28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਿਰੰਕਾਰੀ ਸਤਿਸੰਗ ਭਵਨ ਵਿਖੇ ਸੰਯੋਜਕ ਪੱਧਰ ਦਾ 'ਬਾਲ ਸਮਾਗਮ' ਕਰਵਾਇਆ

ਅਜੀਤ ਡੈਸਕ 07-06-2026
ਪਟਿਆਲਾ, 6 ਜੂਨ (ਅ.ਸ. ਆਹਲੂਵਾਲੀਆ)-ਇੱਥੋਂ ਦੇ ਲਾਹੌਰੀ ਗੇਟ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸੰਯੋਜਕ ਪੱਧਰ ਦਾ 'ਬਾਲ ਸਮਾਗਮ' ਕਰਵਾਇਆ ਗਿਆ | ਜਿਸ ਵਿਚ ਤਕਰੀਬਨ 300 ਬੱਚਿਆਂ ਨੇ ਭਾਗ ਲਿਆ | ਇਹ ਸਮਾਗਮ ਸਥਾਨਿਕ ਸੰਯੋਜਕ, ਭੈਣ ਗੋਬਿੰਦ ਓਬਰਾਏ ਦੀ ਰਹਿਨੁਮਾਈ ਹੇਠ ਹੋਇਆ | ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਆਦੇਸ਼ਾਂ ਅਨੁਸਾਰ ਬੱਚਿਆਂ ਨੂੰ ਜੂਨ ਦੇ ਮਹੀਨੇ ਵਿਚ ਹੁੰਦੀਆਂ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਥਾਂ-ਥਾਂ 'ਤੇ ਇਹ 'ਬਾਲ ਸਮਾਗਮ' ਰੱਖੇ ਗਏ ਅਤੇ ਇਨਾਂ ਸਮਾਗਮਾਂ ਦਾ ਮਕਸਦ ਬੱਚਿਆਂ ਦੇ ਕੋਮਲ ਮਨਾਂ ਵਿਚ ਪਿਆਰ, ਨਿਮਰਤਾ, ਆਪਸੀ-ਸਾਂਝ, ਮਿਲਣ-ਜੁਲਣ ਦੀ ਭਾਵਨਾ ਦੇ ਨਾਲ-ਨਾਲ ਇਕ-ਦੂਜੇ ਦੇ ਵਿਚਾਰਾਂ ਨੂੰ ਸੁਣਨ ਤੇ ਸਮਝਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ ਤਾਂ ਜੋ ਬੱਚੇ ਪੜ੍ਹਾਈ-ਲਿਖਾਈ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਮਜ਼ਬੂਤ ਹੋਣ | ਇਸ ਸਮਾਗਮ ਵਿਚ ਲਾਹੌਰੀ ਗੇਟ ਪਟਿਆਲਾ ਅਧੀਨ ਆਉਂਦੀਆਂ ਬਰਾਂਚ ਜਿਵੇਂ ਨਵਾਂ ਸਤਿਸੰਗ ਭਵਨ, ਪ੍ਰੀਤ ਨਗਰ ਸਤਿਸੰਗ ਭਵਨ ਤੋਂ ਇਲਾਵਾ ਭਾਦਸੋਂ, ਡਕਾਲਾ-ਬਠੋਈ, ਫ਼ਤਿਹਪੁਰ ਰਾਜਪੂਤਾਂ, ਮਸ਼ੀਗਨ ਅਤੇ ਰਾਜਗੜ ਦੀਆਂ ਸੰਗਤਾਂ ਦੇ ਬੱਚਿਆਂ ਨੇ ਆਪਣੀ ਆਪਣੀ ਬਰਾਂਚਾਂ ਵਿਚੋਂ ਪਹੁੰਚ ਕੇ ਭਾਗ ਲਿਆ | ਬਾਲ ਸਮਾਗਮ ਵਿਚ ਪਹੁੰਚੇ ਸਾਰੀਆਂ ਬਰਾਂਚਾਂ ਦੇ ਬੱਚਿਆਂ ਨੇ ਮਿਸ਼ਨ ਦੇ ਸੱਚ ਦੇ ਸੰਦੇਸ਼ ਨੂੰ ਆਪਣੇ ਆਪਣੀ ਕਲਾ ਰਾਹੀਂ ਪ੍ਰਦਰਸ਼ਿਤ ਕੀਤਾ, ਸਮੁੱਚੇ ਰੂਪ ਵਿਚ ਗੀਤਾਂ, ਕਵਾਲੀਆਂ, ਵਿਖਿਆਨਾਂ, ਕਵਿਤਾਵਾਂ, ਸਕਿੱਟਾਂ, ਗਿੱਧਾ-ਭੰਗੜਾ ਆਦਿ ਆਈਟਮਾਂ ਦੁਆਰਾ ਸੰਗਤਾਂ ਨੂੰ ਪ੍ਰਭਾਵਿਤ ਕੀਤਾ | ਇਨਾਂ ਬੱਚਿਆਂ ਨੇ ਵੱਖ ਵੱਖ ਆਈਟਮਾਂ ਰਾਹੀਂ ਸੰਗਤ ਨੂੰ ਖ਼ੁਸ਼ ਕੀਤਾ | ਇਨਾਂ ਕਲਾਕਿ੍ਤੀਆਂ ਵਿਚ ਬੱਚਿਆਂ ਨੂੰ ਸਮਾਜਿਕ ਗੁਣ, ਮਾਨਵੀ-ਗੁਣ ਤੋਂ ਇਲਾਵਾ ਅਧਿਆਤਮਿਕ ਗੁਣਾਂ ਦੀ ਅਥਾਹ ਜਾਣਕਾਰੀ ਪ੍ਰਾਪਤ ਹੋਈ | ਅੰਤ ਵਿਚ ਸੰਯੋਜਕ ਭੈਣ ਗੋਬਿੰਦ ਓਬਰਾਏ ਨੇ ਜਿੱਥੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੀਆਂ ਅਸ਼ੀਰਵਾਦਾਂ ਪ੍ਰਦਾਨ ਕਰਦਿਆਂ ਕਿਹਾ ਕਿ 'ਬੋਲਣ ਦਾ ਸਲੀਕਾ, ਚੰਗਾ ਵਤੀਰਾ ਅਤੇ ਸਤਿਕਾਰ ਦੀ ਭਾਵਨਾ ਨੂੰ ਧਾਰਨ ਕਰਨ ਵਾਲਾ ਹੀ ਅਸਲ ਵਿਚ ਪ੍ਰਧਾਨ ਹੁੰਦਾ ਹੈ |
ਪਿਛਲੀ ਖ਼ਬਰ ਪਿੰਡ ਅਜ਼ੀਜਪੁਰ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾਈ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਾਅਦੇ ਪੂਰੇ ਕਰ ਕੇ ਸੂਬੇ ਦੇ ਲੋਕਾਂ ਦਾ ਜਿੱਤਿਆ ਦਿਲ -ਜੱਸੀ ਸੋਹੀਆਂ ਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।