03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿੱਲੀ-ਕਟੜਾ ਐਕਸਪੈੱ੍ਰਸਵੇ ਮਸਲਿਆਂ 'ਤੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਮੀਟਿੰਗ ਮਗਰੋਂ ਐਕਸਪ੍ਰੈਸਵੇ ਆਮ ਆਵਾਜਾਈ ਲਈ ਖੋਲਿ੍ਹਆ <br/>

ਅਜੀਤ ਡੈਸਕ 10-06-2026
ਪਾਤੜਾਂ, 9 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)-ਦਿੱਲੀ-ਕਟੜਾ ਐਕਸਪ੍ਰੈਸਵੇ ਨਾਲ ਸੰਬੰਧਿਤ ਪਾਤੜਾਂ ਸਬ-ਡਵੀਜ਼ਨ ਦੇ ਮਸਲਿਆਂ ਨੂੰ ਲੈ ਕੇ ਬਣੀ ਰੋਡ ਕਿਸਾਨ ਸੰਘਰਸ਼ ਕਮੇਟੀ ਅਤੇ ਪ੍ਰਸ਼ਾਸਨ ਵਿਚਕਾਰ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਐਕਸਪ੍ਰੈਸਵੇ ਦੇ ਅਧਿਕਾਰੀ, ਐਸ.ਡੀ.ਐਮ. ਪਾਤੜਾਂ ਅਤੇ ਮਾਲ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ | ਮੀਟਿੰਗ ਦੌਰਾਨ ਕਿਸਾਨਾਂ ਦੀਆਂ ਸਾਰੀਆਂ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਘੱਗਾ ਟੋਲ ਪਲਾਜ਼ਾ 'ਤੇ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਧਰਨਾ ਜਾਰੀ ਹੈ | ਉਨਾਂ ਨੇ ਕਿਹਾ ਕਿ ਪਹਿਲਾਂ ਵੀ ਅਧਿਕਾਰੀਆਂ ਨੇ 13 ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ | ਉਨਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਕਿ ਜਿਨਾਂ ਕਿਸਾਨਾਂ ਦੇ ਰਸਤੇ ਮਾਲ ਵਿਭਾਗ ਦੇ ਲੱਠਿਆਂ ਮੁਤਾਬਿਕ ਕੱਟੇ ਗਏ ਹਨ, ਉਨਾਂ ਨੂੰ ਲੋੜ ਅਨੁਸਾਰ ਹੋਰ ਜ਼ਮੀਨ ਐਕਵਾਇਰ ਕਰਕੇ ਬਦਲਵੇਂ ਰਸਤੇ ਮੁਹੱਈਆ ਕਰਵਾਏ ਜਾਣਗੇ | ਇਸ ਤੋਂ ਇਲਾਵਾ ਜਿਨ•ਾਂ ਕਿਸਾਨਾਂ ਨੂੰ ਸੜਕ ਦੀ ਜਗਾ ਵਿਚੋਂ ਰਸਤੇ ਦਿੱਤੇ ਗਏ ਹਨ, ਉਨਾਂ ਦੇ ਇੰਤਕਾਲ ਜਲਦ ਤੋਂ ਜਲਦ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ | ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਪਾਈਪਲਾਈਨਾਂ ਦੇ ਬਕਾਇਆ ਭੁਗਤਾਨ 16 ਜੂਨ ਤੱਕ ਕਰ ਦਿੱਤੇ ਜਾਣਗੇ, ਜਦਕਿ ਪਾਈਪ ਲਾਈਨਾਂ ਸੰਬੰਧੀ ਬਾਕੀ ਰਹਿੰਦੇ ਐਵਾਰਡਾਂ ਦਾ ਨਿਪਟਾਰਾ 19 ਜੂਨ ਤੱਕ ਕੀਤਾ ਜਾਵੇਗਾ | ਕਮਿਸ਼ਨਰ ਵਲੋਂ ਕੀਤੇ ਗਏ ਫ਼ੈਸਲਿਆਂ ਦੇ ਆਧਾਰ 'ਤੇ ਐਨ.ਐਚ.ਏ.ਆਈ. ਵਲੋਂ ਬਕਾਇਆ ਮੁਆਵਜ਼ੇ ਦੀ ਅਦਾਇਗੀ 22 ਜੂਨ ਤੱਕ ਕਰਨ ਦਾ ਭਰੋਸਾ ਦਿੱਤਾ ਗਿਆ | ਇਹ ਸਾਰੇ ਫ਼ੈਸਲੇ ਮੀਟਿੰਗ ਦੀ ਲਿਖਤੀ ਪ੍ਰੋਸੀਡਿੰਗ ਵਿਚ ਦਰਜ ਕੀਤੇ ਗਏ ਹਨ | ਮੀਟਿੰਗ ਦੌਰਾਨ ਰੋਡ ਕਿਸਾਨ ਸੰਘਰਸ਼ ਕਮੇਟੀ ਵਲੋਂ ਅਮਰਿੰਦਰ ਸਿੰਘ ਘੱਗਾ, ਸੁਰਜੀਤ ਸਿੰਘ ਤੇਈਪੁਰ, ਜਗਵਿੰਦਰ ਸਿੰਘ ਬਰਾਸ, ਗੁਰਮੇਲ ਸਿੰਘ ਸ਼ੁਤਰਾਣਾ, ਕੁਲਦੀਪ ਸਿੰਘ ਅਤਾਲਾਂ, ਜ਼ੋਰਾਵਰ ਸਿੰਘ ਠਰੂਆ, ਜਤਿੰਦਰ ਸਿੰਘ ਸ਼ੁਤਰਾਣਾ, ਅਮਨਦੀਪ ਸਿੰਘ ਪੰਨੂ ਅਤੇ ਅਜੈਬ ਸਿੰਘ ਬਨਵਾਲਾ ਹਾਜ਼ਰ ਰਹੇ |

ਪਿਛਲੀ ਖ਼ਬਰ ਮਾਮਲਾ ਪਿੰਡ ਦੰਦਰਾਲਾ ਢੀਂਡਸਾ ਵਿਖੇ ਸ਼ਰਾਬ ਦਾ ਠੇਕਾ ਖੋਲੇ੍ਹ ਜਾਣ ਦਾ ਅਗਲੀ ਖ਼ਬਰ 'ਵਾਰਿਸ ਪੰਜਾਬ' ਜਥੇਬੰਦੀ ਨੂੰ ਮਜ਼ਬੂਤ ਕਰਨਾ ਸਾਡਾ ਮੁੱਖ ਟੀਚਾ-ਸੁਖਦੇਵ ਸਿੰਘ ਕਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।