20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੁੱਤੀ ਪਈ 10 ਸਾਲਾ ਬੱਚੀ ਨੂੰ ਸੱਪ ਨੇ ਡੰਗਿਆ, ਮੌਤ

ਅਜੀਤ ਡੈਸਕ 03-07-2026
ਦੇਵੀਗੜ੍ਹ, 2 ਜੁਲਾਈ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੇ ਪਿੰਡ ਅਲੀਪੁਰ ਵਜ਼ੀਰ ਸਾਹਿਬ ’ਚ ਇਕ 10 ਸਾਲਾ ਮਾਸੂਮ ਬੱਚੀ ਖੁਸ਼ੀ ਪੁੱਤਰੀ ਗੁਰਸੇਵਕ ਸਿੰਘ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ । ਇਹ ਘਟਨਾ ਅੱਜ ਸਵੇਰੇ ਤੜਕੇ ਵਾਪਰੀ, ਜਿਸ ਨੇ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਪਿੰਡ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸਵੇਰੇ ਤਿੰਨ ਤੋਂ ਚਾਰ ਵਜੇ ਦੇ ਕਰੀਬ ਜਦੋਂ ਬੱਚੀ ਆਪਣੇ ਘਰ ਵਿਚ ਗੂੜੀ ਨੀਂਦ ਵਿਚ ਸੁੱਤੀ ਹੋਈ ਸੀ, ਤਾਂ ਕਿਸੇ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਲਿਆ । ਬੱਚੀ ਦੇ ਪਿਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਚਾਨਕ ਬੱਚੀ ਦੇ ਮੂੰਹ ਵਿਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ ਅਤੇ ਉਹ ਬੈੱਡ ਤੋਂ ਹੇਠਾਂ ਡਿਗ ਕੇ ਤੜਫਣ ਲੱਗ ਪਈ। ਪਰਿਵਾਰ ਨੇ ਮੌਕੇ ’ਤੇ ਹੀ ਇਕ ਸੱਪ ਨੂੰ ਦੇਖਿਆ, ਜਿਸ ਨੂੰ ਤੁਰੰਤ ਮਾਰ ਦਿੱਤਾ ਗਿਆ । ਪਰਿਵਾਰ ਵਲੋਂ ਬਿਨਾਂ ਕੋਈ ਸਮਾਂ ਗਵਾਏ ਬੱਚੀ ਨੂੰ ਤੁਰੰਤ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਬੱਚੀ ਦੀ ਜਾਂਚ ਕੀਤੀ, ਪਰ ਅਫ਼ਸੋਸ ਕਿ ਜ਼ਹਿਰ ਪੂਰੇ ਸਰੀਰ ਵਿਚ ਫੈਲ ਚੁੱਕਾ ਸੀ। ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਪਿਛਲੀ ਖ਼ਬਰ ਬੇਕਾਬੂ ਹੋਈ ਪੀ.ਆਰ.ਟੀ.ਸੀ. ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਵੱਡਾ ਹਾਦਸਾ ਟਲਿਆ ਅਗਲੀ ਖ਼ਬਰ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਸਮਾਣਾ ਦਾ ਰੀਡਰ ਰੰਗੇ ਹੱਥੀਂ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।