20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਸਮਾਣਾ ਦਾ ਰੀਡਰ ਰੰਗੇ ਹੱਥੀਂ ਗ੍ਰਿਫ਼ਤਾਰ

ਅਜੀਤ ਡੈਸਕ 03-07-2026
ਸਮਾਣਾ, 2 ਜੁਲਾਈ (ਸਾਹਿਬ ਸਿੰਘ)- ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭਿ੍ਰਸ਼ਟਾਚਾਰ ਵਿਰੋਧੀ ਲਗਾਤਾਰ ਕਾਰਵਾਈਆਂ ਤਹਿਤ ਇਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਨਾਇਬ ਤਹਿਸੀਲਦਾਰ ਸਮਾਣਾ ਦਫ਼ਤਰ ਵਿਖੇ ਤਾਇਨਾਤ ਰੀਡਰ ਸੰਜੀਵ ਸੱਭਰਵਾਲ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਮੁਤਾਬਕ, ਪਿੰਡ ਢੈਂਠਲ ਤਹਿਸੀਲ ਸਮਾਣਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਭਰਾ ਗੁਰਚਰਨ ਸਿੰਘ ਨੇ ਜਨ ਸਮਾਲ ਫਾਈਨਾਂਸ ਬੈਂਕ ਲੀਲ੍ਹਾ ਭਵਨ ਪਟਿਆਲਾ ਤੋਂ ਆਪਣਾ ਮਕਾਨ ਗਹਿਣੇ ਰੱਖ ਕੇ ਸਾਲ 2021-22 ਵਿਚ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਮਹੀਨਾਵਾਰ 14,000 ਰੁਪਏ ਕਿਸ਼ਤ ਭਰੀ ਜਾ ਰਹੀ ਸੀ। ਦੋ ਸਾਲ ਤੋਂ ਕਿਸ਼ਤ ਨਾ ਭਰਨ ਕਾਰਨ ਬੈਂਕ ਵਲੋਂ ਸਰਫਾਸੀ ਕਾਨੂੰਨ ਅਧੀਨ ਕਾਰਵਾਈ ਸ਼ੁਰੂ ਹੋ ਗਈ ਸੀ। ਇਸ ਸੰਬੰਧੀ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੇਟ, ਸਮਾਣਾ ਵਲੋਂ 4 ਜੂਨ 2026 ਨੂੰ ਮਕਾਨ ਉੱਤੇ ਕਬਜ਼ਾ ਲੈਣ ਲਈ ਹੁਕਮ ਜਾਰੀ ਕੀਤੇ ਗਏ ਸਨ। ਗੁਰਪ੍ਰੀਤ ਸਿੰਘ 23 ਜੂਨ 2026 ਨੂੰ ਇਸ ਪੱਤਰ ਦੀ ਕਾਪੀ ਲੈ ਕੇ ਨਾਇਬ ਤਹਿਸੀਲਦਾਰ ਸਮਾਣਾ ਦੇ ਦਫ਼ਤਰ ਗਿਆ ਤਾਂ ਉੱਥੇ ਤਾਇਨਾਤ ਰੀਡਰ ਸੰਜੀਵ ਸੱਭਰਵਾਲ ਨੇ ਉਸ ਨੂੰ ਕਿਹਾ ਕਿ ਕੇਸ ਲਟਕਾਉਣ ਲਈ 20-25 ਹਜ਼ਾਰ ਰੁਪਏ ਰਿਸ਼ਵਤ ਦੇਣੀ ਪਵੇਗੀ। ਬਾਅਦ ਵਿਚ ਗੱਲਬਾਤ ਤੋਂ ਬਾਅਦ ਸੰਜੀਵ ਸੱਭਰਵਾਲ ਨੇ 6,000 ਰੁਪਏ ਤੁਰੰਤ ਅਤੇ ਬਾਕੀ ਰਕਮ ਬਾਅਦ ਵਿਚ ਲੈਣ ਦੀ ਗੱਲ ਤੈਅ ਕੀਤੀ। ਵਿਜੀਲੈਂਸ ਬਿਊਰੋ ਨੇ ਟ੍ਰੈਪ ਲਾਇਆ ਅਤੇ ਅੱਜ ਰੀਡਰ ਸੰਜੀਵ ਸੱਭਰਵਾਲ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ। ਉਸ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਭਿ੍ਰਸ਼ਟਾਚਾਰ ਰੋਕਥਾਮ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ। ਸੰਜੀਵ ਸੱਭਰਵਾਲ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਸਤਪਾਲ ਸੱਭਰਵਾਲ ਹੈ ।
ਪਿਛਲੀ ਖ਼ਬਰ ਸੁੱਤੀ ਪਈ 10 ਸਾਲਾ ਬੱਚੀ ਨੂੰ ਸੱਪ ਨੇ ਡੰਗਿਆ, ਮੌਤ ਅਗਲੀ ਖ਼ਬਰ ਗੁਰੂ ਨਾਨਕ ਨਗਰ ’ਚ ਕਬਾੜ ਦਾ ਸਾਮਾਨ ਜ਼ਬਤ, ਸਰਕਾਰੀ ਗਲੀ ਕਰਵਾਈ ਖਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।