04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੈਮਿਸਟ ਐਸੋਸੀਏਸ਼ਨ ਨਾਭਾ ਵਲੋਂ ਨਗਰ ਕੌਂਸਲ ਦੀ ਚੋਣ ਜਿੱਤਣ ਵਾਲੇ ਕੌਂਸਲਰਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 10-06-2026
ਨਾਭਾ, 9 ਜੂਨ (ਵਰਿੰਦਰ ਵਰਮਾ)-ਕੈਮਿਸਟ ਐਸੋਸੀਏਸ਼ਨ ਨਾਭਾ ਪ੍ਰਧਾਨ ਪ੍ਰਵੀਨ ਕੁਮਾਰ ਦੀ ਅਗਵਾਈ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਜਿੱਤਣ ਵਾਲੇ ਕੌਂਸਲਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਉਪਰੰਤ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਸੁਜਾਤਾ ਚਾਵਲਾ ਉਨ੍ਹਾਂ ਦੇ ਪਤੀ ਪੰਕਜ ਪੱਪੁ, ਮੈਡਮ ਸਮੀਨਾ ਪਤੀ ਸਲੀਮ ਮੁਹੰਮਦ, ਸੰਜੇ ਮੱਗੋ ਪੁੱਤਰ ਊਸ਼ਾ ਮੰਗੋ, ਕਸ਼ਮੀਰ ਸਿੰਘ ਲਾਲਕਾ, ਨੀਸ਼ਾ ਬਾਂਸਲ ਪਤੀ ਭੁਵੇਸ਼ ਬਾਂਸਲ ਭਾਸ਼ੀ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿੱਤਣ ਵਾਲੇ ਕੌਂਸਲਰ ਕਾਫੀ ਲੰਬੇ ਸਮੇਂ ਤੋਂ ਆਪਣੇ ਵਾਰਡ ਵਾਸੀਆਂ ਦੀ ਸੇਵਾ ਕਰ ਰਹੇ ਸਨ ਅਤੇ ਉਹ ਉਹਨਾਂ ਦੇ ਦੁੱਖ ਸੁੱਖ ਵਿੱਚ ਖੜਦੇ ਸਨ | ਜਿਸ ਨੂੰ ਦੇਖਦੇ ਹੋਏ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਕੌਂਸਲਰ ਬਣਾਇਆ ਹੈ | ਸਨਮਾਨਿਤ ਹੋਣ ਉਪਰੰਤ ਸਮੂਹ ਕੌਂਸਲਰਾਂ ਨੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਾਰਡ ਵਾਸੀ ਸਾਡੇ ਪਰਿਵਾਰਿਕ ਮੈਂਬਰ ਹਨ, ਜੇਕਰ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਹੱਲੇ ਦੀਆਂ ਲਾਈਟਾਂ, ਨਾਲੀਆਂ ਦੀ ਸਫਾਈ, ਨਵੀਆਂ ਬਣਨ ਵਾਲੀਆਂ ਸੜਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਵਾਰਡ ਦੀ ਸਫਾਈ ਕਰਵਾਉਣਾ ਸਾਡਾ ਮੁੱਖ ਮਕਸਦ ਹੋਵੇਗਾ | ਉਨ੍ਹਾਂ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਆਪਣੇ ਘਰ ਦਾ ਕੂੜਾ ਕਰਕਟ ਸੜਕ ਤੇ ਨਾ ਸੁੱਟਿਆ ਜਾਵੇ ਜਦੋਂ ਨਗਰ ਕੌਂਸਲ ਦਾ ਈ ਰਿਕਸ਼ਾ ਆਉਂਦਾ ਹੈ ਤਾਂ ਉਸ ਵਿਚ ਕੂੜਾ ਕਰਕਟ ਨੂੰ ਪਾਇਆ ਜਾਵੇ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਆਪਣੇ ਵਾਰਡ ਨੂੰ ਸੁੰਦਰ ਬਣਾ ਸਕੀਏ | ਇਸ ਮੌਕੇ ਪ੍ਰਧਾਨ ਪ੍ਰਵੀਨ ਕੁਮਾਰ, ਮਨਜੀਤ ਸਿੰਘ ਕਿੰਗ, ਨਰਿੰਦਰ ਢੀਂਗਰਾ, ਆਈਪੀਐਸ ਚੁਗ, ਰਵੀ ਅਰੋੜਾ, ਸ਼ਕਤੀ ਕੁਮਾਰ, ਪੁਸ਼ਕਿੰਜਰ ਸ਼ਿੰਧੀ, ਰਾਜਕੁਮਾਰ, ਵਰੁਣ ਭਾਟੀਆ, ਬਲਵਿੰਦਰ ਸਿੰਘ, ਪੁਨੀਤ ਅਰੋੜਾ, ਅਮਜਦ ਖਾਨ ਬੱਬੀ, ਅਰਸ਼ਦ ਰਾਇਲ, ਸ਼ੁਭਮ ਕੁਮਾਰ ਤੋਂ ਇਲਾਵਾ ਨਰੇਸ਼ ਕੁਮਾਰ, ਬਲਵਿੰਦਰ ਭੱਠਲ, ਪ੍ਰੇਮ ਕੋਹਲੀ, ਸੁਖਦੇਵ ਗਿਰੀ, ਕਮਲ ਕੁਮਾਰ ਆਦਿ ਮੈਂਬਰ ਹਾਜਰ ਸਨ |
ਪਿਛਲੀ ਖ਼ਬਰ ਜ਼ਮੀਨੀ ਪਾਣੀ ਦੀ ਬੱਚਤ ਲਈ ਜ਼ਿਮੀਂਦਾਰ ਭਰਾ ਝੋਨੇ ਦੀ ਬਜਾਈ 30 ਜੂਨ ਤੋਂ ਸ਼ੁਰੂ ਕਰਨ-ਸ੍ਰੀ ਗੁਰੂ ਨਾਨਕ ਮਿਸ਼ਨ ਅਗਲੀ ਖ਼ਬਰ ਗਰੀਬਾਂ ਤੋਂ ਵੋਟਾਂ ਲੈਣ ਵਾਲੀਆਂ ਸਿਆਸੀ ਪਾਰਟੀਆਂ ਜਿੱਤਣ ਉਪਰੰਤ ਬਾਤ ਨਹੀਂ ਪੁੱਛਦੀਆਂ-ਰਕੇਸ਼ ਬੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।