03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਰਾਜਪੁਰਾ ਦੇ ਚੋਣ ਨਤੀਜਿਆਂ 'ਚ ਕਾਂਗਰਸ ਤੇ ਭਾਜਪਾ ਦੇ 9-9 ਉਮੀਦਵਾਰ ਜੇਤੂ

ਅਜੀਤ ਡੈਸਕ 30-05-2026
ਮਿੰਨੀ ਸਕੱਤਰੇਤ ਵਿਖੇ ਚੋਣ ਨਤੀਜਿਆਂ ਮੌਕੇ ਬਣਿਆ ਵਿਆਹ ਵਰਗਾ ਮਾਹੌਲ
ਰਾਜਪੁਰਾ, 29 ਮਈ (ਰਣਜੀਤ ਸਿੰਘ, ਜੀ.ਪੀ. ਸਿੰਘ)-ਇਥੇ ਨਗਰ ਕੌਂਸਲ ਦੇ ਆਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਦੇ 9, ਭਾਰਤੀ ਜਨਤਾ ਪਾਰਟੀ ਦੇ 9, ਆਮ ਆਦਮੀ ਪਾਰਟੀ 7, ਸ਼੍ਰੋਮਣੀ ਅਕਾਲੀ ਦਲ 4 ਅਤੇ ਆਜ਼ਾਦ ਤੌਰ 'ਤੇ ਦੋ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ | ਜਾਣਕਾਰੀ ਮੁਤਾਬਿਕ 26 ਮਈ ਨੰੂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ ਅਤੇ ਅੱਜ ਉਨਾਂ ਦੇ ਨਤੀਜੇ ਆਏ ਹਨ | ਇਨਾਂ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੂੰ 9, ਭਾਰਤੀ ਜਨਤਾ ਪਾਰਟੀ ਦੇ 9, ਆਮ ਆਦਮੀ ਪਾਰਟੀ ਦੇ 7, ਸ਼੍ਰੋਮਣੀ ਅਕਾਲੀ ਦਲ ਦੇ ਚਾਰ ਅਤੇ ਆਜਾਦ ਤੌਰ 'ਤੇ 2 ਉਮੀਦਵਾਰ ਜੇਤੂ ਰਹੇ ਹਨ | ਜਿਉਂ ਹੀ ਚੋਣਾਂ ਦੇ ਨਤੀਜੇ ਆਏ ਤਾਂ ਜੇਤੂ ਉਮੀਦਵਾਰਾਂ ਅਤੇ ਉਨਾਂ ਦੇ ਸਮਰਥਕਾਂ ਨੇ ਢੋਲ ਦੀ ਥਾਪ ਤੇ ਭੰਗੜੇ ਪਾਏ ਅਤੇ ਨੱਚ ਨੱਚ ਕੇ ਮਿੰਨੀ ਸਕੱਤਰੇਤ ਵਿਖੇ ਵਿਆਹ ਵਰਗਾ ਮਾਹੋਲ ਬਣਾ ਦਿੱਤਾ | ਮਿੰਨੀ ਸਕੱੱਤਰੇਤ ਵਿਚ ਲੱਡੂ ਵੱਡੇ ਜਾ ਰਹੇ ਸਨ ਅਤੇ ਵੱਖ ਵੱਖ ਪਾਰਟੀਆਂ ਦੇ ਝੰਡਿਆਂ ਕਾਰਨ ਮਾਹੋਲ ਪੁੂਰੀ ਤਰਾਂ ਨਾਲ ਸਿਆਸੀ ਰੰਗ ਵਿਚ ਰੰਗਿਆ ਮਹਿਸੂਸ ਹੋ ਰਿਹਾ ਸੀ | ਗਿਣਤੀ ਕੇਂਦਰ ਦੇ ਆਲੇ ਦੁਆਲੇ ਪੁ੍ਰਲਿਸ ਦੇ ਪੁਖਤਾ ਪ੍ਰਬੰੰਧ ਕੀਤੇ ਹੋਏ ਸਨ | ਉਮੀਦਵਾਰਾਂ ਅਤੇ ਉਨਾਂ ਦੇ ਪੋਲਿੰਗ ਏਜੰਟਾਂ ਤੋਂ ਸਿਵਾਏ ਕਿਸੇ ਨੂੰ ਵੀ ਗਿਣਤੀ ਕੇਂਦਰ ਤੱਕ ਜਾਣ ਦੀ ਇਜਾਜਤ ਨਹੀਂ ਸੀ | ਇਹ ਪੇਚ ਆਮ ਆਦਮੀ ਪਾਰਟੀ ਦੀ ਚਾਰੂ ਚੌਧਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਨੀਲਮ ਮਹਿਤਾ ਦੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਫਸਿਆ ਹੋਇਆ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਨਾਭਾ 'ਚ ਸਤਾ ਧਿਰ ਨੇ ਕੀਤਾ 11 ਵਾਰਡਾਂ 'ਤੇ ਕਬਜ਼ਾ ਅਗਲੀ ਖ਼ਬਰ ਨਗਰ ਕੌਂਸਲ ਸਮਾਣਾ 'ਚ 'ਆਪ' 13, ਕਾਂਗਰਸ 2, ਭਾਜਪਾ 2, ਸ਼ੋ੍ਰਮਣੀ ਅਕਾਲੀ ਦਲ 3 ਅਤੇ 1 ਆਜ਼ਾਦ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।