13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 'ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਗਮਾ ਜਿੱਤਿਆ

ਅਜੀਤ ਡੈਸਕ 11-06-2026
ਪਟਿਆਲਾ, 10 ਜੂਨ (ਧਰਮਿੰਦਰ ਸਿੰਘ ਸਿੱਧੂ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ਵ ਯੋਗਾਸਨ ਨਾਲ ਆਫੀਸ਼ੀਅਲ ਸਮਝੌਤਾ ਹੋਣ ਕਾਰਨ ਇਸ ਵਿਸ਼ੇਸ਼ ਪ੍ਰਾਪਤੀ ਉੱਤੇ ਯੂਨੀਵਰਸਿਟੀ ਵਲੋਂ ਸ਼ਲਾਘਾ ਅਹਿਮਦਾਬਾਦ, 6 ਜੂਨ 2026: ਅਹਿਮਦਾਬਾਦ ਦੇ ਏਕਾ ਏਰੀਨਾ ਵਿਖੇ 4 ਤੋਂ 8 ਜੂਨ ਤੱਕ ਚੱਲ ਰਹੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 ਵਿਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੋਨ ਤਮਗਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰÏਸ਼ਨ ਕੀਤਾ ਹੈ¢ ਇਸ ਇਤਿਹਾਸਕ ਚੈਂਪੀਅਨਸ਼ਿਪ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਨਲਾਈਨ ਕੀਤਾ¢ ਉਦਘਾਟਨ ਸਮਾਰੋਹ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਵਿਸ਼ਵ ਯੋਗਾਸਨ ਦੇ ਪ੍ਰਧਾਨ ਸਵਾਮੀ ਰਾਮਦੇਵ ਮÏਜੂਦ ਸਨ¢ ਯੋਗਾਸਨ ਭਾਰਤ ਦੇ ਪ੍ਰਧਾਨ ਉਦਿਤ ਸ਼ੇਠ ਅਤੇ ਜਨਰਲ ਸਕੱਤਰ ਡਾ. ਜੈਦੀਪ ਆਰੀਆ ਨੇ ਇਸ ਇਤਿਹਾਸਕ ਸਮਾਗਮ ਨੂੰ ਭਾਰਤ ਲਈ ਰਾਸ਼ਟਰੀ ਮਾਣ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ¢ ਉਨ੍ਹਾਂ ਦੀ ਦੂਰਦਰਸ਼ਤਾ ਅਤੇ ਸਮਰਪਣ ਯੋਗਾਸਨ ਨੂੰ ਇਕ ਵਿਸ਼ਵ ਪੱਧਰੀ ਪ੍ਰਤੀਯੋਗੀ ਖੇਡ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਰਿਹਾ ਹੈ¢ ਇਸ ਪਹਿਲੀ ਗਲੋਬਲ ਯੋਗਾਸਨ ਮੁਕਾਬਲੇ ਵਿਚ 78 ਦੇਸ਼ਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ¢ ਮੇਜ਼ਬਾਨ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਤੀਜੇ ਦਿਨ ਤੱਕ 22 ਸੋਨ ਤਮਗੇ ਜਿੱਤ ਲਏ ਹਨ¢ ਪੰਜਾਬ ਯੋਗਾਸਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਕਲ ਕਲਾ ਸੇਖਵਾਂ ਨੇ ਕਿਹਾ, ਇਹ ਬਹੁਤ ਵੱਡਾ ਕਦਮ ਹੈ ਕਿ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ 78 ਦੇਸ਼ਾਂ ਨੇ ਹਿੱਸਾ ਲਿਆ¢ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਖੇਡ 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2036 ਦੇ ਓਲੰਪਿਕ ਵਿੱਚ ਜ਼ਰੂਰ ਸ਼ਾਮਲ ਹੋਵੇਗੀ¢ ਇਸ ਚੈਂਪੀਅਨਸ਼ਿਪ ਵਿੱਚ ਇਹ ਵੀ ਵਿਸ਼ੇਸ਼ਤਾ ਰਹੀ ਕਿ ਇਸ ਵਿੱਚ ਛੇ ਉਮਰ ਵਰਗ ਹਨ ਅਤੇ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਪਾਰਦਰਸ਼ਤਾ ਲਈ ਇਲੈਕਟ੍ਰਾਨਿਕ ਸਕੋਰਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ¢
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਡੇਢ ਦਰਜਨ ਨਾਮਜ਼ਦ ਅਗਲੀ ਖ਼ਬਰ 2600 ਅਪ੍ਰੈਂਟਸ਼ਿਪ ਯੂਨੀਅਨ ਦੇ 8 ਨੌਜਵਾਨ ਬਿਜਲੀ ਟਾਵਰ 'ਤੇ ਚੜ੍ਹੇ ਲਾਠੀਚਾਰਜ ਅਤੇ ਮੰਗਾਂ ਨਾ ਮੰਨਣ ਕਾਰਨ ਵਧਿਆ ਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।