01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਾਰਲੀਮੈਂਟ ਕਮੇਟੀ ਸਾਹਮਣੇ ਆੜ੍ਹਤੀਆ ਐਸੋਸੀਏਸ਼ਨ ਨੇ ਰੱਖੇ ਮਸਲੇ

ਅਜੀਤ ਡੈਸਕ 04-06-2026
ਭੁੱਨਰਹੇੜੀ, 3 ਜੂਨ (ਧਨਵੰਤ ਸਿੰਘ)-ਪੰਜਾਬ ਦੀਆਂ ਮੰਡੀਆਂ ਨਾਲ ਜੁੜੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਪਾਰਲੀਮੈਂਟ ਕਮੇਟੀ ਅੱਗੇ ਮਸਲੇ ਰੱਖੇ, ਇਸ 31 ਮੈਂਬਰੀ ਕਮੇਟੀ ਨਾਲ ਹੋਈ ਇਸ ਅਹਿਮ ਮੀਟਿੰਗ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਅਤੇ ਚੇਅਰਪਰਸਨ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ | ਜਿਸ ਵਿਚ ਖੇਤੀਬਾੜੀ ਅਤੇ ਸਹਾਇਕ ਧੰਦੇ ਬਾਰੇ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਮੈਂਬਰ ਸ਼ਾਮਲ ਸਨ | ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਮੰਡੀਆਂ ਦੀ ਜ਼ਮੀਨੀ ਹਲਾਤਾਂ ਬਾਰੇ ਪੱਖ ਰੱਖਿਆ | ਪਾਰਲੀਮੈਂਟ ਕਮੇਟੀ ਵਲੋਂ ਯੋਗ ਹੱਲ ਦਾ ਭਰੋਸਾ ਦਿਵਾਇਉਹਨਾਂ ਕਿਹਾ ਕਿ ਆੜ੍ਹਤੀਆਂ ਅਤੇ ਮਜ਼ਦੂਰ ਵਰਗ ਨੂੰ ਕਈ ਪੱਖੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇ ਸਮੇਂ ਸਿਰ ਇਹ ਮਸਲੇ ਹੱਲ ਨਾ ਕੀਤੇ ਗਏ ਤਾਂ ਮੰਡੀਆਂ ਦੀ ਪ੍ਰਣਾਲੀ 'ਤੇ ਗੰਭੀਰ ਅਸਰ ਪੈ ਸਕਦਾ ਹੈ | ਇਸ ਮੌਕੇ ਐਸੋਸੀਏਸ਼ਨ ਵਲੋਂ ਪਾਰਲੀਮੈਂਟ ਕਮੇਟੀ ਨੂੰ ਮੰਗ ਪੱਤਰ ਵੀ ਸੌਪਿਆ ਹੈ | ਇਸ ਮੰਗ-ਪੱਤਰ ਵਿੱਚ 2.5 ਫੀਸਦੀ ਕਮਿਸ਼ਨ (ਦਾਮੀ) ਨੂੰ ਬਹਾਲੀ ਸਭ ਤੋਂ ਵੱਡੀ ਮੰਗ ਤੋਂ ਇਲਾਵਾ ਮੰਡੀ ਮਜ਼ਦੂਰੀ ਦਰਾਂ ਵਿਚ ਘੱਟੋ-ਘੱਟ 50 ਫੀਸਦੀ ਵਾਧਾ, ਮੰਡੀ ਮਜ਼ਦੂਰਾਂ ਨੂੰ ਈ.ਪੀ.ਐਫ. ਤੋਂ ਛੋਟ, ਲਿਫਟਿੰਗ ਦੌਰਾਨ ਨਮੀ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਆੜ੍ਹਤੀਆਂ 'ਤੇ ਨਾ ਪਾਉਣੀ, ਪੰਜਾਬ ਦੇ ਗੋਦਾਮਾਂ ਵਿੱਚ ਜਗ੍ਹਾ ਦੀ ਭਾਰੀ ਕਿੱਲਤ ਦਾ ਤੁਰੰਤ ਹੱਲ ਅਤੇ ਹਾਈਬਿ੍ਡ ਝੋਨੇ ਦੀਆਂ ਡਿਲੀਵਰੀ ਸ਼ਰਤਾਂ ਵਿੱਚ ਢਿੱਲ ਦੇਣ ਵਰਗੇ ਮੁੱਦੇ ਨੂੰ ਉਠਾਇਆ ਗਿਆ | ਐਸੋਸੀਏਸ਼ਨ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਪਾਰਲੀਮੈਂਟ ਕਮੇਟੀ ਵਲੋਂ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਮੇਟੀ ਦੇ ਮੈਂਬਰਾਂ ਨੇ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਮੁੱਦਿਆਂ ਦੇ ਯੋਗ ਹੱਲ ਲਈ ਇਹ ਮਸਲੇ ਪਾਰਲੀਮੈਂਟ ਵਿਚ ਵੀ ਉਠਾਏ ਜਾਣਗੇ ਤਾਂ ਜੋ ਆੜ੍ਹਤੀਆਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਆਗੂ ਸੁਰਿੰਦਰ ਪਾਲ, ਰਜਿੰਦਰ ਅਰੋੜਾ, ਪੁਨੀਤ ਜੈਨ ਅਤੇ ਗੌਰਵ ਥੰਮਣ ਵੀ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਬਨੂੜ ਨੂੰ ਜਾਂਦੀ ਐਮ.ਸੀ. ਰੋਡ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਲੋਕ... ਅਗਲੀ ਖ਼ਬਰ ਲੋੜਵੰਦ ਕਿਸਾਨਾਂ ਅਤੇ ਮਜਦੂਰਾਂ ਲਈ ਕਣਕ ਦੇ ਟਰੱਕ ਨੂੰ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਹਰਿਆਊ ਨੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।