22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਰਨ ਸਿੰਘ ਡੀ. ਟੀ. ਓ. ਵਲੋਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਨੂੰ ਲੈ ਕੇ ਹਲਕੇ ਦੇ ਨੌਜਾਵਨਾਂ ’ਚ ਭਾਰੀ ਉਤਸ਼ਾਹ

ਅਜੀਤ ਡੈਸਕ 01-07-2026
ਪਾਤੜਾਂ, 30 ਜੂਨ (ਜਗਦੀਸ਼ ਸਿੰਘ ਕੰਬੋਜ)-ਇਕਵਿੰਦਰ ਸਿੰਘ ਮੱਲ੍ਹੀ ਡਰੌਲੀ, ਗੁੱਜਰ ਮਹਾਂ ਸਭਾ ਦੇ ਪ੍ਰਧਾਨ ਬਲਰਾਜ ਸਿੰਘ ਖਾਂਗ, ਰਾਣਾ ਡਾਕਟਰ ਕਕਰਾਲਾ, ਸੁਖਵਿੰਦਰ ਸਿੰਘ ਦੀ ਅਗਵਾਈ ’ਚ ਇਕੱਤਰ ਨੌਜਾਵਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਸ਼ੁਤਰਾਣਾਂ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਡੀਟੀਓ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਹਲਕਾ ਸ਼ੁਤਰਾਣਾਂ ’‘ਚ ਬਹੁਤ ਸਾਰੇ ਜਿੱਥੇ ਵਿਕਾਸ ਕਾਰਜ਼ ਕੀਤੇ ਸਨ ਉੱਥੇ ਹੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇ ਕੇ ਲੋਕਾਂ ਦੀ ਸੇਵਾ ਕੀਤੀ ਹੈ।
ਉਕਤ ਨੌਜਵਾਨਾਂ ਨੇ ਕਿਹਾ ਕਿ ਹਲਕੇ ਦੇ ਲੋਕ ਡੀ.ਟੀ.ਓ. ਕਰਨ ਸਿੰਘ ਅਤੇ ਬੀਬੀ ਲੂੰਬਾ ਦਾ ਰਾਜਨੀਤੀ ਤੋੰ ਉਪਰ ਉਠ ਕੇ ਸਤਿਕਾਰ ਕਰਦੇ ਹਨ। ਇਨ੍ਹਾਂ ਦੀ ਲੋਕ ਪ੍ਰਿਅਤਾ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਤੜਾਂ ਵਿਚ 1 ਜੁਲਾਈ ਨੂੰ ਸਮਾਗਮ ਰੱਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨ ਲਈ ਪੁੱਜ ਰਹੇ ਅਤੇ ਕਰਨ ਸਿੰਘ ਦੇ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਹਲਕਾ ਦੇ ਨੌਜਵਾਨਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਨੌਜਵਾਨਾ ਨੇ ਕਿਹਾ ਕਿ ਬੀਬੀ ਵਨਿੰਦਰ ਕੌਰ ਲੂੰਬਾ ਦੇ ਕਾਰਜ਼ ਕਾਲ ਦੌਰਾਂਨ ਨੌਜਵਾਨਾ ਨੂੰ ਖੇਡਾਂ ਵੱਲ ਜੋੜਨ ਲਈ ਬਹੁਤ ਸਾਰੇ ਪਿੰਡਾ ਵਿਚ ਜਿੰਮ ਦਾ ਸਮਾਨ ਦਿੱਤਾ ਗਿਆ ਅਤੇ ਨੌਜਵਾਨਾਂ ਨੇ ਇਸ ਸਮਾਨ ਨੂੰ ਵਰਤਦਿਆਂ ਕਸਰਤ ਕਰਕੇ ਪੂਰੀ ਮਿਹਨਤ ਕੀਤੀ। ਇਸ ਤੋਂ ਇਲਾਵਾ ਪਿੰਡਾਂ ਵਿਚ ਮੈਰਿਜ ਪੈਲੇਸ ਬਣਵਾਏ ਗਏ। ਇਸ ਇਸ ਤੋਂ ਇਲਾਵਾ ਹਰ ਇੱਕ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦਾਂ ਰਿਹਾ ਡੀ.ਟੀ.ਓ. ਕਰਨ ਸਿੰਘ ਦੇ ਪਰਿਵਾਰ ਨੇ ਹਲਕੇ ਦੇ ਲੋਕਾਂ ਦੇ ਦਿਲਾਂ ਵਿਚ ਆਪਣਾ ਸਥਾਨ ਬਣਾਇਆ। ਇਸ ਲਈ ਹਲਕੇ ਦੇ ਨੌਜਵਾਨ ਕਰਨ ਸਿੰਘ ਡੀ.ਟੀ.ਓ. ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਵਿੱਚ ਭਾਰੀ ਉਤਸ਼ਾਹ ਨਾਲ ਪੁੱਜਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਡੀ.ਟੀ.ਓ. ਕਰਨ ਸਿੰਘ ਦਾ ਸਾਥ ਦੇ ਕੇ ਉਨ੍ਹਾਂ ਨੂੰ ਜਿਤਾ ਕੇ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇਗਾ। ਇਸ ਮੌਕੇ ਡਿੰਪਲ ਚਹਿਲ ਕਕਰਾਲਾ, ਸੁਖਵਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ, ਮਾਮੂ ਰਾਮ ਖੇੜ੍ਹਾ, ਗੁਰਪਿਆਰ ਸਿੰਘ ਗਿੱਲ, ਬਿੱਟੂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ਹਿਰ ਦੇ ਅੰਦਰੋਂ-ਅੰਦਰ ਡਰੇਨਾਂ ਅਤੇ ਛੋਟੀ ਨਦੀ ਦੀ ਸਫ਼ਾਈ ਨਾ ਹੋਣ ਕਾਰਨ ਲੋਕਾਂ ਦੇ ਸਾਹ ਸੂਤੇ ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਨਾਲ ਡਰੇਨੇਜ ਪ੍ਰਬੰਧ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।