10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਫੁਲਕੀਆਂ ਇਨਕਲੇਵ ਨੇੜੇ ਸੜਕਾਂ ’ਤੇ ਖੜ੍ਹੇ ਮੀਂਹ ਦੇ ਪਾਣੀ ਨੇ ਖੋਲ੍ਹੀ ‘ਆਪ’ ਦੇ ਖੋਖਲੇ ਵਿਕਾਸ ਦੀ ਪੋਲ-ਬਿੱਟੂ ਚੱਠਾ

ਅਜੀਤ ਡੈਸਕ 06-07-2026
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਫੁਲਕੀਆਂ ਇਨਕਲੇਵ ਨੇੜੇ ਮੌਕੇ ਦਾ ਦੌਰਾ ਕਰਕੇ ਇਲਾਕੇ ਵਿਚ ਮੀਂਹ ਤੋਂ ਬਾਅਦ ਸੜਕਾਂ ’ਤੇ ਕਈ ਦਿਨਾਂ ਤੱਕ ਖੜ੍ਹੇ ਰਹਿਣ ਵਾਲੇ ਪਾਣੀ ਤੇ ਨਿਕਾਸੀ ਪ੍ਰਬੰਧ ਦੀ ਨਾਕਾਮੀ ’ਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ‘ਰੰਗਲਾ ਪੰਜਾਬ’ ਦੇ ਵੱਡੇ-ਵੱਡੇ ਦਾਅਵੇ ਕਰਦੀ ਸੀ, “ਬਦਲਾਅ” ਦੇ ਸੁਪਨੇ ਦਿਖਾਉਂਦੀ ਸੀ, ਉਸ ਨੇ ਲੋਕਾਂ ਨੂੰ ਵਿਕਾਸ ਨਹੀਂ, ਸਗੋਂ ਗੰਦੇ ਪਾਣੀ ਵਿਚ ਤੁਰਨ ਲਈ ਮਜਬੂਰ ਉਸ ਦੇ ਰਾਜ ਵਿਚ ਲੋਕ ਅੱਜ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ। ਫੁਲਕੀਆਂ ਇਨਕਲੇਵ ਸਮੇਤ ਕਈ ਇਲਾਕਿਆਂ ਵਿਚ ਹਰ ਮੀਂਹ ਤੋਂ ਬਾਅਦ ਸੜਕਾਂ ਤਲਾਬ ਬਣ ਜਾਂਦੀਆਂ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਦੀ ਨੀਂਦ ਅਜੇ ਤੱਕ ਨਹੀਂ ਖੁੱਲ੍ਹੀ। ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਨਹੀਂ, ਸਗੋਂ “ਇਸ਼ਤਿਹਾਰ ਪਾਰਟੀ” ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਹ ਖੜ੍ਹਾ ਪਾਣੀ ਸਿਰਫ਼ ਆਵਾਜਾਈ ਵਿਚ ਰੁਕਾਵਟ ਨਹੀਂ, ਸਗੋਂ ਬਿਮਾਰੀਆਂ ਦਾ ਵੀ ਵੱਡਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਪਾਣੀ ਦੀ ਨਿਕਾਸੀ ਦਾ ਪੱਕਾ ਅਤੇ ਸਥਾਈ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਲੋਕ ਸੰਘਰਸ਼ ਸ਼ੁਰੂ ਕਰੇਗਾ ਅਤੇ ਸਰਕਾਰ ਨੂੰ ਹਰ ਮੋਰਚੇ ’ਤੇ ਘੇਰਿਆ ਜਾਵੇਗਾ। ਆਉਣ ਵਾਲਾ ਸਮਾਂ ਲੋਕ ਵਿਰੋਧੀ, ਨਿਕੰਮੀ ਤੇ ਝੂਠੇ ਪ੍ਰਚਾਰ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਵੇਗਾ। ਪੰਜਾਬ ਦੇ ਲੋਕ ਵਿਕਾਸ ਦੇ ਨਾਂਅ ’ਤੇ ਹੋਏ ਧੋਖੇ ਦਾ ਹਿਸਾਬ ਜ਼ਰੂਰ ਲੈਣਗੇ। ਇਸ ਮੌਕੇ ਸੰਗਤ ਬਾਠ, ਵਿਕਰਮ ਸਿੰਘ (ਵਿੱਕੀ), ਦਵਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਬੱਬੂ, ਅਰਵਿੰਦਰ ਸਿੰਘ (ਬਿੱਟੂ ਐਮ.ਸੀ), ਜਸਵਿੰਦਰ ਸਿੰਘ ਟਿਵਾਣਾ, ਅਮਰਜੀਤ ਸਿੰਘ ਸਾਹਨੀ, ਮਯੰਕ ਪ੍ਰਕਾਸ਼ ਤਿਵਾੜੀ (ਬਾਦਲ), ਗੁਰਵੀਰ ਸਿੰਘ (ਮੋਗਲੀ), ਧਰਮਜੋਤ ਸਿੰਘ ਜੋਤ, ਸੋਨੂੰ ਢੀਂਡਸਾ, ਜਸਵਿੰਦਰ ਸਿੰਘ (ਮੰਗਾਂ) ਵੀ ਮੌਜੂਦ ਸਨ।
ਪਿਛਲੀ ਖ਼ਬਰ ਬਨੂੜ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਦੋਵੇਂ ਹਮਲਾਵਰਾਂ ਨੂੰ ਕੀਤਾ ਗ੍ਰਿਫ਼ਤਾਰ ਫਾਇਰਿੰਗ ਦੌਰਾਨ ਜਸਪ੍ਰੀਤ ਕਾਲੀ ਹੋਇਆ ਸ... ਅਗਲੀ ਖ਼ਬਰ ਪਿੰਡ ਸ਼ੁਤਰਾਣਾ ਦੇ ਨੌਜਵਾਨ ਦੀ ਲੁਧਿਆਣਾ ਜੇਲ੍ਹ ’ਚ ਹੋਈ ਮੌਤ ਪਰਿਵਾਰ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਲਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।