28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸਰਹਿੰਦ ਭਾਦਸੋਂ ਰੋਡ ’ਤੇ ਵਾਪਰੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ, ਦੋ �ਔਰਤਾਂ ਗੰਭੀਰ ਜ਼ਖ਼ਮੀ

ਅਜੀਤ ਡੈਸਕ 17-06-2026
ਫ਼ਤਹਿਗੜ੍ਹ ਸਾਹਿਬ, 16 ਜੂਨ (ਮਨਪ੍ਰੀਤ ਸਿੰਘ)-ਭਾਦਸੋਂ ਤਰਖਾਣਮਾਜਰਾ ਰੋਡ ‘ਤੇ ਪਿੰਡ ਮਲਕੋਮਾਜਰਾ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਅਤੇ ਦੋ �ਰਤਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਹਿਲਾ ਚੌਂਕ ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਨੇ ਬਿਆਨ ਦਰਜ਼ ਕਰਵਾਏ ਹਨ ਕਿ ਉਹ ਆਪਣੇ ਪਰਿਵਾਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਤੇ 14 ਜੂਨ ਦੀ ਰਾਤ ਉਹ ਇੱਥੇ ਹੀ ਠਹਿਰ ਗਏ 15 ਜੂਨ ਦੀ ਸਵੇਰੇ 6 ਵਜੇ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.10 ਬੀ.ਵੀ 9755 ‘ਤੇ ਆਪਣੀ ਪਤਨੀ ਜਸਵੀਰ ਕੌਰ ਤੇ ਉਸ ਦਾ ਲੜਕਾ ਆਪਣੇ ਮੋਟਰਸਾਈਕਲ ਪੀ.ਬੀ .13 ਜੈੱਡ 6287 ‘ਤੇ ਆਪਣੀ ਭੈਣ ਰਮਨਦੀਪ ਕੌਰ ਨਾਲ ਘਰ ਵਾਪਸ ਪਰਤ ਰਹੇ ਸਨ ਤਾਂ ਜਦੋਂ ਉਹ ਬਾਲਾ ਜੀ ਰਾਈਸ ਮਿੱਲ ਜੱਲ੍ਹਾ ਕੋਲ ਪੁੱਜੇ ਤਾਂ ਉਹ ਪਿਸ਼ਾਬ ਕਰਨ ਲਈ ਰੁਕ ਗਿਆ ਤੇ ਖੇਤਾਂ ‘ਚ ਉੱਤਰ ਕੇ ਪਿਸ਼ਾਬ ਕਰਨ ਲੱਗਾ ਤੇ ਮੇਰਾ ਬੇਟਾ, ਬੇਟੀ ਸਮੇਤ ਆਪਣੇ ਮੋਟਰਸਾਈਕਲ ਤੇ ਕੁਝ ਥੋੜ੍ਹਾ ਅੱਗੇ ਰੁਕ ਗਿਆ ਤੇ ਮੇਰੀ ਘਰਵਾਲੀ ਜਸਵੀਰ ਕੌਰ ਵੀ ਉਨ੍ਹਾਂ ਕੋਲ ਜਾ ਖੜ੍ਹ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਸਰਹਿੰਦ ਸਾਈਡ ਤੋਂ ਇਕ ਕਾਰ ਚਾਲਕ ਬੜੀ ਤੇਜ਼ ਲਾਪਰਵਾਹੀ ਨਾਲ ਆ ਰਿਹਾ ਸੀ, ਜਿਸ ਨੇ ਦੇਖਦੇ ਹੀ ਦੇਖਦੇ ਆਪਣੀ ਕਾਰ ਨਾਲ ਮੇਰੇ ਲੜਕੇ ਕ੍ਰਿਸ਼ਨ ਸਿੰਘ, ਘਰਵਾਲੀ ਜਸਵੀਰ ਕੌਰ ਤੇ ਲੜਕੀ ਰਮਨਦੀਪ ਕੌਰ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ ‘ਤੇ ਡਿੱਗ ਗਏ ਤੇ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਕਾਰ ਚਾਲਕ ਵੀ ਥੋੜ੍ਹੀ ਅੱਗੇ ਜਾ ਕੇ ਰੁਕ ਗਿਆ ਤੇ ਭੀੜ ਦੇਖ ਕੇ ਉਹ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਦੀ ਕਾਰ ਦਾ ਨੰਬਰ ਰਾਹਗੀਰਾਂ ਦੁਆਰਾ ਮੌਕੇ ‘ਤੇ ਨੋਟ ਕਰ ਲਿਆ ਗਿਆ। ਰਾਹਗੀਰਾਂ ਦੁਆਰਾ ਮੇਰੇ ਲੜਕੇ, ਲੜਕੀ ਤੇ ਘਰਵਾਲੀ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਮੇਰੇ ਲੜਕੇ ਕ੍ਰਿਸ਼ਨ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਮੇਰੀ ਘਰਵਾਲੀ ਜਸਵੀਰ ਕੌਰ ਤੇ ਬੇਟੀ ਰਮਨਦੀਪ ਕੌਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਦੁਆਰਾ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ‘ਤੇ ਕਾਰਵਾਈ ਕਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਜ਼ਿਲ੍ਹਾ ਵਾਸੀ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਮਿਲਣ ਵਾਲੀਆ ਅਫ਼ਵਾਹਾਂ ਉਤੇ ਬਿਲਕੁਲ ਭਰੋਸਾ ਨਾ ਕਰਨ-... ਅਗਲੀ ਖ਼ਬਰ ਹਾਂਸੀ-ਬੁਟਾਣਾ ਦਰਿਆਂ ਦੀ ਸਫ਼ਾਈ ’ਚ ਉਗਰਾਹੀ ਬਣੀ ਅੜਚਣ, ਕਿਸਾਨਾਂ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।