09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਵਰਕਰਾਂ ਦੀ ਮਿਹਨਤ ਨਾਲ 2027 ’ਚ ਬਣੇਗੀ ਕਾਂਗਰਸ ਦੀ ਸਰਕਾਰ-ਰਣਦੀਪ ਸਿੰਘ ਨਾਭਾ

ਅਜੀਤ ਡੈਸਕ 06-07-2026
ਅਮਲੋਹ, 5 ਜੁਲਾਈ (ਕੇਵਲ ਸਿੰਘ)-ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਬਲਾਕ ਕਾਂਗਰਸ ਦਫ਼ਤਰ ਅਮਲੋਹ ਵਿਖੇ ਹਲਕੇ ਦੇ ਸਮੂਹ ਬੂਥ ਇੰਚਾਰਜਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਬੂਥ ਕਮੇਟੀਆਂ ਦਾ ਦੁਬਾਰਾ ਗਠਨ ਕਰਨ ਤੇ ਪਾਰਟੀ ਨੂੰ ਬੂਥ ਪੱਧਰ ਤੋਂ ਹੋਰ ਮਜ਼ਬੂਤ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰ ਵਰਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਏ ਤੇ ਲੋਕਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖੇ ਤਾਂ ਜੋ ਪਾਰਟੀ ਦੀਆਂ ਨੀਤੀਆਂ ਘਰ-ਘਰ ਤੱਕ ਪਹੁੰਚ ਸਕਣ। ਨਾਭਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਲਗਾਤਾਰ ਮਿਹਨਤ ਸਦਕਾ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਹਲਕਾ ਅਮਲੋਹ ਤੋਂ ਸ਼ਾਨਦਾਰ ਜਿੱਤ ਦਰਜ ਕਰੇਗੀ ਤੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਵਿਚ ਸਫਲ ਰਹੇਗੀ। ਇਸ ਮੌਕੇ ਜਗਵੀਰ ਸਿੰਘ ਸਲਾਣਾ ਬਲਾਕ ਪ੍ਰਧਾਨ ਅਮਲੋਹ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਜਗਮੀਤ ਸਿੰਘ ਸਹੋਤਾ, ਰਣਜੀਤ ਸਿੰਘ ਘੋਲਾ, ਐਡ ਯਾਦਵਿੰਦਰ ਪਾਲ ਸਿੰਘ, ਬਲਵੀਰ ਸਿੰਘ ਮਿੰਟੂ, ਮਹਿੰਦਰ ਪਜਨੀ, ਰਾਜਵਿੰਦਰ ਘੁਟੀਡ, ਗੁਰਬਚਨ ਕਾਹਨਪੁਰਾ, ਚੇਅਰਮੈਨ ਰਣਜੀਤ ਕੋਟਲੀ, ਹਰਪ੍ਰੀਤ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਗਰੇਵਾਲ, ਬਿੱਕਰ ਸਿੰਘ ਦੀਵਾ, ਦੀਪਾ ਮਹਿਮੂਦਪੁਰ, ਹਰਚੰਦ ਸਮਸ਼ਪੁਰ, ਜੱਗੀ ਬੜੈਚਾਂ, ਹਰਨੈਲ ਰਾਮਗੜ੍ਹ, ਭੂਸਣ ਸ਼ਰਮਾ, ਸਸੀ ਸ਼ਰਮਾ, ਹੈਪੀ ਸੂਦ, ਜਗਤਾਰ ਤੰਗਰਾਲਾ, ਗੌਰਵ ਪ੍ਰਭਾਕਰ, ਗੁਰਮੁੱਖ ਨਰਾਇਣਗੜ੍ਹ, ਸਿਵ ਕੁਮਾਰ ਗਰਗ, ਬਿੱਟੂ ਬੁੱਗਾ, ਮੋਹਨ ਸਲਾਰ ਮਾਜਰਾ, ਪ੍ਰੀਤਮ ਬੈਣਾ, ਪ੍ਰਭਜੀਤ ਸਿੰਘ, ਸੁਖਵੀਰ ਕੋਟਲੀ, ਨੀਤੂ ਸਿੰਘੀ, ਦਿਨੇਸ਼ ਸਿੰਘੀ, ਨੀਲਮ ਰਾਣੀ, ਚੇਤਨ ਸ਼ਰਮਾ, ਡਿੰਪਲ ਸ਼ਰਮਾ, ਗੁਰਪ੍ਰੀਤ ਡਡਹੇੜੀ, ਮੇਜਰ ਕੋਟਲਾ, ਰੂਪ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਗੁਰਦੇਵ ਖੁੰਮਣਾ, ਸੁੱਖਾ ਖੁੰਮਣਾ, ਗੁਰਮੋਹਨ ਰੰਧਾਵਾ, ਰਣਜੀਤ ਕੰਜਾਰੀ, ਕਸ਼ਮੀਰ ਸਿੰਘ, ਬਲਜਿੰਦਰ ਸਿੰਘ ਭੱਟੋ, ਅਮ੍ਰਿਤ ਤੰਦਾ ਬੱਧਾ, ਗੁਰਜੰਟ ਪਹੇੜੀ, ਮੋਹਿਤ ਸ਼ਰਮਾ, ਸੋਮਾ ਜੱਸੜਾ, ਰਾਜਾ ਰਾਮ, ਪੀ ਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਸੌਟੀ ਵਿਖੇ ਗੁਰਮਤਿ ਕੈਂਪ ’ਚ 430 ਬੱਚਿਆਂ ਨੇ ਲਿਆ ਭਾਗ ਅਗਲੀ ਖ਼ਬਰ ਐਸ. ਆਈ. ਆਰ. ਕੈਂਪ ’ਚ ਲੋਕਾਂ ਨੇ ਉਤਸ਼ਾਹ ਨਾਲ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।