31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਰ ਵਿਅਕਤੀ ਨੂੰ ਆਪਣੀ ਸੁਰੱਖਿਆ ਦਾ ਅਧਿਕਾਰ, ਕਿਰਪਾਨ ਰੱਖਣਾ ਕੋਈ ਗੁਨਾਹ ਨਹੀਂ-ਸੰਧੂ

ਅਜੀਤ ਡੈਸਕ 14-06-2026
ਸਨੌਰ, 13 ਜੂਨ (ਸੋਖਲ)-ਹਲਕਾ ਸਨੌਰ ਤੋਂ 'ਆਪ' ਦੇ ਆਗੂ ਅਤੇ ਕਨਵੇਅਰ ਪੰਜਾਬ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਘਰ ਵਿਚ ਕਿਰਪਾਨ ਰੱਖਣਾ ਕੋਈ ਜੁਰਮ ਨਹੀਂ ਹੈ ਅਤੇ ਇਸ ਨੂੰ ਅਪਰਾਧ ਦੀ ਨਜ਼ਰ ਨਾਲ ਦੇਖਣਾ ਗਲਤ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਧਨ ਆਪਣੇ ਘਰ ਵਿਚ ਰੱਖਣ ਦਾ ਅਧਿਕਾਰ ਹੈ | ਸੰਧੂ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਘਰਾਂ ਵਿਚ ਲੋਕ ਆਪਣੀ ਲੋੜ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਕਿਸਮ ਦੇ ਸੰਦ ਜਾਂ ਬਿਨਾਂ ਲਾਇਸੈਂਸ ਵਾਲੇ ਰਵਾਇਤੀ ਹਥਿਆਰ ਰੱਖਦੇ ਹਨ | ਪੇਂਡੂ ਖੇਤਰਾਂ ਵਿਚ ਦਾਤਰ, ਗੰਡਾਸਾ, ਕਿਰਪਾਨ ਅਤੇ ਹੋਰ ਖੇਤੀਬਾੜੀ ਨਾਲ ਸਬੰਧਿਤ ਸੰਦ ਆਮ ਤੌਰ 'ਤੇ ਘਰਾਂ ਵਿੱਚ ਮੌਜੂਦ ਹੁੰਦੇ ਹਨ | ਅਜਿਹੀਆਂ ਵਸਤਾਂ ਨੂੰ ਸਿਰਫ਼ ਹਥਿਆਰ ਸਮਝ ਕੇ ਸ਼ੱਕ ਦੀ ਨਜ਼ਰ ਨਾਲ ਦੇਖਣਾ ਠੀਕ ਨਹੀਂ | ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਕਿਰਪਾਨ ਦਾ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਮਹੱਤਵ ਹੈ | ਇਹ ਕੇਵਲ ਸਵੈ-ਰੱਖਿਆ ਦਾ ਪ੍ਰਤੀਕ ਹੀ ਨਹੀਂ, ਸਗੋਂ ਸੱਚ, ਨਿਆਂ ਅਤੇ ਕਮਜ਼ੋਰਾਂ ਦੀ ਰੱਖਿਆ ਦਾ ਸੰਦੇਸ਼ ਵੀ ਦਿੰਦੀ ਹੈ | ਇਸ ਲਈ ਕਿਰਪਾਨ ਨੂੰ ਕਿਸੇ ਗੈਰ-ਕਾਨੂੰਨੀ ਵਸਤੂ ਵਜੋਂ ਪੇਸ਼ ਕਰਨਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਸੰਵਿਧਾਨਕ ਅਤੇ ਧਾਰਮਿਕ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਵਿਚ ਸੰਵੇਦਨਸ਼ੀਲਤਾ ਨਾਲ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਭਾਈਚਾਰੇ ਵਿੱਚ ਬੇਲੋੜੀ ਚਿੰਤਾ ਜਾਂ ਨਾਰਾਜ਼ਗੀ ਪੈਦਾ ਨਾ ਹੋਵੇ |
ਪਿਛਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਵਿਸ਼ਵ ਪੱਧਰੀ ਪੇਸ਼ੇਵਰ ਸਿੱਖਿਆ ਲਈ ਸਮਝੌਤਾ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਹਿਕਾਰੀ ਸਭਾ ਦੇ ਨਵੇਂ ਚੁਣੇ ਮੈਂਬਰਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।