28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੁੱਖੀ ਰੱਖੜਾ ਨੇ ਵੱਖ-ਵੱਖ ਪਿੰਡਾਂ 'ਚ 'ਮੇਰੀ ਰਸੋਈ' ਸਕੀਮ ਅਧੀਨ ਵੰਡੀਆਂ ਰਾਸ਼ਨ ਕਿੱਟਾਂ

ਅਜੀਤ ਡੈਸਕ 07-06-2026
ਸਮਾਣਾ, 6 ਜੂਨ (ਸਾਹਿਬ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਦੇ ਸਪੁੱਤਰ ਸੁੱਖੀ ਰੱਖੜਾ ਵਲੋਂ ਹਲਕਾ ਸਮਾਣਾ ਦੇ ਪਿੰਡ ਭੇਡਪੁਰਾ, ਤਰੋੜਾ ਕਲਾਂ, ਤਰੋੜਾ ਖੁਰਦ ਅਤੇ ਕੂਕਾ ਵਿਖੇ ਮਾਨ ਸਰਕਾਰ ਦੀ 'ਮੇਰੀ ਰਸੋਈ' ਸਕੀਮ ਅਧੀਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਸੁੱਖੀ ਰੱਖੜਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਮੇਰੀ ਰਸੋਈ' ਯੋਜਨਾ ਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਨੂੰ ਰਸੋਈ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਮਹਿੰਗਾਈ ਦੇ ਮੌਜੂਦਾ ਦੌਰ ਵਿਚ ਉਨਾਂ ਨੂੰ ਕੁਝ ਰਾਹਤ ਮਿਲ ਸਕੇ | ਉਨਾਂ ਕਿਹਾ ਕਿ ਸਰਕਾਰ ਲੋਕ ਭਲਾਈ ਨੂੰ ਸਮਰਪਿਤ ਹੋ ਕੇ ਸਮਾਜ ਦੇ ਹਰ ਵਰਗ ਤੱਕ ਸਹਾਇਤਾ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ |
ਪਿਛਲੀ ਖ਼ਬਰ ਐਡੂਮੌਂਟ ਵਰਲਡ ਸਕੂਲ 'ਚ 'ਆਰਟ ਆਫ਼ ਲਿਵਿੰਗ' ਦਾ ਪੰਜ ਦਿਨਾ ਵਿਸ਼ੇਸ਼ ਕੈਂਪ ਸਮਾਪਤ ਅਗਲੀ ਖ਼ਬਰ ਲਾਠੀਚਾਰਜ ਖ਼ਿਲਾਫ਼ ਸਮੁੱਚੇ ਪੰਜਾਬ 'ਚ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਰੋਸ ਰੈਲੀਆਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।