10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬਨੂੜ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਦੋਵੇਂ ਹਮਲਾਵਰਾਂ ਨੂੰ ਕੀਤਾ ਗ੍ਰਿਫ਼ਤਾਰ ਫਾਇਰਿੰਗ ਦੌਰਾਨ ਜਸਪ੍ਰੀਤ ਕਾਲੀ ਹੋਇਆ ਸੀ ਜ਼ਖ਼ਮੀ

ਅਜੀਤ ਡੈਸਕ 06-07-2026
ਬਨੂੜ, 5 ਜੁਲਾਈ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ 3-4 ਜੁਲਾਈ ਦੀ ਦਰਮਿਆਨੀ ਰਾਤ ਨੂੰ ਬਨੂੜ ਬੈਰੀਅਰ ਚੌਕ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਨਾਮਜ਼ਦ ਦੋਵੇਂ ਹਮਲਾਵਰ ਸ਼ਿਵਾ ਬਨੂੜ ਤੇ ਗੋਲਡੀ ਸ਼ੇਰਗਿੱਲ ਵਾਸੀ ਰਾਜਪੁਰਾ ਨੂੰ ਇਕ ਦਿਨ ਬਾਅਦ ਹੀ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਬਾਅਦ ਦੁਪਹਿਰ ਥਾਣੇ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਅਰਸ਼ਦੀਪ ਸ਼ਰਮਾਂ ਨੇ ਦੱਸਿਆ ਕਿ ਕਾਤਲ ਦੀ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਪੁਲਿਸ ਕੱਲ ਤੋਂ ਹਮਲਾਵਰਾਂ ਦਾ ਪਿੱਛਾ ਕਰ ਰਹੀ ਸੀ ਤੇ ਪਛਾਣ ਹੋਣ ’ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਅੱਜ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਹਮਲਾਵਰ ਬਨੂੜ ਨੇੜੇ ਕੌਮੀ ਮਾਰਗ ’ਤੇ ਸਥਿਤ ਲਵਲੀ ਢਾਬੇ ’ਤੇ ਖਾਣ ਖਾ ਰਹੇ ਹਨ, ਜਦੋ ਪੁਲਿਸ ਮੌਕੇ ’ਤੇ ਪਹੁੰਚੀ, ਉਹ ਖਾਣਾ ਖਾ ਕੇ ਬਾਹਰ ਆ ਰਹੇ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਮੌਕੇ ’ਤੇ ਦਬੋਚ ਲਿਆ। ਥਾਣਾ ਮੁੱਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਮਲਾਵਰਾਂ ਨੇ ਮੰਨਿਆ ਕਿ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਜਸਪ੍ਰੀਤ ਕਾਲੀ ਨੇ ਸ਼ਿਵਾ ਨੂੰ ਤਿੰਨ ਚਾਰ ਸਾਲ ਪਹਿਲਾਂ ਆਪਣੇ ਦੋਸਤਾਂ ਨਾਲ ਮਿਲ ਕੇ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਦਾ ਬਦਲਾ ਲੈਣ ਦੀ ਉਹ ਤਾਕ ਵਿਚ ਸੀ। ਉਨ੍ਹਾਂ ਦੱਸਿਆ ਕਿ ਸ਼ਿਵਾ ਤੇ ਗੋਲਡੀ ਸਕਰਪਿਓ ਵਿਚ ਆਏ ਸਨ ਤੇ ਸ਼ਿਵਾ ਨੇ ਹੇਠਾਂ ਉਤਰ ਕੇ ਕਾਲੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਬਹਿਸ ਹੋਣ ’ਤੇ ਗੋਲਡੀ ਨੇ ਕਾਲੀ ’ਤੇ ਫਾਇਰਿੰਗ ਕਰ ਦਿੱਤੀ। ਗੋਲੀਆਂ ਜਸਪ੍ਰੀਤ ਕਾਲੀ ਦੀ ਬਾਂਹ ’ਤੇ ਪੱਟ ਵਿਚ ਲੱਗੀਆਂ ਸਨ। ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨੇ ਕਿਹਾ ਕਿ ਕਾਲੀ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਕਾਲੀ ਤੇ ਸ਼ਿਵਾ ਬਨੂੜ ਖ਼ਿਲਾਫ਼ ਪਹਿਲਾਂ ਵੀ ਇਕ-ਇਕ ਮਾਮਲਾ ਦਰਜ ਹੈ, ਜਦਕਿ ਗੋਲਡੀ ਸ਼ੇਰਗਿੱਲ ’ਤੇ ਦੋ ਮਾਮਲੇ ਦਰਜ ਹਨ।
ਪਿਛਲੀ ਖ਼ਬਰ ਸਮਾਜ ਸੇਵੀ ਸੰਨੀ ਢਿੱਲੋਂ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਫੁਲਕੀਆਂ ਇਨਕਲੇਵ ਨੇੜੇ ਸੜਕਾਂ ’ਤੇ ਖੜ੍ਹੇ ਮੀਂਹ ਦੇ ਪਾਣੀ ਨੇ ਖੋਲ੍ਹੀ ‘ਆਪ’ ਦੇ ਖੋਖਲੇ ਵਿਕਾਸ ਦੀ ਪੋਲ-ਬਿੱਟੂ ਚੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।