31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਗਰ ਕੌਂਸਲ ਬਨੂੜ ਨੂੰ ਜਾਂਦੀ ਐਮ.ਸੀ. ਰੋਡ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਲੋਕ

ਅਜੀਤ ਡੈਸਕ 04-06-2026
ਬਨੂੜ, 3 ਜੂਨ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੇ ਦਫ਼ਤਰ ਨੂੰ ਜਾਂਦੀ ਐਮ.ਸੀ. ਰੋਡ 'ਤੇ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਣ ਕਾਰਨ ਸੜਕ 'ਤੇ ਗੰਦਾ ਪਾਣੀ ਭਰ ਗਿਆ | ਜਿਸ ਕਾਰਨ ਦੁਕਾਨਦਾਰ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਮ.ਸੀ. ਰੋਡ 'ਤੇ ਸਥਿਤ ਦੁਕਾਨਾਂ ਦੇ ਮਾਲਕਾਂ ਤੇ ਸਹਿਰ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਬੰਦ ਹੋ ਜਾਣ ਕਾਰਨ ਗੰਦਾ ਪਾਣੀ ਸੜਕ ਤੇ ਘੁੰਮ ਰਿਹਾ ਹੈ | ਜਿਸ ਵਿਚੋਂ ਰਾਹਗੀਰਾਂ ਨੂੰ ਇਸ ਗੰਦੇ ਪਾਣੀ ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਗੰਦੇ ਪਾਣੀ ਚੋਂ ਆਉਂਦੀ ਬਦਬੂ ਕਾਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਵਿਚ ਬੈਠਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਤੇ ਇਸ ਗੰਦੇ ਪਾਣੀ ਕਾਰਨ ਉਨ੍ਹਾਂ ਕੋਲ ਗਾਹਕ ਵੀ ਬਹੁਤ ਘੱਟ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੀਵਰੇਜ ਦੇ ਬੰਦ ਹੋਣ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਸੂਚਿਤ ਕੀਤਾ | ਇਸ ਤੋਂ ਇਲਾਵਾ ਸਹਿਰ ਦੇ ਹੋਰ ਵੱਖ ਵੱਖ ਹਿੱਸਿਆਂ ਵਿੱਚ ਵੀ ਸੀਵਰੇਜ ਦੇ ਬੰਦ ਹੋ ਜਾਣ ਕਾਰਨ ਸਹਿਰ ਵਾਸੀਆਂ ਨੂੰ ਭਾਰੀ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਸੀਵਰੇਜ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਬਰਸਾਤ ਦੇ ਦਿਨਾਂ ਵਿਚ ਸਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਜਦੋਂ ਇਸ ਮਾਮਲੇ ਸੰਬੰਧੀ ਸੀਵਰੇਜ ਬੋਰਡ ਬਨੂੜ ਦੇ ਐਸ.ਡੀ.ਓ. ਲਵਕੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਟ ਦਾ ਪੰਪ ਖ਼ਰਾਬ ਹੋ ਜਾਣ ਕਾਰਨ ਇਹ ਸਮੱਸਿਆ ਆਈ ਹੈ | ਉਨ੍ਹਾਂ ਦੱਸਿਆ ਕਿ ਪਲਾਂਟ ਵਿਖੇ ਪੰਪ ਨੂੰ ਠੀਕ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਸਹਿਰ ਵਾਸੀਆਂ ਨੂੰ ਕੋਈ ਪਰੇਸਾਨੀ ਨਹੀਂ ਆਉਣ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਤਿੰਨ ਦਿਨਾ ਯੋਗ ਕੈਂਪ ਸਮਾਪਤ ਅਗਲੀ ਖ਼ਬਰ ਪਾਰਲੀਮੈਂਟ ਕਮੇਟੀ ਸਾਹਮਣੇ ਆੜ੍ਹਤੀਆ ਐਸੋਸੀਏਸ਼ਨ ਨੇ ਰੱਖੇ ਮਸਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।