05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਖ਼ਰਾਬ ਮੌਸਮ 'ਚ ਵੀ ਬਿਜਲੀ ਟਾਵਰ 'ਤੇ ਡਟੇ ਬੈਠੇ ਰਹੇ ਅਪ੍ਰੈਂਟਸ਼ਿਪ ਨੌਜਵਾਨ

ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ 2600 ਅਪ੍ਰੈਂਟਸ਼ਿਪ ਲਾਈਨਮੈਨ ਯੂਨੀਅਨ ਦੇ ਕੁਝ ਸਾਥੀ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਅਤੇ ਕੁਝ ਸਾਥੀ ਪਟਿਆਲਾ-ਸੰਗਰੂਰ ਰੋਡ 'ਤੇ ਪੈਂਦੇ ਬਿਜਲੀ ਟਾਵਰ ਨੇੜੇ ਧਰਨਾ ਦੇ ਰਹੇ ਹਨ | ਇਨ੍ਹਾਂ 'ਚੋਂ 8 ਯੂਨੀਅਨ ਮੈਂਬਰ ਬਿਜਲੀ ਟਾਵਰ ਦੇ ਉਪਰ ਬੈਠੇ ਹਨ ਅਤੇ ਵੀਡੀਓ ਜਾਰੀ ਕਰ ਕੇ ਪ੍ਰਸ਼ਾਸਨ 'ਤੇ ਧੱਕਾ ਕਰਨ ਦਾ ਦੋਸ਼ ਲਗਾ ਰਹੇ ਹਨ | ਧਰਨੇ ਦੌਰਾਨ ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਪੁਲਿਸ ਵਲੋਂ ਬਿਜਲੀ ਟਾਵਰ ਦੇ ਹੇਠਾਂ ਆਲੇ-ਦੁਆਲੇ ਬੈਰੀਗੇਟਿੰਗ ਕਰ ਲਈ ਗਈ ਹੈ | ਦੂਜੇ ਪਾਸੇ ਮੀਂਹ, ਹਨੇਰੀ ਅਤੇ ਝੱਖੜ ਕਾਰਨ ਟਾਵਰ ਦੇ ਉਪਰ ਬੈਠੇ ਯੂਨੀਅਨ ਦੇ ਸਾਥੀ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿੱਦ ਹਨ | ਆਗੂਆਂ ਨੇ ਹੋਰ ਕਿਹਾ ਕਿ ਉਨ੍ਹਾਂ ਦੀ 15 ਮੈਂਬਰੀ ਕਮੇਟੀ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਹੋਣੀ ਸੀ ਅਤੇ ਇਹ ਮੀਟਿੰਗ ਹੀ ਤੈਅ ਕਰੂਗੀ ਕਿ ਉਹ ਅਗਲਾ ਕੀ ਐਕਸ਼ਨ ਲੈਣਗੇ ਜਾਂ ਫੇਰ ਕੀ ਉਨ੍ਹਾਂ ਨੂੰ ਬਿਜਲੀ ਟਾਵਰ ਉਪਰ ਹੋਰ ਚੜ੍ਹਨਾ ਹੋਵੇਗਾ | ਉਨ੍ਹਾਂ ਆਖਿਆ ਕਿ ਜੇਕਰ ਸਾਡਾ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਬਿਜਲੀ ਮੈਨੈਜਮੈਂਟ ਹੋਵੇਗੀ | ਪ੍ਰਸ਼ਾਸਨ ਵਲੋਂ ਇਹ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਯੂਨੀਅਨ ਵਲੋਂ ਲਗਾਇਆ ਧਰਨਾ ਕਿਸ ਤਰੀਕੇ ਨਾਲ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਕਰਮਚਾਰੀ ਐਸੋਸੀਏਸ਼ਨ ਦੇ ਵਫ਼ਦ ਨੇ ਸਕੱਤਰ ਉਚੇਰੀ ਸਿੱਖਿਆ ਪੰਜਾਬ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡਾ. ਮੱਟੂ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਹਾਇਕ ਕਮਿਸ਼ਨਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।