14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਾਬਾ ਅਜਾਪਾਲ ਸਿੰਘ ਦੀ ਸਾਲਾਨਾ ਯਾਦ 'ਚ ਗੁਰਮਤਿ ਸਮਾਗਮ 12 ਤੇ 13 ਨੂੰ -ਜਥੇਦਾਰ ਖੋਖ

ਅਜੀਤ ਡੈਸਕ 11-06-2026
ਨਾਭਾ 10 ਜੂਨ (ਵਰਿੰਦਰ ਵਰਮਾ)-ਰਿਆਸਤੀ ਸ਼ਹਿਰ ਨਾਭਾ ਵਿਖੇ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਮੋਹਰੀ ਹੋ ਸੇਵਾਵਾਂ ਨਿਭਾਉਣ ਵਾਲੀ ਸੰਸਥਾ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਨਾਭਾ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਮੁੱਖ ਸੇਵਾਦਾਰ ਸਤਿਗੁਰ ਸਿੰਘ ਨਰਮਾਣਾ ਦੀ ਪ੍ਰਧਾਨਗੀ ਹੇਠ ਬੁਲਾਈ ਗਈ | ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਅੰਮਿ੍ਤਸਰ ਬੀਬੀ ਹਰਦੀਪ ਕੌਰ ਖੋਖ ਦੇ ਪਤੀ ਜਥੇਦਾਰ ਬਲਤੇਜ ਸਿੰਘ ਖੋਖ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦੀ ਸਲਾਨਾ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਲਾਨਾ ਗੁਰਮਤਿ ਸਮਾਗਮ ਨੂੰ ਪੂਰੀ ਚੜ੍ਹਦੀ ਕਲਾ ਵਿਚ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਉਣ ਲਈ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ | ਮੀਟਿੰਗ ਉਪਰੰਤ ਜਥੇਦਾਰ ਬਲਤੇਜ ਸਿੰਘ ਖੋਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਭੁਪਿੰਦਰ ਸਿੰਘ ਰਾੜ੍ਹਾ ਸਾਹਿਬ ਜਰਗ ਵਾਲਿਆਂ ਵਲੋਂ 12 ਜੂਨ ਅਤੇ 13 ਜੂਨ ਨੂੰ ਰਾਤ 7 ਵਜੇ ਤੋਂ ਲੈ ਕੇ 10 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਦੀਆਂ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਅਤੇ 14 ਜੂਨ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿ੍ਹਆ ਜਾਵੇਗਾ | ਇਨ੍ਹਾਂ ਸਮਾਗਮਾਂ ਮੌਕੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਸ ਮੌਕੇ ਸਤਿਗੁਰ ਸਿੰਘ ਨਰਮਾਣਾ, ਗੁਰਮੁੱਖ ਸਿੰਘ ਭੋਜੋਮਾਜਰੀ, ਪਰਮਜੀਤ ਸਿੰਘ ਸਹੌਲੀ, ਬਮਨਿੰਦਰ ਸਿੰਘ ਅੰਮਿ੍ਤ ਕੰਟਰੈਕਟਰ, ਹਰਮਿੰਦਰ ਸਿੰਘ ਨਾਭਾ, ਹਰਮਿੰਦਰ ਸਿੰਘ ਗਲਵੱਟੀ, ਸੁਖਪਿੰਦਰ ਸਿੰਘ ਐਸ.ਡੀ.ਓ., ਜਗਨਾਰ ਸਿੰਘ ਦੁਲੱਦੀ, ਕਰਮਜੀਤ ਸਿੰਘ ਮਹਿਰਮ, ਅਮਰਿੰਦਰ ਸਿੰਘ ਪੁਰੀ, ਬਲਜੀਤ ਸਿੰਘ ਗਤਕਾ ਕੋਚ, ਗੁਰਦੀਪ ਸਿੰਘ, ਸੁਰਜੀਤ ਸਿੰਘ ਬਾਬਰਪੁਰ, ਹਰਪ੍ਰੀਤ ਸਿੰਘ ਗੁਲ੍ਹਾਟੀ, ਸੁਖਦੇਵ ਸਿੰਘ ਢੀਂਡਸਾ, ਤਜਿੰਦਰ ਕਪੂਰ, ਰਵਿੰਦਰ ਸਿੰਘ ਸਿਮਰਨ, ਡਾ. ਅਮਰਜੀਤ ਸਿੰਘ ਸਾਹਨੀ, ਡਾ. ਦੀਪਿੰਦਰ ਸਿੰਘ ਵਧਵਾ, ਚਰਨਦੀਪ ਸਿੰਘ, ਬਲਦੇਵ ਸਿੰਘ ਗੁਰਦਿੱਤਪੁਰਾ, ਗੁਰਮੀਤ ਸਿੰਘ ਸੋਹੀ ਅਤੇ ਵੱਡੀ ਗਿਣਤੀ
ਪਿਛਲੀ ਖ਼ਬਰ ਵਾਰਡ ਨੰਬਰ 23 'ਚ ਰੋਜ਼ੀ ਨਾਗਪਾਲ ਦੀ ਅਗਵਾਈ 'ਚ ਭਰੇ ਮਹਿਲਾਵਾਂ ਦੇ ਫਾਰਮ ਅਗਲੀ ਖ਼ਬਰ ਘਨੌਰ ਵਿਖੇ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜਨ ਲਈ ਮੁਫ਼ਤ ਕਬੱਡੀ ਟ੍ਰੇਨਿੰਗ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।