31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਤਿੰਨ ਦਿਨਾ ਯੋਗ ਕੈਂਪ ਸਮਾਪਤ

ਅਜੀਤ ਡੈਸਕ 04-06-2026
ਨਾਭਾ, 3 ਜੂਨ (ਵਰਿੰਦਰ ਵਰਮਾ)-ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਮਹਿਲਾ ਪਤੰਜਲੀ ਯੋਗ ਕਮੇਟੀ ਦੁਆਰਾ ਤਿੰਨ ਦਿਨਾਂ ਯੋਗ ਕੈਂਪ, ਸ਼ਿਸ਼ੂ ਨਿਕੇਤਨ ਸਕੂਲ ਦੁਲੱਦੀ ਗੇਟ ਵਿਖੇ ਲਗਾਇਆ ਗਿਆ | ਆਖਰੀ ਦਿਨ ਸੂਬਾ ਕੈਸ਼ੀਅਰ ਅਸ਼ਵਨੀ ਮਦਾਨ, ਵਿਕਾਸ ਮਿੱਤਲ ਜਰਨਲ ਸਕੱਤਰ, ਸਾਬਕਾ ਪ੍ਰਧਾਨ ਨਰਿੰਦਰ ਵਰਮਾ ਅਤੇ ਮਹਿਲਾ ਪ੍ਰਮੁੱਖ ਹਿਨਾ ਸਿੰਗਲਾ ਨੇ ਦੱਸਿਆ ਕਿ ਕੈਂਪ ਵਿਚ ਅਧਿਆਪਕ, ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਗ ਲਿਆ | ਪਤੰਜਲੀ ਮੁੱਖ ਯੋਗ ਅਧਿਆਪਕ, ਜ਼ਿਲ੍ਹਾ ਪ੍ਰਭਾਰੀ ਲਲਿਤਾ ਵਰਮਾ ਅਤੇ ਸਹਿਯੋਗੀ ਅਧਿਆਪਕ ਪੂਨਮ ਮਦਾਨ ਵਲੋਂ ਬੱਚਿਆਂ, ਸਟਾਫ਼ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯੋਗਾ ਸਿਖਾਈ ਗਈ | ਯੋਗਾ ਸਿਖਾਉਣ ਉਪਰੰਤ ਉਨ੍ਹਾਂ ਕਿਹਾ ਕਿ ਯੋਗਾ ਇਕ ਪ੍ਰਾਚੀਨ ਅਭਿਆਸ ਹੈ ਜੋ ਤਾਕਤ ਅਤੇ ਜਾਗਰੂਕਤਾ ਪੈਦਾ ਕਰਦਾ ਹੈ ਅਤੇ ਮਨ ਅਤੇ ਸਰੀਰ ਨੂੰ ਇਕੱਠਾ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਵਿਚ ਸਾਹ ਲੈਣ ਦੀਆਂ ਕਸਰਤਾਂ, ਧਿਆਨ ਅਤੇ ਆਸਣ ਸ਼ਾਮਲ ਹਨ ਜੋ ਵੱਖ-ਵੱਖ ਮਾਸਪੇਸ਼ੀਆਂ ਦੇ ਸਮੂਹਾਂ ਨੂੰ ਖਿੱਚਦੇ ਅਤੇ ਲਚਕਾਉਂਦੇ ਹਨ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਗਈ ਸਾਨੂੰ ਰੋਜ਼ਾਨਾ ਯੋਗਾ ਕਰਨੀ ਚਾਹੀਦੀ ਹੈ ਤਾਂ ਹੀ ਸਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਬਿਮਾਰੀਆਂ ਤੋਂ ਬਚਿਆ ਰਹੇਗਾ | ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਇਕਾਈ ਦੇ ਮੈਂਬਰਾਂ ਵਲੋਂ ਯੋਗ ਅਧਿਆਪਕ, ਲਲਿਤਾ ਵਰਮਾ, ਪੂਨਮ ਮਦਾਨ ਅਤੇ ਸਕੂਲ ਪਿ੍ੰਸੀਪਲ ਜੋਤੀ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਕੂਲੀ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਨਰਿੰਦਰ ਸ਼ਰਮਾ ਮੈਨੇਜਰ, ਪਰਮਿੰਦਰ ਕੌਰ, ਲਵਲੀ ਗਰਗ, ਯੋਗਿਤਾ ਕੌਸ਼ਲ, ਮੋਨਿਕਾ, ਯੋਗਿਤਾ ਅਹੂਜਾ, ਪੂਜਾ ਵਾਲੀਆ, ਪੂਜਾ ਕਪੂਰ, ਜਸਲੀਨ ਕੌਰ, ਮਨਿੰਦਰ ਕੌਰ, ਰਜਨੀ ਜਿੰਦਲ, ਮੇਘਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਲੋਕ ਅਰਪਣ ਅਗਲੀ ਖ਼ਬਰ ਨਗਰ ਕੌਂਸਲ ਬਨੂੜ ਨੂੰ ਜਾਂਦੀ ਐਮ.ਸੀ. ਰੋਡ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਲੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।