03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਾਮਲਾ ਪਿੰਡ ਦੰਦਰਾਲਾ ਢੀਂਡਸਾ ਵਿਖੇ ਸ਼ਰਾਬ ਦਾ ਠੇਕਾ ਖੋਲੇ੍ਹ ਜਾਣ ਦਾ

ਅਜੀਤ ਡੈਸਕ 10-06-2026
ਨਾਭਾ, 9 ਜੂਨ (ਵਰਿੰਦਰ ਵਰਮਾ)-ਵਿਧਾਨ ਸਭਾ ਹਲਕਾ ਨਾਭਾ ਦੇ ਨੇੜਲੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਿਹਾਇਸ਼ੀ ਇਲਾਕੇ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਸ਼ਰਾਬ ਦਾ ਠੇਕਾ ਖੋਲੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਪਿਛਲੇ ਲਗਭਗ 10 ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਹੈ | ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਵਿਸ਼ੇਸ਼ ਤੌਰ 'ਤੇ ਧਰਨਾਕਾਰੀਆਂ ਦੀ ਹਿਮਾਇਤ ਵਿਚ ਜਾ ਪਹੁੰਚੇ | ਜਿੱਥੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ 'ਯੁੱਧ ਨਸ਼ਿਆਂ ਵਿਰੁੱਧ' ਦੀ ਮੁਹਿੰਮ ਚਲਾ ਕੇ ਅਤੇ ਵੱਡਾ ਖਰਚਾ ਕਰ ਵੱਡੇ ਬੋਰਡ ਲਗਾ ਕੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਰਿਹਾਇਸ਼ੀ ਇਲਾਕਿਆਂ ਦੇ ਵਿਚ ਸ਼ਰਾਬ ਦੇ ਨਵੇਂ ਠੇਕੇ ਖੋਲ ਕੇ ਨਸ਼ੇ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਵੀ ਕਰ ਰਹੀ ਹੈ | ਜਥੇਦਾਰ ਟੌਹੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਿਹਾਇਸ਼ੀ ਇਲਾਕੇ ਅਤੇ ਧਾਰਮਿਕ ਅਸਥਾਨਾਂ ਦੇ ਨੇੜੇ ਲਗਾਏ ਸ਼ਰਾਬ ਦੇ ਠੇਕੇ ਨੂੰ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਵੱਡੇ ਸੰਘਰਸ਼ ਵੱਲ ਰੁੱਖ ਕਰਨਾ ਪਵੇਗਾ | ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪੰਚਾਇਤ ਵਲੋਂ ਮਤਾ ਪਾ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਐਸ.ਡੀ.ਐਮ. ਨਾਭਾ ਅਲਵਿੰਦਰ ਪਾਲ ਸਿੰਘ ਸੋਮਲ ਅਤੇ ਸਬੰਧਿਤ ਵਿਭਾਗ ਨੂੰ ਸ਼ਰਾਬ ਦਾ ਠੇਕਾ ਹਟਾਉਣ ਸਬੰਧੀ ਲਿਖ ਕੇ ਦੇ ਚੁੱਕੇ ਹਾਂ ਪ੍ਰੰਤੂ ਸਰਕਾਰ ਵਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ | ਉਨਾਂ ਕਿਹਾ ਕਿ ਜਿਸ ਜਗਾ ਤੇ ਠੇਕਾ ਖੋਲਿਆ ਗਿਆ ਹੈ ਇਸੇ ਜਗਾ 'ਤੇ ਫ਼ਤਿਹਗੜ ਸਾਹਿਬ ਦੇ ਜੋੜ ਮੇਲੇ ਮੌਕੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਏ ਜਾਂਦੇ ਹਨ ਅਤੇ ਹੋਰ ਧਾਰਮਿਕ ਅਸਥਾਨ, ਬੱਚਿਆਂ ਦੇ ਖੇਡਣ ਦਾ ਗਰਾਊਾਡ ਨੇੜੇ ਹੋਣ ਕਾਰਨ ਠੇਕੇ ਦੇ ਨੇੜੇ ਹੋਣ ਕਾਰਨ ਸਾਡੇ ਬੱਚਿਆਂ ਤੇ ਮਾੜਾ ਪ੍ਰਭਾਵ ਪਵੇਗਾ, ਉਨ•ਾਂ ਕਿਹਾ ਕਿ ਇਸੇ ਰਸਤੇ ਰਾਹੀਂ ਹੀ ਦੂਸਰੇ ਪਿੰਡਾਂ ਤੋਂ ਸਕੂਲ ਵਿਚ ਪੜ੍ਹਨ ਲਈ ਬੱਚੇ ਅਤੇ ਬੱਚੀਆਂ ਆਉਂਦੀਆਂ ਹਨ ਅਤੇ ਬਹੁਤ ਸਾਰੀਆਂ ਧੀਆਂ ਭੈਣਾਂ ਸਵੇਰੇ ਸ਼ਾਮ ਸੈਰ ਕਰਨ ਆਉਂਦੀਆਂ ਹਨ, ਠੇਕਾ ਹੋਣ ਕਰਕੇ ਸ਼ਰਾਬੀਆਂ ਦਾ ਆਉਣ ਜਾਣ ਹਮੇਸ਼ਾ ਇਥੇ ਬਣਿਆ ਰਹਿਣ ਕਾਰਨ ਕਿਸੇ ਸਮੇਂ ਵੀ ਸਾਡੇ ਬੱਚੇ ਬੱਚੀਆਂ ਨਾਲ ਕੋਈ ਵੀ ਅਣਸੁਖਾਂਵੀ ਘਟਨਾ ਵਾਪਰ ਸਕਦੀ ਹੈ ਉਹਨਾਂ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸ਼ਰਾਬ ਦੇ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਤਾਂ ਜੋ ਸਾਡੇ ਆਉਣ ਵਾਲੇ ਬੱਚੇ ਬੱਚੀਆਂ ਦੀ ਸੁਰੱਖਿਆ ਯਕੀਨੀ ਹੋ ਸਕੇ | ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਕਿਸਾਨ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਬੰਧਿਤ ਸਰਕਾਰੀ ਨੁਮਾਇੰਦਿਆਂ ਅਤੇ ਸੰਬੰਧਤ ਵਿਭਾਗ ਦੇ ਅਫਸਰਾਂ ਦੇ ਘਰਾਂ ਨੂੰ ਵੀ ਘੇਰਾਂਗੇ | ਇਸ ਮੌਕੇ ਸੰਦੀਪ ਸਿੰਘ ਸਰਪੰਚ, ਰਣਜੀਤ ਸਿੰਘ ਸਾਬਕਾ ਸਰਪੰਚ, ਪਿਆਰਾ ਸਿੰਘ ਸਾਬਕਾ ਸਰਪੰਚ ਮੋਹਲਗਵਾਰਾ, ਨਾਜਰ ਸਿੰਘ ਸਾਬਕਾ ਪੰਚ, ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਲਕੀਤ ਸਿੰਘ ਕੈਸ਼ੀਅਰ ਗੁ: ਪ੍ਰਬੰਧਕ ਕਮੇਟੀ, ਜਥੇਦਾਰ ਅੰਮਿ੍ਤਸਰ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ ਕਾਲਾ, ਮਹਿੰਦਰ ਸਿੰਘ, ਰਣਜੋਧ ਸਿੰਘ, ਗੁਰਜੰਟ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀਬੀਆਂ ਅਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਨਾਭਾ ਇਲਾਕੇ ਦਾ ਇਜਲਾਸ ਸਫਲਤਾਪੂਰਵਕ ਸੰਪੂਰਨ ਅਗਲੀ ਖ਼ਬਰ ਦਿੱਲੀ-ਕਟੜਾ ਐਕਸਪੈੱ੍ਰਸਵੇ ਮਸਲਿਆਂ 'ਤੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਮੀਟਿੰਗ ਮਗਰੋਂ ਐਕਸਪ੍ਰੈਸਵੇ ਆਮ ਆਵਾਜਾਈ ਲਈ ਖੋਲਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।