾਂ ਸਦਕਾ ਅੱਜ ਭਾਜਪਾ ਦੀ ਪਕੜ ਹਲਕੇ ਦੇ ਪਿੰਡ-ਪਿੰਡ 'ਚ ਮਜਬੂਤ ਹੋ ਚੁੱਕੀ ਹੈ | ਇਸ ਮੌਕੇ ਨਿਰੰਜਨ ਸਿੰਘ ਭਿੰਡਰ, ਅਮਨਦੀਪ ਸਿੰਘ, ਮਾਂਗੂ ਸਿੰਘ ਢਿੱਲੋਂ, ਕਰਮਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ, ਗੋਗੀ, ਸੁਖਾ, ਰੇਸਮ ਸਿੰਘ, ਜਗਦੇਵ ਸਿੰਘ, ਹਰਮੀਤ ਸਿੰਘ, ਪਵਿਤਰ ਸਿੰਘ, ਨਿਰਜੀਤ ਸਿੰਘ, ਸੰਦੀਪ ਸਿੰਘ, ਸੰਪੂਰਣ ਸਿੰਘ, ਨਰਿੰਦਰ ਪ੍ਰਧਾਨ, ਸਚਿਨ ਪ੍ਰਧਾਨ, ਵਿਕੀ ਪ੍ਰਧਾਨ, ਹਰਮੇਸ ਪਾਲ, ਅਮਨ ਪ੍ਰਧਾਨ, ਜੋਨੀ ਪ੍ਰਧਾਨ, ਤਰੰਦੀਪ, ਸੁਖਵਿੰਦਰ ਪ੍ਰਧਾਨ, ਵਿਨੋਦ ਕੁਮਾਰ, ਗਗਨਦੀਪ ਬੇਦੀ, ਗੁਰਵਿੰਦਰ, ਰਵੀ, ਗੁਰਧਿਆਨ ਪ੍ਰਧਾਨ, ਬਾਬੂ ਪ੍ਰਧਾਨ, ਪਿ੍ੰਸ ਪ੍ਰਧਾਨ ਸਮੇਤ 15 ਦਰਜਨ ਪਰਿਵਾਰ ਭਾਜਪਾ 'ਚ ਸਾਮਲ ਹੋਏ | ਪਿੰਡ ਵਾਸੀਆਂ ਨੇ ਕਿਹਾ ਕਿ ਉਹ ਵਿਕਾਸ ਸ਼ਰਮਾ ਦੀ ਮਿਹਨਤ ਤੇ ਹਲਕੇ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਵੇਖ ਕੇ ਪਾਰਟੀ 'ਚ ਸਾਮਲ ਹੋਏ ਹਨ ਤੇ ਦਿਨ-ਰਾਤ ਇੱਕ ਕਰਕੇ ਭਾਜਪਾ ਨੂੰ ਹੋਰ ਮਜਬੂਤ ਕਰਨਗੇ |