28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਡੂਮੌਂਟ ਵਰਲਡ ਸਕੂਲ 'ਚ 'ਆਰਟ ਆਫ਼ ਲਿਵਿੰਗ' ਦਾ ਪੰਜ ਦਿਨਾ ਵਿਸ਼ੇਸ਼ ਕੈਂਪ ਸਮਾਪਤ

ਅਜੀਤ ਡੈਸਕ 07-06-2026
ਨਾਭਾ, 6 ਜੂਨ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਐਡੂਮੌਂਟ ਵਰਲਡ ਸਕੂਲ ਵਿਚ ਅਧਿਆਪਕਾਂ ਦੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਕੂਲ ਮੈਨੇਜਮੈਂਟ ਵਲੋਂ 1 ਤੋਂ 5 ਜੂਨ ਤੱਕ 'ਆਰਟ ਆਫ਼ ਲਿਵਿੰਗ' ਦਾ ਪੰਜ ਦਿਨਾਂ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ¢ ਇਹ ਕੈਂਪ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਲਾਭਦਾਇਕ ਸਾਬਤ ਹੋਇਆ, ਜਿਸ ਵਿਚ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ¢ ਕੈਂਪ ਦÏਰਾਨ ਤਜਰਬੇਕਾਰ ਪ੍ਰਸ਼ਿਕਸ਼ਕ ਮੈਡਮ ਚਾਂਦਨੀ ਨੇ ਪ੍ਰਾਣਾਯਾਮ, ਸੁਦਰਸ਼ਨ ਕਿਰਿਆ ਅਤੇ ਧਿਆਨ (ਮੇਡੀਟੇਸ਼ਨ) ਦੀਆਂ ਵਿਧੀਆਂ ਸਿਖਾਈਆਂ¢ ਉਨ੍ਹਾਂ ਦੱਸਿਆ ਕਿ ਨਿਯਮਿਤ ਪ੍ਰਾਣਾਯਾਮ ਅਤੇ ਸੁਦਰਸ਼ਨ ਕਿਰਿਆ ਨਾਲ ਤਣਾਅ ਘਟਦਾ ਹੈ, ਮਨ ਸ਼ਾਂਤ ਰਹਿੰਦਾ ਹੈ, ਇਕਾਗਰਤਾ ਵਧਦੀ ਹੈ ਅਤੇ ਸਰੀਰ-ਮਨ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ¢ ਧਿਆਨ ਸੈਸ਼ਨਾਂ ਰਾਹੀਂ ਅਧਿਆਪਕਾਂ ਨੂੰ ਆਤਮ-ਜਾਗਰੂਕਤਾ, ਭਾਵਨਾਤਮਕ ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਦੀਆਂ ਤਕਨੀਕਾਂ ਨਾਲ ਜਾਣੂ ਕਰਵਾਇਆ ਗਿਆ¢ ਇਸ ਦੇ ਨਾਲ ਹੀ ਸਿਹਤ, ਖੁਸ਼ਹਾਲੀ, ਤਣਾਅ ਪ੍ਰਬੰਧਨ ਅਤੇ ਜੀਵਨ ਮੁੱਲਾਂ ਬਾਰੇ ਵੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ ਗਏ ਅਤੇ ਰੋਜ਼ਾਨਾ ਜੀਵਨ ਵਿਚ ਯੋਗ, ਪ੍ਰਾਣਾਯਾਮ ਅਤੇ ਧਿਆਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ¢ ਕੈਂਪ ਦੇ ਆਿਖ਼ਰ ਵਿਚ ਅਧਿਆਪਕਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਉਨ੍ਹਾਂ ਨੂੰ ਮਾਨਸਿਕ ਤÏਰ 'ਤੇ ਵਧੇਰੇ ਸ਼ਾਂਤ, ਆਤਮ-ਵਿਸ਼ਵਾਸੀ ਅਤੇ ਉਤਸ਼ਾਹੀ ਬਣਾਇਆ ਹੈ¢ ਉਨ੍ਹਾਂ ਨੇ ਇਨ੍ਹਾਂ ਅਭਿਆਸਾਂ ਨੂੰ ਨਿਯਮਿਤ ਤÏਰ 'ਤੇ ਜਾਰੀ ਰੱਖਣ ਦਾ ਸੰਕਲਪ ਵੀ ਲਿਆ¢ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਆਰਟ ਆਫ਼ ਲਿਵਿੰਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਹਨ¢ ਕੈਂਪ ਸਾਰੇ ਭਾਗੀਦਾਰਾਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾ ਦਾਇਕ ਅਨੁਭਵ ਸਾਬਤ ਹੋਇਆ¢
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਪਰਮਜੀਤ ਸਿੰਘ ਕੈਂਥ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਸੁੱਖੀ ਰੱਖੜਾ ਨੇ ਵੱਖ-ਵੱਖ ਪਿੰਡਾਂ 'ਚ 'ਮੇਰੀ ਰਸੋਈ' ਸਕੀਮ ਅਧੀਨ ਵੰਡੀਆਂ ਰਾਸ਼ਨ ਕਿੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।