02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਧੱਕੇ ਨਾਲ ਕਾਗ਼ਜ਼ ਰੱਦ ਕਰਨਾ ਆਮ ਆਦਮੀ ਪਾਰਟੀ ਲਈ ਆਮ ਗੱਲ ਬਣੀ-ਰੰਧਾਵਾ

ਅਜੀਤ ਡੈਸਕ 20-05-2026
ਸਮਾਣਾ, 19 ਮਈ (ਪ੍ਰੀਤਮ ਸਿੰਘ ਨਾਗੀ)-ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਮਾਣਾ ਸ਼ਹਿਰ ਵਿਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਤਿੰਨ ਜਿੱਤਣ ਵਾਲੇ ਮਜ਼ਬੂਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਸ਼ਾਸਨ ਵਲੋਂ ਰੱਦ ਕਰ ਦਿੱਤੇ ਗਏ ਹਨ ਜੋ ਕਿ ਸਰਾਸਰ ਧੱਕਾ ਹੈ | ਬੀਬੀ ਰੰਧਾਵਾ ਨੇ ਕਿਹਾ ਕਿ ਤਾਨਾਸ਼ਾਹ ਸਰਕਾਰ ਦੇ ਇਸ਼ਾਰਿਆਂ 'ਤੇ ਪੱਖਪਾਤ ਕਰਨ ਵਾਲੇ ਅਫ਼ਸਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਮੇਂ-ਸਮੇਂ 'ਤੇ ਅਦਾਲਤਾਂ ਨੇ ਅਜਿਹੇ ਅਫ਼ਸਰਾਂ ਨੂੰ ਨੌਕਰੀ ਤੱਕ ਤੋਂ ਵਾਂਝੇ ਕੀਤਾ ਹੈ | ਉਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਵਰਗੀ ਤਾਨਾਸ਼ਾਹ ਸਰਕਾਰ ਨੂੰ ਲੋਕਾਂ ਦੇ ਕਿਸੇ ਫ਼ੈਸਲੇ ਵਿਚ ਆਪਣੀ ਹਾਰ ਦਾ ਡਰ ਸਤਾ ਰਿਹਾ ਹੋਵੇ ਤਾਂ ਉਹ ਪ੍ਰਸ਼ਾਸਨ ਦਾ ਗ਼ਲਤ ਇਸਤੇਮਾਲ ਕਰਕੇ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ | ਉਨਾਂ ਕਿਹਾ ਕਿ ਸਮਾਣਾ ਦੀ ਜਨਤਾ ਸਭ ਕੁੱਝ ਦੇਖ ਰਹੀ ਹੈ ਅਤੇ ਲੋਕ ਇਸ ਦਾ ਜਵਾਬ ਆਉਣ ਵਾਲੇ ਸਮੇਂ 'ਚ ਵੋਟ ਦੀ ਤਾਕਤ ਨਾਲ ਦੇਣਗੇ | ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੇ ਹਰ ਲੋਕਤਾਂਤਰਿਕ ਹੱਕ ਦੀ ਰੱਖਿਆ ਲਈ ਡਟ ਕੇ ਖੜੀ ਹੈ ਅਤੇ ਅਸੀਂ ਆਪਣੇ ਉਮੀਦਵਾਰਾਂ ਨਾਲ ਹੋਈ ਇਸ ਨਾਇਨਸਾਫ਼ੀ ਦੇ ਖ਼ਿਲਾਫ਼ ਹਰ ਸੰਵਿਧਾਨਿਕ ਅਤੇ ਕਾਨੂੰਨੀ ਲੜਾਈ ਲੜਾਂਗੇ | ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰ ਅਤੇ ਦਬਾਅ ਦੀ ਰਾਜਨੀਤੀ ਦੇ ਖ਼ਿਲਾਫ਼ ਇੱਕਜੁੱਟ ਹੋਣ ਅਤੇ ਲੋਕਤੰਤਰ ਨੂੰ ਬਚਾਉਣ ਲਈ ਘਰਾਂ ਤੋਂ ਨਿਡਰ ਹੋ ਕੇ ਬਾਹਰ ਆਉਣ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ | ਉਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਉਹ ਆਪਣੀ ਟੀਮ ਸਮੇਤ ਆਪਣੇ ਉਮੀਦਵਾਰਾਂ ਦੇ ਹੱਕਾਂ ਦੀ ਰਾਖੀ ਕਰਨਗੇ ਤੇ ਕਿਸੇ ਵੀ ਤਰਾਂ ਦੀ ਵਧੀਕੀ ਨਹੀਂ ਹੋਣ ਦੇਣਗੇ | ਇਸ ਮੌਕੇ ਉਨਾਂ ਦੇ ਨਾਲ ਸਾਬਕਾ ਐਮ.ਸੀ. ਵਿਜੇ ਅਗਰਵਾਲ, ਟਿੰਕਾ ਗਾਜੇਵਾਸੀਆ ਐਮ.ਸੀ., ਬਲਾਕ ਕਾਂਗਰਸ ਦੇ ਪ੍ਰਧਾਨ ਮੰਗਤ ਮਵੀ, ਸਵਰਨ ਮਠਾੜੂ, ਸ਼ਿਵਜੀ ਸ਼ਰਮਾ, ਲੱਕੀ ਗਰਗ, ਦੀਪੂ ਭੰਡਾਰੀ, ਗੁਰਪ੍ਰੀਤ ਬੈਦਵਾਨ, ਪ੍ਰਭਜੋਤ ਭਿੰਡਰ, ਕਾਲਾ ਬਠੋਈ, ਨਵੀਨ ਸਿੰਗਲਾ, ਸੀਲ ਬੱਬਰ, ਬਿੱਟੂ ਸ਼ਾਹਪੁਰ, ਤਰਲੋਚਨ ਸਿਉਣਾ ਆਦਿ ਵੀ ਹਾਜ਼ਰ ਸਨ | ਬੀਬੀ ਰੰਧਾਵਾ ਵਲੋਂ ਐਮ.ਸੀ. ਦੀ ਚੋਣ ਲੜ ਰਹੇ ਡਿੰਪਲ ਗੁਪਤਾ, ਸੰਗੀਤਾ ਬੱਬਰ, ਬੇਅੰਤ ਸਿੰਘ ਪੱਪੀ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕੀਤਾ ਗਿਆ |
ਪਿਛਲੀ ਖ਼ਬਰ ਅਕਾਲੀ ਦਲ ਦੇ 2, ਅਕਾਲੀ ਦਲ ਸਮਰਥਕ (ਆਜ਼ਾਦ) 1 ਅਤੇ 'ਆਪ' 1 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ <br/> ਨਗਰ ਕ... ਅਗਲੀ ਖ਼ਬਰ ਬਘੋਰਾ ਤੇ ਚਮਾਰੂ ਦੇ 15 ਦਰਜਨ ਪਰਿਵਾਰ ਭਾਜਪਾ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।